FacebookTwitterg+Mail

Video : ਸ਼੍ਰੀਦੇਵੀ ਦੀ ਮੌਤ ਤੋਂ ਬਾਅਦ ਕਪੂਰ ਖਾਨਦਾਨ 'ਚ ਵਾਪਰਿਆ ਇਕ ਹੋਰ ਹਾਦਸਾ, ਵਾਲ-ਵਾਲ ਬਚੀ ਜਾਨ

sanjay kapoor
27 June, 2018 05:21:34 PM

ਮੁੰਬਈ (ਬਿਊਰੋ)— ਸ਼੍ਰੀਦੇਵੀ ਦੇ ਦਿਹਾਂਤ ਨੂੰ 4 ਮਹੀਨੇ ਬੀਤ ਚੁੱਕੇ ਹਨ। ਅੱਜ ਵੀ ਉਸ ਰਾਤ ਹੋਟਲ 'ਚ ਉਨ੍ਹਾਂ ਨਾਲ ਵਾਪਰੇ ਹਾਦਸੇ ਨੂੰ ਯਾਦ ਕਰਕੇ ਕਈ ਲੋਕ ਸੋਚਾਂ 'ਚ ਪੈ ਜਾਂਦੇ ਹਨ। ਉਨ੍ਹਾਂ ਦੇ ਛੋਟੇ ਦਿਓਰ ਸੰਜੇ ਕਪੂਰ ਅੱਜਕਲ ਵਿਦੇਸ਼ 'ਚ ਹਨ, ਜਿੱਥੇ ਉਨ੍ਹਾਂ ਦੀ ਅਤੇ ਉਨ੍ਹਾਂ ਦੇ ਪਰਿਵਾਰ ਦੀ ਜਾਨ ਵਾਲ-ਵਾਲ ਬਚੀ। ਐਕਟਰ ਸੰਜੇ ਕਪੂਰ ਅੱਜਕਲ ਨਿਊਯਾਰਕ ਸ਼ਹਿਰ 'ਚ ਛੁੱਟੀਆਂ ਬਿਤਾ ਰਹੇ ਹਨ।

 

A post shared by PeepingMoon (@peepingmoon) on

ਉਨ੍ਹਾਂ ਨਾਲ ਪਤਨੀ ਮਹੀਪ ਅਤੇ ਬੱਚੇ ਸ਼ਨਾਇਆ-ਜਹਾਨ ਵੀ ਮੌਜੂਦ ਹਨ। ਜਿਸ ਹੋਟਲ 'ਚ ਉਹ ਰੁੱਕੇ ਹਨ, ਉੱਥੇ ਅਚਾਨਕ ਅੱਗ ਲੱਗ ਜਾਣ ਕਾਰਨ ਹੜਕੰਪ ਮੱਚ ਗਿਆ, ਜਿਸ ਤੋਂ ਬਾਅਦ ਮਹਿਮਾਨਾਂ ਨੂੰ ਗਰਾਊਂਡ ਫਲੋਰ 'ਤੇ ਇਕੱਠੇ ਹੋਣ ਲਈ ਕਿਹਾ ਗਿਆ।

Punjabi Bollywood Tadka

ਸੰਜੇ ਕਪੂਰ ਨੇ ਖੁਦ ਇੰਸਟਾਗਰਾਮ 'ਤੇ ਇਸ ਦੀ ਵੀਡੀਓ ਪੋਸਟ ਕੀਤੀ।

 

A post shared by PeepingMoon (@peepingmoon) on

ਹਾਲਾਂਕਿ ਜਲਦ ਅੱਗ 'ਤੇ ਕਾਬੂ ਪਾ ਲਿਆ ਗਿਆ ਅਤੇ ਹਾਲਾਤ ਪਹਿਲਾਂ ਵਰਗੇ ਹੋ ਗਏ। ਜ਼ਿਕਰਯੋਗ ਹੈ ਕਿ ਸੰਜੇ ਕਪੂਰ ਹਾਲ ਹੀ 'ਚ ਫਿਲਮ 'ਲਸਟ ਸਟੋਰੀਜ਼' 'ਚ ਨਜ਼ਰ ਆਏ ਹਨ।

Punjabi Bollywood Tadka

ਇਸ ਤੋਂ ਬਾਅਦ ਉਨ੍ਹਾਂ ਕੋਲ੍ਹ ਫਿਲਮ 'ਬੇਢੱਬ' ਹੈ, ਜਿਸ 'ਚ ਉਹ ਪੂਜਾ ਚੋਪੜਾ ਅਤੇ ਆਸ਼ੀਸ਼ ਸਚਦੇਵਾ ਨਾਲ ਨਜ਼ਰ ਆਉਣਗੇ।

 

A post shared by Sanjay Kapoor (@sanjaykapoor2500) on

ਸੰਜੇ ਕਪੂਰ ਦੇ ਟੀ. ਵੀ. ਸੀਰੀਅਲ 'ਦਿਲ ਸੰਭਲ ਜਾ ਜ਼ਰਾ' ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ। ਉਨ੍ਹਾਂ ਨੇ ਫਿਲਮ 'ਰਾਜਾ', 'ਸਿਰਫ ਤੁੰਮ' ਅਤੇ 'ਪ੍ਰੇਮ' ਨਾਲ ਲੋਕਪ੍ਰਿਯਤਾ ਹਾਸਿਲ ਕੀਤੀ ਸੀ।


Tags: Sanjay Kapoor New YorkHotel FireInstagram StoryVideoSridevi

Edited By

Chanda Verma

Chanda Verma is News Editor at Jagbani.