FacebookTwitterg+Mail

ਨਸ਼ੇ 'ਚ ਟੱਲੀ ਸੰਜੇ ਦੱਤ ਨੇ ਰਿਪੋਰਟਰ ਨੂੰ ਕੱਢੀਆਂ ਗਾਲ੍ਹਾਂ, ਵੀਡੀਓ ਵਾਇਰਲ

sanjay dutt camera during diwali party
10 November, 2018 11:26:35 AM

ਮੁੰਬਈ(ਬਿਊਰੋ)— ਦੁਨੀਆ ਭਰ 'ਚ ਦੀਵਾਲੀ ਦਾ ਜਸ਼ਨ ਧੂਮ ਧਾਮ ਨਾਲ ਮਨਾਇਆ ਗਿਆ। ਅਜਿਹੇ 'ਚ ਬਾਲੀਵੁੱਡ ਸਟਾਰਸ ਕਿੱਥੇ ਪਿੱਛੇ ਰਹਿ ਸਕਦੇ ਸਨ। ਬਾਲੀਵੁੱਡ ਸਟਾਰਸ ਨੇ ਵੀ ਖੂਬ ਦੀਵਾਲੀ ਪਾਰਟੀਆਂ ਸੈਲੀਬ੍ਰੇਟ ਕੀਤੀਆਂ। ਬਾਲੀਵੁੱਡ ਐਕਟਰ ਸੰਜੇ ਦੱਤ ਨੇ ਵੀ ਆਪਣੇ ਘਰ ਦੀਵਾਲੀ ਦੀ ਇਕ ਸ਼ਾਨਦਾਰ ਪਾਰਟੀ ਦਾ ਆਯੋਜਨ ਕੀਤਾ ਸੀ, ਜਿਸ 'ਚ ਉਨ੍ਹਾਂ ਦੇ ਕਰੀਬੀ ਲੋਕ ਹੀ ਸ਼ਾਮਲ ਹੋਏ ਸਨ ਪਰ ਪਾਰਟੀ ਤੋਂ ਬਾਅਦ ਸੰਜੇ ਦੱਤ ਰਿਪੋਰਟਰ 'ਤੇ ਬਹੁਤ ਭੜਕਦੇ ਨਜ਼ਰ ਆਈ। ਦਰਅਸਲ, ਪਾਰਟੀ ਤੋਂ ਪਹਿਲਾਂ ਸੰਜੇ ਦੱਤ ਨੇ ਘਰ ਦੇ ਬਾਹਰ ਖੜ੍ਹੇ ਹੋ ਕੇ ਫੋਟੋਗ੍ਰਾਫਰਸ ਨੂੰ ਆਪਣੇ ਪਰਿਵਾਰ ਨਾਲ ਖੂਬ ਪੋਜ਼ ਦਿੱਤੇ। ਪਹਿਲਾਂ ਸੰਜੇ ਦੱਤ ਪੂਰੇ ਪਰਿਵਾਰ ਨਾਲ ਨਜ਼ਰ ਆਏ। ਫਿਰ ਉਨ੍ਹਾਂ ਨੇ ਪਤਨੀ ਮਾਨਤਾ ਨਾਲ ਵੀ ਕਈ ਤਸਵੀਰਾਂ ਕਲਿੱਕ ਕਰਵਾਈਆਂ। 

 

 
 
 
 
 
 
 
 
 
 
 
 
 
 

High on Diwali, #SanjayDutt abuses the s**t out of "horrible" bosses. #Drunk #Diwali

A post shared by IN.com (@indotcom) on Nov 9, 2018 at 10:14am PST

ਦੱਸ ਦੇਈਏ ਕਿ ਇਹ ਪਾਰਟੀ ਦੇਰ ਰਾਤ ਤੱਕ ਚੱਲੀ। ਕਈ ਮਹਿਮਾਨ ਆਏ ਅਤੇ ਕਈ ਗਏ ਪਰ ਰਿਪੋਰਟਰ ਬੇਚਾਰੇ ਉੱਥੇ ਹੀ ਖੜ੍ਹੇ ਸਨ। ਇਸ 'ਤੇ ਸੰਜੇ ਦੱਤ ਨੇ ਉਨ੍ਹਾਂ ਨੂੰ ਆਪਣੇ ਘਰ ਜਾ ਕੇ ਦਿਵਾਲੀ ਮਨਾਉਣ ਨੂੰ ਕਿਹਾ ਅਤੇ ਨਾਲ ਹੀ ਸੰਜੂ ਬਾਬਾ ਰਿਪੋਰਟਰ ਦੇ ਬੋਸ 'ਤੇ ਵੀ ਭੜਕ ਗਏ। ਇਸ ਦੌਰਾਨ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਅਜਿਹਾ ਪਹਿਲੀ ਵਾਰ ਨਹੀਂ ਹੈ ਕਿ ਸੰਜੇ ਪਹਿਲੀ ਵਾਰ ਕਿਸੇ 'ਤੇ ਭੜਕੇ ਹੋਣ। ਇਸ ਤੋਂ ਪਹਿਲਾਂ ਵੀ ਉਹ ਕਈ ਵਾਰ ਮੀਡੀਆ ਪਰਸਨ 'ਤੇ ਭੜਕ ਚੁੱਕੇ ਹਨ।

ਜਦੋਂ ਵੀ ਉਨ੍ਹਾਂ ਦੇ ਘਰ ਪਾਰਟੀ ਹੁੰਦੀ ਹੈ ਤਾਂ ਕੈਮਰਾ ਪਰਸਨ ਉੱਥੇ ਪਹੁੰਚ ਜਾਂਦੇ ਹਨ। ਸ਼ਾਇਦ ਸੰਜੇ ਦੱਤ ਨੂੰ ਕਿਸੇ ਤਿਉਹਾਰ 'ਤੇ ਜਾਂ ਨਿਊ ਈਅਰ 'ਤੇ ਰਿਪੋਰਟਰ ਦਾ ਕੰਮ ਕਰਨਾ ਪਸੰਦ ਨਹੀਂ। ਇਹੀ ਵਜ੍ਹਾ ਹੈ ਕਿ ਉਹ ਰਿਪੋਰਟਰਸ ਨੂੰ ਆਪਣੇ ਘਰ ਜਾ ਕੇ ਖੁਸ਼ੀਆਂ ਮਨਾਉਣ ਦੀ ਸਲਾਹ ਦਿੰਦੇ ਹਨ।

 


Tags: Sanjay Dutt Camera During Diwali Party Instagram Video Maanayata Dutt

About The Author

sunita

sunita is content editor at Punjab Kesari