ਮੁੰਬਈ(ਬਿਊਰੋ)— ਬਾਲੀਵੁੱਡ ਅਭਿਨੇਤਾ ਤੇ ਨਿਰਮਾਤਾ ਸੰਜੇ ਖਾਨ ਨੇ 3 ਜਨਵਰੀ 2019 ਨੂੰ ਆਪਣਾ 78ਵਾਂ ਜਨਮ ਦਿਨ ਮਨਾਇਆ। ਜਨਮ ਦਿਨ ਦੀ ਪਾਰਟੀ 'ਚ ਸੰਜੇ ਖਾਨ ਦੇ ਪਰਿਵਾਰਕ ਮੈਂਬਰ, ਦੋਸਤ ਤੇ ਬੀ. ਟਾਊਨ ਦੀਆਂ ਕਈ ਹਸਤੀਆਂ ਪਹੁੰਚੀਆਂ।
ਪਾਰਟੀ 'ਚ ਡੱਬੂ ਰਤਨਾਨੀ ਤੇ ਫਿਲਮ ਮੇਕਰ ਮਧੁਰ ਭੰਡਾਰਕਰ ਪਤਨੀ ਨਾਲ ਨਜ਼ਰ ਆਏ।
ਉਥੇ ਹੀ ਪਾਰਟੀ 'ਚ ਰਿਤਿਕ ਰੋਸ਼ਨ ਤੋਂ ਇਲਾਵਾ ਸ਼ਤਰੂਘਨ ਸਿਨ੍ਹਾ, ਸ਼ਬਾਨਾ ਆਜ਼ਮੀ, ਅਨੂ ਦੇਵਨ ਤੇ ਕਈ ਹੋਰ ਹਸਤੀਆਂ ਉਨ੍ਹਾਂ ਨੂੰ ਮੁਬਾਰਕਾਂ ਦੇਣ ਪਹੁੰਚੀਆਂ।
ਦੱਸ ਦੇਈਏ ਕਿ 78 ਸਾਲਾਂ ਸੰਜੈ ਨੇ ਆਪਣੀ ਜ਼ਿੰਦਗੀ 'ਚ ਦੋ ਵਾਰ ਮੌਤ ਨੂੰ ਮਾਤ ਦਿੱਤੀ ਹੈ।