FacebookTwitterg+Mail

ਅਨੰਨਿਆ ਪਾਂਡੇ ਦੀ ਡਰੈੱਸ ’ਤੇ ਕੁਮੈਂਟ ਕਰਕੇ ਬੁਰੇ ਫਸੇ ਸੰਜੇ ਕਪੂਰ, ਹੋਏ ਟਰੋਲ

sanjay kapoor comments on ananya panday  s post
07 October, 2019 03:35:35 PM

ਮੁੰਬਈ(ਬਿਊਰੋ)- ਅਦਾਕਾਰਾ ਅਨੰਨਿਆ ਪਾਂਡੇ ਨੇ ਹਾਲ ਹੀ ‘ਚ ਇਕ ਸ਼ਾਰਟ ਡਰੈੱਸ ਪਹਿਨ ਕੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇਕ ਵੀਡੀਓ ਸ਼ੇਅਰ ਕੀਤਾ ਹੈ। ਉਨ੍ਹਾਂ ਦੇ ਫੈਨਜ਼ ਇਸ ਵੀਡੀਓ ਨੂੰ ਕਾਫੀ ਲਾਈਕ ਤੇ ਸ਼ੇਅਰ ਕਰ ਰਹੇ ਹਨ । ਇਸ ਡਰੈੱਸ ’ਚ ਅਨੰਨਿਆ ਪਾਂਡੇ ਕਾਫੀ ਖੂਬਸੂਰਤ ਦਿਖਾਈ ਦੇ ਰਹੀ ਹੈ। ਇਸੇ ਲਈ ਲੋਕ ਉਸ ਦੀ ਡਰੈੱਸ ਤੇ ਉਸ ਦੀ ਖੂਬਸੂਰਤੀ ਦੀ ਤਾਰੀਫ ਕਰ ਰਹੇ ਹਨ ਪਰ ਬਾਲੀਵੁੱਡ ਅਭਿਨੇਤਾ ਸੰਜੇ ਕਪੂਰ ਨੇ ਇਸ ਤੇ ਅਜੀਬ ਜਿਹਾ ਕੁਮੈਂਟ ਕਰ ਦਿੱਤਾ। ਸੰਜੇ ਕਪੂਰ ਨੇ ਇਸ ਡਰੈੱਸ ’ਤੇ ਕੁਮੈਂਟ ਕਰਦੇ ਹੋਏ ਲਿਖਿਆ,‘‘ਅਨੰਨਿਆ ਇਹ ਡਰੈੱਸ ਡਿੱਗਣ ਵਾਲੀ ਹੈ, ਸਾਵਧਾਨ ਰਹੋ’’। ਸੰਜੇ ਕਪੂਰ ਦਾ ਇਹ ਕੁਮੈਂਟ ਲੋਕਾਂ ਨੂੰ ਪਸੰਦ ਨਹੀਂ ਆਇਆ ਤੇ ਲੋਕ ਉਨ੍ਹਾਂ ਨੂੰ ਟਰੋਲ ਕਰ ਰਹੇ ਹਨ।


ਲੋਕਾਂ ਨੇ ਕਿਹਾ ਕਿ ਇਹ ਕੁਮੈਂਟ ਬਹੁਤ ਹੀ ਭੱਦਾ ਤੇ ਘੱਟ ਉਮਰ ਦੀ ਲੜਕੀ ਲਈ ਹੁੰਦਾ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਅੰਨਨਿਆ ਸੰਜੇ ਕਪੂਰ ਦੀ ਧੀ ਸ਼ਨਾਇਆ ਦੀ ਸਹੇਲੀ ਹੈ ਤੇ ਦੋਵਾਂ ਦੇ ਪਰਿਵਾਰਕ ਸਬੰਧ ਵੀ ਹਨ । ਅਨੰਨਿਆ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹ ਜਲਦ ਹੀ ਕਾਰਤਿਕ ਦੀ ਫਿਲਮ ‘ਪਤੀ ਪਤਨੀ ਔਰ ਵੋ’ ’ਚ ਨਜ਼ਰ ਆਵੇਗੀ।


Tags: Sanjay KapoorComments Ananya PandayPostBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari