FacebookTwitterg+Mail

ਜਨਮਦਿਨ 'ਤੇ ਜਾਣੋ ਸੰਜੈ ਖਾਨ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਖਾਸ ਗੱਲਾਂ

sanjay khan
03 January, 2019 01:32:37 PM

ਮੁੰਬਈ(ਬਿਊਰੋ)— ਜਦੋਂ 1964 'ਚ 'ਦੋਸਤੀ' 'ਚ ਇਕ ਨਵਾਂ-ਨਵਾਂ ਜਿਹਾ ਚਾਕਲੇਟੀ ਚਿਹਰਾ ਭਾਰਤੀ ਸਿਲਵਰ ਸਕ੍ਰੀਨ 'ਤੇ ਚਮਕਿਆ ਤਾਂ ਜਿਵੇਂ ਉਸ ਚਿਹਰੇ ਨੇ ਸਾਰਿਆ ਨੂੰ ਆਪਣਾ ਦੀਵਾਨਾ ਬਣਾ ਦਿੱਤਾ। ਹਰ ਕੋਈ ਇਸ ਛੋਟੇ ਜਿਹੇ ਰੋਲ 'ਚ ਨਜ਼ਰ 'ਅਸ਼ੋਕ' ਨੂੰ ਵਾਰ-ਵਾਰ ਦੇਖਣਾ ਚਾਹੁੰਦੇ ਸਨ। ਬੱਸ ਫਿਰ ਕੀ ਸੀ ਇਸ ਚਾਕਲੇਟੀ ਚਿਹਰੇ ਵਾਲੇ ਮੁੰਡੇ ਸੰਜੈ ਖਾਨ ਨੇ ਵੀ ਸ਼ਾਇਦ ਕਦੇ ਨਹੀਂ ਸੋਚਿਆ ਸੀ ਕਿ ਉਸ ਨੂੰ ਇਸ ਤਰ੍ਹਾਂ ਲੋਕਾਂ ਦਾ ਪਿਆਰ ਮਿਲਣ ਵਾਲਾ ਹੈ। ਨਿਰਮਾਤਾ, ਨਿਰਦੇਸ਼ਕ, ਐਕਟਰ ਅਤੇ ਲੇਖਕ ਸੰਜੈ ਖਾਨ ਅੱਜ ਆਪਣਾ 78ਵਾਂ ਜਨਮਦਿਨ ਮਨਾ ਰਹੇ ਹਨ। ਆਓ ਜਾਣਦੇ ਹਾਂ ਸੰਜੈ ਖਾਨ ਬਾਰੇ ਕੁਝ ਖਾਸ ਗੱਲਾਂ...
Punjabi Bollywood Tadka
ਸੰਜੈ ਖਾਨ ਨੇ ਬਾਲੀਵੁੱਡ 'ਚ ਜਦੋਂ 'ਦੋਸਤੀ' ਦੇ ਛੋਟੇ ਜਿਹੇ 'ਅਸ਼ੋਕ' ਨਾਮ ਦੇ ਕਿਰਦਾਰ ਨਾਲ ਡੈਬਿਊ ਕੀਤਾ ਤਾਂ ਰਿਲੀਜ਼ ਦੇ ਅਗਲੇ ਇਕ ਮਹੀਨੇ ਤੱਕ ਉਨ੍ਹਾਂ ਨੇ ਸਿਰਫ ਫਿਲਮਾਂ ਹੀ ਸਾਇਨ ਕੀਤੀਆਂ। ਕੁਝ ਸਾਲ ਪਹਿਲਾਂ ਸਿੰਮੀ ਗਰੇਵਾਲ ਦੇ ਚੈਟ ਸ਼ੋਅ 'ਚ ਸੰਜੈ ਖਾਨ ਨੇ ਆਪਣੀ ਪਤਨੀ ਜ਼ਰੀਨ ਨਾਲ ਇਕ ਇੰਟਰਵਿਯੂ 'ਚ ਇਸ ਗੱਲ ਦਾ ਖੁਲਾਸਾ ਕੀਤਾ।
Punjabi Bollywood Tadka
ਆਪਣੇ ਬਾਲੀਵੁੱਡ ਦੇ ਸਫਰ ਬਾਰੇ ਗੱਲ ਕਰਦੇ ਹੋਏ ਸੰਜੈ ਖਾਨ ਨੇ ਦੱਸਿਆ,'' ਮੈਂ ਕਦੇ ਨਹੀਂ ਸੋਚਿਆ ਸੀ ਕਿ ਲੋਕ ਮੈਨੂੰ ਇਸ ਰੋਲ ਤੋਂ ਬਾਅਦ ਇਸ ਤਰ੍ਹਾਂ ਪਿਆਰ ਕਰਨਗੇ, ਆਉਣ ਵਾਲੇ 30 ਦਿਨਾਂ 'ਚ ਮੈਨੂੰ 100 ਫਿਲਮਾਂ ਸਾਇਨ ਕਰਨ ਦਾ ਮੌਕਾ ਮਿਲਿਆ। ਮੈਂ ਹਰ ਦਿਨ ਕਦੇ 2 ਤੇ ਕਦੇ 5 ਫਿਲਮਾਂ ਸਾਇਨ ਕਰ ਰਿਹਾ ਸੀ। ਸਕਰਿਪਟ ਪੜ੍ਹਨ ਦੀ ਸਪੀਡ ਵੀ ਇਸ ਉਤਸ਼ਾਹ ਨੇ ਕਈ ਗੁਣਾ ਵਧਾ ਦਿੱਤੀ ਸੀ।''
Punjabi Bollywood Tadka
ਸੰਜੈ ਦੇ ਬੇਟਾ ਵੀ ਬਾਲੀਵੁੱਡ ਦੀ ਕੁਝ ਫਿਲਮਾਂ 'ਚ ਨਜ਼ਰ ਆਇਆ। ਜ਼ਾਇਦ ਖਾਨ ਨੇ ਸ਼ਾਹਰੁਖ ਖਾਨ ਸਟਾਰਰ 'ਮੈਂ ਹੂੰ ਨਾ' ਨਾਲ ਬਾਲੀਵੁੱਡ 'ਚ ਕਦਮ ਰੱਖਿਆ ਸੀ ਪਰ ਉਹ ਆਪਣੀ ਪਛਾਣ ਬਣਾਉਣ 'ਚ ਆਪਣੇ ਪਿਤਾ ਦੀ ਤਰ੍ਹਾਂ ਸਫਲ ਨਾ ਹੋਏ। ਉਨ੍ਹਾਂ ਦੀ ਤਿੰਨ ਧੀਆਂ ਵੀ ਬਿਨਾਂ ਕਿਸੇ ਫਿਲਮ 'ਚ ਕੰਮ ਕੀਤੇ ਬਾਲੀਵੁੱਡ ਜਗਤ ਦੇ ਮਸ਼ਹੂਰ ਹਸਤੀਆਂ 'ਚ ਸ਼ਾਮਿਲ ਹਨ। ਬੇਟੀਆਂ 'ਚ ਰਿਤਿਕ ਰੋਸ਼ਨ ਦੀ ਸਾਬਕਾ ਪਤਨੀ ਸੁਜ਼ੈਨ ਕਈ ਵਾਰ ਸੁਰਖੀਆਂ ਦਾ ਹਿੱਸਾ ਹੁੰਦੀ ਹੈ।
Punjabi Bollywood Tadka

Punjabi Bollywood Tadka

Punjabi Bollywood Tadka


Tags: Sanjay KhanHappy BirthdayChandi SonaSussanne Khan Zayed Khan Farah Khan Ali Simone Arora

About The Author

manju bala

manju bala is content editor at Punjab Kesari