FacebookTwitterg+Mail

ਸੰਜੇ ਦੱਤ ਨੇ ਖਰੀਦੀ ਲਗਜ਼ਰੀ ਕਾਰ, ਤਸਵੀਰਾਂ ਵਾਇਰਲ

sanjay dutt buys a swanky car
02 April, 2019 09:52:40 AM

ਮੁੰਬਈ (ਬਿਊਰੋ) : ਫਿਲਮ ਇੰਡਸਟਰੀ 'ਚ ਇਨ੍ਹੀਂ ਦਿਨੀਂ 'ਚ ਲਗਜ਼ਰੀ ਗੱਡੀਆਂ ਖਰੀਦਣ ਦਾ ਫੈਸ਼ਨ ਚੱਲ ਰਿਹਾ ਹੈ। ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਨੇ ਜਿੱਥੇ ਆਪਣੀ ਮਾਂ ਨੂੰ ਰੇਂਜ ਰੋਵਰ ਤੋਹਫੇ 'ਚ ਦਿੱਤੀ ਹੈ, ਉੱਥੇ ਹੀ ਕੈਟਰੀਨਾ ਨੇ ਖੁਦ ਲਈ ਲਗਜ਼ਰੀ ਕਾਰ ਖਰੀਦੀ। ਹਾਲ ਹੀ 'ਚ ਖਬਰ ਆਈ ਹੈ ਕਿ ਬਾਲੀਵੁੱਡ ਦੇ ਸੰਜੂ ਬਾਬਾ ਯਾਨੀ ਸੰਜੇ ਦੱਤ ਨੇ ਵੀ ਰੇਂਜ ਰੋਵਰ ਵੋਗ ਖਰੀਦੀ ਹੈ, ਜਿਸ ਦੀ ਕੀਮਤ 2.33 ਕਰੋੜ ਰੁਪਏ ਹੈ।

ਐੱਸ. ਯੂ. ਵੀ. ਦੇ ਐਕਸਟੀਰੀਅਰ ਤੇ ਇਨਟੀਰੀਅਰ 'ਚ ਕੀਤਾ ਬਦਲਾਅ

ਦੱਸ ਦਈਏ ਕਿ ਸੰਜੇ ਦੀ ਨਵੀਂ ਐੱਸ. ਯੂ. ਵੀ. ਦੇ ਐਕਸਟੀਰੀਅਰ ਤੇ ਇਨਟੀਰੀਅਰ 'ਚ ਬਦਲਾਅ ਕੀਤੇ ਗਏ ਹਨ। ਸੰਜੇ ਨੇ ਐੱਸ. ਯੂ. ਵੀ. ਲਈ ਆਪਣੀ ਪਸੰਦੀਦਾ ਸਿਗਨੇਚਰ ਨੰਬਰ ਪਲੇਟ ਲਈ ਹੈ। ਇਸ ਐਸਯੂਵੀ 'ਚ 4.4 ਲੀਟਰ ਦੀ ਤਾਕਤ ਦਾ S4V8, 8 ਸਿਲੰਡਰ ਵਾਲਾ ਇੰਜਨ ਦਾ ਇਸਤੇਮਾਲ ਕੀਤਾ ਹੈ। 

Punjabi Bollywood Tadka

ਸੰਜੇ ਦੱਤ ਕੋਲ ਹਨ ਦੁਨੀਆ ਦੇ ਸਭ ਵੱਡੇ ਬ੍ਰੈਂਡਸ ਦੀ ਗੱਡੀਆਂ

ਸੰਜੇ ਦੱਤ ਦੀਆਂ ਕਾਰਾਂ ਦੀ ਕਲੈਕਸ਼ਨ ਦੀ ਗੱਲ ਕਰੀਏ ਤਾਂ ਉਨ੍ਹਾਂ ਕੋਲ ਦੁਨੀਆ ਦੇ ਸਭ ਵੱਡੇ ਬ੍ਰੈਂਡਸ ਦੀ ਗੱਡੀਆਂ ਹਨ, ਜਿਨ੍ਹਾਂ 'ਚ ਫਰਾਰੀ 599 ਜੀ. ਟੀ. ਬੀ, ਰੋਲਸ ਰਾਈਲਸ, ਔਡੀ, ਮਰਸਡੀਜ਼, ਲੇਕਸਸ ਐਲਐਕਸ 470, ਪੋਰਸ਼ ਐਸਯੂਵੀ ਤੇ ਟੋਇਟਾ ਲੈਂਡ ਕਰੂਜ਼ ਜਿਹੀਆਂ 10 ਲਗਜ਼ਰੀ ਕਾਰਾਂ ਹਨ, ਜਿਨ੍ਹਾਂ ਦੀ ਕੀਮਤ 13 ਕਰੋੜ ਰੁਪਏ ਹੈ।

Punjabi Bollywood Tadka

ਪਤਨੀ ਮਾਨਯਤਾ ਦੱਤ ਨੂੰ ਦੇ ਚੁੱਕੇ ਹਨ ਕਈ ਲਗਜ਼ਰੀ ਗਿਫਟ

ਇਸ ਤੋਂ ਪਹਿਲਾਂ ਅਕਤੂਬਰ 2010 'ਚ ਸੰਜੇ ਦੱਤ ਆਪਣੀ ਪਤਨੀ ਮਾਨਯਤਾ ਦੱਤ ਨੂੰ 3.5 ਕਰੋੜ ਰੁਪਏ ਦੀ ਰੋਲਸ ਰਾਇਲਸ ਘੋਸਟ ਗਿਫਟ ਕਰ ਚੁੱਕੇ ਹਨ।

Punjabi Bollywood Tadka

ਕਰਨ ਜੌਹਰ ਦੀ ਫਿਲਮ 'ਕਲੰਕ' ਨਾਲ ਕਰਨਗੇ ਸਕ੍ਰੀਨ 'ਤੇ ਧਮਾਲ

ਦੱਸਣਯੋਗ ਹੈ ਕਿ ਸੰਜੇ ਦੱਤ ਇਨ੍ਹੀਂ ਦਿਨੀਂ ਕਰਨ ਜੌਹਰ ਦੀ ਵੱਡੀ ਫਿਲਮ 'ਕਲੰਕ' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਇਸ ਫਿਲਮ 'ਚ ਸੰਜੇ ਦੱਤ ਨਾਲ ਮਾਧੁਰੀ ਦੀਕਸ਼ਿਤ, ਵਰੁਣ ਧਵਨ, ਸੋਨਾਕਸ਼ੀ ਸਿਨਹਾ, ਆਲੀਆ ਭੱਟ ਵਰਗੇ ਨਾਮੀ ਸਿਤਾਰੇ ਨਜ਼ਰ ਆਉਣਗੇ। ਕਰਨ ਜੌਹਰ ਦੀ ਫਿਲਮ 'ਕਲੰਕ' 17 ਅਪ੍ਰੈਲ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਣ ਵਾਲੀ ਹੈ।


Tags: Sanjay DuttSwanky WhiteRange RoverKalankKaran JoharAbhishek VarmanMadhuri DixitAlia BhattSonakshi SinhaVarun DhawanAditya Roy Kapur

Edited By

Sunita

Sunita is News Editor at Jagbani.