ਮੁੰਬਈ (ਬਿਊਰੋ) — ਸ਼ੁੱਕਰਵਾਰ ਨੂੰ ਖਬਰ ਆਈ ਸੀ ਕਿ ਸੰਜੇ ਦੱਤ ਆਪਣੇ 60ਵੇਂ ਜਨਮਦਿਨ ਦੇ ਖਾਸ ਮੌਕੇ 'ਤੇ ਆਪਣੇ ਫੈਨਜ਼ ਨੂੰ ਤੋਹਫਾ ਦੇਣ ਦੀ ਤਿਆਰੀ ਕਰ ਰਹੇ ਹਨ ਪਰ ਹੁਣ ਲੱਗਦਾ ਹੈ ਕਿ ਇਹ ਤੋਹਫਾ ਪਾਉਣ ਲਈ ਫੈਨਜ਼ ਨੂੰ ਹੋਰ ਇੰਤਜ਼ਾਰ ਕਰਨਾ ਪਵੇਗਾ। ਐਕਟਰ ਸੰਜੇ ਦੱਤ ਨੇ ਆਪਣੇ ਜਨਮਦਿਨ 'ਤੇ ਆਪਣੇ ਪ੍ਰੋਡਕਸ਼ਨ 'ਚ ਬਣੀ ਫਿਲਮ 'ਪ੍ਰਸਥਾਨਮ' ਦੇ ਟੀਜ਼ਰ ਨੂੰ ਰਿਲੀਜ਼ ਕਰਨ ਦਾ ਫੈਸਲਾ ਕੀਤਾ ਸੀ। ਇਹ ਫਿਲਮ ਸਾਲ 2010 'ਚ ਆਈ 'ਕਲਟ ਕਲਾਸਿਕ' ਤੇਲੁਗੁ ਫਿਲਮ 'ਪ੍ਰਸਥਾਨਮ' ਦਾ ਹਿੰਦੀ ਰੀਮੇਕ ਹੈ।
ਖਬਰ ਮੁਤਾਬਕ, ਮੀਡੀਆ ਅਤੇ ਐਂਟਰਟੇਮੈਂਟ ਕੰਪਨੀ ਸ਼ੇਮਾਰੂ ਨੇ ਸੰਜੇ ਦੱਤ, ਉਨ੍ਹਾਂ ਦੀ ਪਤਨੀ ਮਾਨਯਤਾ ਦੱਤ ਤੇ ਫਿਲਮ ਦੇ ਡਾਇਰੈਕਟਰ ਦੇਵਾ ਕੱਠਾ ਨੂੰ ਲੀਗਲ ਨੋਟਿਸ ਭੇਜਿਆ ਹੈ। ਇਸ ਨੋਟਿਸ ਮੁਤਾਬਕ, ਓਰੀਜੀਨਲ ਫਿਲਮ ਦੇ ਰਾਈਟਸ ਸ਼ੇਮਾਰੂ ਕੋਲ ਨਹੀਂ ਹਨ ਅਤੇ ਇਸ ਦੇ ਚੱਲਦੇ ਸੰਜੇ ਦੱਤ ਤੇ ਬਾਕੀ ਲੋਕਾਂ ਨੂੰ ਇਸ ਫਿਲਮ ਦਾ ਰੀਮੇਕ ਬਣਾਉਣ ਦਾ ਕੋਈ ਹੱਕ ਨਹੀਂ ਹੈ। ਇਹ ਨੋਟਿਸ ਸੋਮਵਾਰ ਨੂੰ ਭੇਜਿਆ ਗਿਆ ਸੀ ਅਤੇ ਹੁਣ ਜਾ ਕੇ ਸੰਜੇ ਦੱਤ ਨੂੰ ਡਿਲੀਵਰ ਹੋਇਆ ਹੈ। ਸੰਜੇ ਦੱਤ, ਮਾਨਯਤਾ ਦੱਤ ਤੇ ਦੇਵਾ ਤੋਂ ਇਸ ਨੋਟਿਸ ਦਾ ਜਵਾਬ 72 ਘੰਟਿਆਂ 'ਚ ਦੇਣ ਦੀ ਮੰਗ ਕੀਤੀ ਗਈ ਹੈ।
ਦੱਸਣਯੋਗ ਹੈ ਕਿ ਇਸ ਖਬਰ ਦੀ ਪੁਸ਼ਟੀ ਕਰਦੇ ਹੋਏ ਸ਼ੇਮਾਰੂ ਦੇ ਹੈੱਡ ਕੇਤਨ ਮਾਰੂ ਨੇ ਕਿਹਾ, ''ਹਾਂ, ਸਾਨੂੰ ਲੀਗਲ ਨੋਟਿਸ ਭੇਜਿਆ ਹੈ। ਤੁਹਾਡੀ ਜਾਣਕਾਰੀ ਬਿਲਕੁਲ ਠੀਕ ਹੈ। ਅਸੀਂ ਇਸ ਫਿਲਮ ਦੀ ਕੁਝ ਰਕਮ ਦੀ ਮੰਗ ਤਾਂ ਕਰਾਂਗੇ ਹੀ। ਫਿਲਮ 'ਪ੍ਰਸਥਾਨਮ' ਦੇ ਰਾਈਟਸ ਸਾਡੇ ਕੋਲ ਹਨ ਅਤੇ ਅਸੀਂ ਇਨ੍ਹਾਂ ਨੂੰ ਜੈਮਿਨੀ ਤੋਂ ਲਿਆ ਸੀ। ਬਿਨਾਂ ਕਿਸੇ ਵਜ੍ਹਾ ਤੋਂ ਮੁਸ਼ਕਿਲ ਖੜ੍ਹੀ ਕਰਨ ਦਾ ਸਾਡਾ ਕੋਈ ਇਰਾਦਾ ਨਹੀਂ ਹੈ। ਅਸੀਂ ਇਕੱਠੇ ਬੈਠਣ ਤੇ ਗੱਲ ਕਰਨ ਨੂੰ ਤਿਆਰ ਹਾਂ।''
ਸੰਜੇ ਦੱਤ ਸ਼ੁੱਕਰਵਾਰ ਨੂੰ ਆਪਣੀ ਫਿਲਮ ਨੂੰ ਲੈ ਕੇ ਕਾਫੀ ਉਤਸ਼ਾਹਿਤ ਸਨ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇਸ ਨਾਲ ਜੁੜਿਆ ਇਕ ਵੀਡੀਓ ਸ਼ੇਅਰ ਕਰਦਿਆਂ ਦੱਸਿਆ ਸੀ ਕਿ 'ਪ੍ਰਸਥਾਨਮ' 20 ਸਤੰਬਰ 2019 ਨੂੰ ਰਿਲੀਜ਼ ਹੋਵੇਗੀ। ਇਸ ਫਿਲਮ 'ਚ ਸੰਜੇ ਦੱਤ ਨਾਲ ਮਨੀਸ਼ਾ ਕੋਇਰਾਲਾ, ਜੈਕੀ ਸ਼ਰਾਫ, ਚੰਕੀ ਪਾਂਡੇ, ਅਲੀ ਫਜ਼ਲ, ਅਮਾਇਰਾ ਦਸਤੂਰ ਤੇ ਸਤਿਆਜੀਤ ਦੁਬੇ ਹੋਣਗੇ। ਫਿਲਮ ਨੂੰ ਮਾਨਯਤਾ ਦੱਤ ਪ੍ਰੋਡਿਊਸ ਕਰ ਰਹੀ ਹੈ ਅਤੇ ਓਰੀਜੀਨਲ ਫਿਲਮ ਦੇ ਡਾਇਰੈਕਟਰ ਦੇਵਾ ਕੱਠਾ ਡਾਇਰੈਕਟ ਕਰ ਰਹੇ ਹਨ।