FacebookTwitterg+Mail

ਖੌਫਨਾਕ ਵਿਲਨ ਬਣੇ ਸੰਜੇ ਦੱਤ, ਤਸਵੀਰ ਵਾਇਰਲ

sanjay dutt looks fierce as adheera in yash  s   kgf 2
30 July, 2019 11:36:14 AM

ਨਵੀਂ ਦਿੱਲੀ (ਬਿਊਰੋ) — ਬਾਲੀਵੁੱਡ ਐਕਟਰ ਸੰਜੇ ਦੱਤ ਦੇ ਜਨਮਦਿਨ 'ਤੇ ਸਾਊਥ ਦੇ ਸੁਪਰਸਟਾਰ ਯਸ਼ ਦੀ ਸੁਪਰਹਿੱਟ ਫਿਲਮ 'ਕੇ. ਜੀ. ਐੱਫ. ਚੈਪਟਰ 2' ਦਾ ਦੂਜਾ ਪੋਸਟਰ ਰਿਲੀਜ਼ ਹੋਇਆ ਹੈ, ਜਿਸ 'ਚ ਸੰਜੇ ਦੱਤ, ਅਧੀਰਾ ਦੇ ਖੌਫਨਾਕ ਵਿਲਨ ਦੇ ਰੂਪ 'ਚ ਨਜ਼ਰ ਆ ਰਹੇ ਹਨ। ਸੰਜੇ ਦੱਤ ਨੇ ਪੋਸਟਰ 'ਚ ਮੂੰਹ 'ਤੇ ਇਕ ਕੱਪੜਾ ਬੰਨ੍ਹਿਆ ਹੋਇਆ ਹੈ। 'ਕੇ. ਜੀ. ਐੱਫ. ਚੈਪਟਰ 1' ਦੀ ਸਫਲਤਾ ਤੋਂ ਬਾਅਦ ਨਿਰਮਾਤਾਵਾਂ ਨੇ ਬੀਤੇ ਦਿਨੀਂ 'ਕੇ. ਜੀ. ਐੱਫ. ਚੈਪਟਰ 2' ਦਾ ਦੂਜਾ ਪੋਸਟਰ ਰਿਲੀਜ਼ ਕੀਤਾ ਹੈ। ਪੋਸਟਰ ਨੂੰ ਲੈ ਕੇ ਫੈਨਜ਼ ਕਾਫੀ ਖੁਸ਼ ਨਜ਼ਰ ਆ ਰਹੇ ਹਨ। ਸੰਜੇ ਦੱਤ ਦੇ ਖਾਤੇ 'ਚ ਇਕ ਖਾਤੇ 'ਚ ਇਕ ਹੋਰ ਫਿਲਮ ਸ਼ਾਮਲ ਹੋ ਚੁੱਕੀ ਹੈ।

 

'ਕੇ. ਜੀ. ਐੱਫ. ਚੈਪਟਰ' ਦੇ ਇਸ ਪੋਸਟਰ ਨੂੰ ਖੁਦ ਸਾਊਥ ਦੇ ਸੁਪਰਸਟਾਰ ਯਸ਼ ਨੇ ਸੋਸ਼ਲ ਮੀਡੀਆ 'ਤੇ ਰਿਲੀਜ਼ ਕੀਤਾ ਹੈ। ਸੰਜੇ ਦੱਤ ਨੂੰ ਜਨਮਦਿਨ ਦੀਆਂ ਸ਼ੁੱਭਕਾਮਨਾਵਾਂ ਦਿੰਦੇ ਹੋਏ ਯਸ਼ ਲਿਖਦੇ ਹਨ ਕਿ '60 ਸਾਲ ਦੇ ਹੋਣ ਦੇ ਬਾਵਜੂਦ ਇਹ ਖਲਨਾਇਕ ਸਾਨੂੰ ਖੁਸ਼ ਕਰਨ ਤੋਂ ਪਿੱਛੇ ਨਹੀਂ ਹੱਟ ਰਿਹਾ ਹੈ। ਤੁਹਾਡੀ ਜ਼ਿੰਦਗੀ ਇਸੇ ਤਰ੍ਹਾਂ ਚੱਲਦੀ ਰਹੇ। ਹੈਪੀ ਬਰਥਡੇ ਸਰ, 'ਕੇ. ਜੀ. ਐੱਫ. ਚੈਪਟਰ' ਵਰਲਡ 'ਚ ਤੁਹਾਡਾ ਸਵਾਗਤ ਹੈ।'

 

ਨਿਰਮਾਤਾਵਾਂ ਨੇ ਸੋਸ਼ਲ ਮੀਡੀਆ 'ਤੇ ਫਿਲਮ ਦਾ ਦੂਜਾ ਪੋਸਟਰ ਰਿਲੀਜ਼ ਕੀਤਾ ਹੈ। ਫਿਲਮ ਦੇ ਪਹਿਲੇ ਪੋਸਟਰ ਦੀ ਗੱਲ ਕਰੀਏ ਤਾਂ ਉਸ 'ਚ ਤੁਸੀਂ ਸਾਰਿਆਂ ਨੇ ਇਕ ਬੰਦ ਮੁੱਠੀ ਦੇਖੀ ਹੋਵੇਗੀ, ਜਿਸ 'ਚ ਸ਼ੇਰ ਦਾ ਮੂੰਹ ਦੀ ਬਣੀ ਅੰਗੂਠੀ ਪਾਈ ਹੋਈ ਹੈ। ਉਹ ਕੋਈ ਹੋਰ ਨਹੀਂ ਸਗੋ ਸੰਜੇ ਦੱਤ ਸਨ।


Tags: KGF Chapter 2Sanjay DuttAdheeraYashPoster OutBollywood Celebrity

Edited By

Sunita

Sunita is News Editor at Jagbani.