FacebookTwitterg+Mail

ਸੰਜੇ ਕਪੂਰ ਦੀ ਧੀ ਸ਼ਨਾਇਆ ਕਪੂਰ ਨੇ ਕੀਤਾ Belly Dance, ਦੇਖੋ ਵੀਡੀਓ

sanjay kapoor s daughter shanaya impresses with her belly dance
02 October, 2019 04:14:14 PM

ਮੁੰਬਈ(ਬਿਊਰੋ)- ਬਾਲੀਵੁੱਡ ਅਭਿਨੇਤਾ ਸੰਜੇ ਕਪੂਰ ਦੀ ਧੀ ਸ਼ਨਾਇਆ ਕਪੂਰ ਇਨ੍ਹੀਂ ਦਿਨੀਂ ਆਪਣੇ ਡਾਂਸ ਵੀਡੀਓ ਕਰਕੇ ਕਾਫੀ ਸੁਰਖੀਆਂ ‘ਚ ਛਾਈ ਹੋਈ ਹੈ। ਸ਼ਨਾਇਆ ਦਾ ਡਾਂਸ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ। ਇਸ ‘ਚ ਉਹ ਜ਼ਬਰਦਸਤ ਡਾਂਸ ਕਰਦੀ ਨਜ਼ਰ ਆ ਰਹੀ ਹੈ। ਲੋਕਾਂ ਨੇ ਵੀ ਸ਼ਨਾਇਆ ਦੀ ਖੂਬ ਤਾਰੀਫ ਕੀਤੀ ਹੈ। ਇਸ ਵੀਡੀਓ ‘ਚ ਸ਼ਨਾਇਆ ਨਾਲ ਇੰਟਰਨੈਸ਼ਨਲ ਬੈਲੀ ਡਾਂਸਰ ਸੰਜਨਾ ਮੁਥਰੇਜਾ ਵੀ ਡਾਂਸ ਕਰਦੀ ਨਜ਼ਰ ਆ ਰਹੀ ਹੀ।


ਸ਼ਨਾਇਆ ਨੂੰ ਅਕਸਰ ਹੀ ਡਾਂਸ ਕਲਾਸ ਤੋਂ ਬਾਹਰ ਆਉਂਦੇ ਦੇਖਿਆ ਗਿਆ ਸੀ ਪਰ ਹੁਣ ਪਹਿਲੀ ਵਾਰ ਸ਼ਨਾਇਆ ਦੀ ਡਾਂਸ ਵੀਡੀਓ ਵਾਇਰਲ ਹੋਈ ਹੈ। ਦੱਸ ਦਈਏ ਕਿ ਸ਼ਨਾਇਆ, ਚੰਕੀ ਪਾਂਡੇ ਧੀ ਅਨੰਨਿਆ ਪਾਂਡੇ ਤੇ ਸ਼ਹਾਰੁਖ ਦੀ ਧੀ ਸੁਹਾਨਾ ਖਾਨ ਤਿੰਨੋਂ ਵਧੀਆ ਸਹੇਲੀਆਂ ਹਨ। ਅਨੰਨਿਆ ਨੇ ਤਾਂ ਬਾਲੀਵੁੱਡ ‘ਚ ਐਂਟਰੀ ਕਰ ਲਈ ਹੈ ਹੁਣ ਬਾਕੀ ਦੋਵਾਂ ਦੀ ਐਂਟਰੀ ਦਾ ਇੰਤਜ਼ਾਰ ਹੈ।


Tags: Sanjay KapoorShanaya KapoorBelly DanceVideo

About The Author

manju bala

manju bala is content editor at Punjab Kesari