ਮੁੰਬਈ (ਬਿਊਰੋ)— ਜਿੱਥੇ ਬਾਲੀਵੁੱਡ ਸਟਾਰਜ਼ ਨੇ ਕੱਲ ਆਪਣੇ ਫੈਨਜ਼ ਨੂੰ ਈਦ ਦੀ ਵਧਾਈ ਦਿੱਤੀ, ਉੱਥੇ ਹੀ ਬਾਲੀਵੁੱਡ 'ਚ ਕਈ ਥਾਵਾਂ 'ਤੇ ਈਦ ਦੀ ਜ਼ਬਰਦਸਤ ਪਾਰਟੀ ਵੀ ਕੀਤੀ ਗਈ।
ਇਸ 'ਚ ਸਟਾਰਜ਼ ਨੇ ਆਪਣੇ ਕਰੀਬੀਆਂ ਨੂੰ ਬੁਲਾਇਆ।
ਅਜਿਹੀ ਹੀ ਇਕ ਈਦ ਦੀ ਪਾਰਟੀ ਬੀਤੀ ਰਾਤ ਰੱਖੀ ਗਈ।
ਇਹ ਪਾਰਟੀ ਸੁਜ਼ੈਨ ਖਾਨ ਦੇ ਪਿਤਾ ਸੰਜੇ ਖਾਨ ਦੇ ਘਰ ਰੱਖੀ ਗਈ ਸੀ।
ਉਨ੍ਹਾਂ ਦੀ ਇਸ ਸ਼ਾਨਦਾਰ ਪਾਰਟੀ 'ਚ ਕਈ ਬਾਲੀਵੁੱਡ ਸਟਾਰਜ਼ ਨੇ ਸ਼ਿਰਕਤ ਕੀਤੀ।
ਇਸ ਪਾਰਟੀ 'ਚ ਸਭ ਦੀਆਂ ਨਜ਼ਰਾਂ ਟਿੱਕੀਆਂ ਸੁਜ਼ੈਨ ਦੇ ਸਾਬਕਾ ਪਤੀ ਰਿਤਿਕ ਰੋਸ਼ਨ 'ਤੇ।
ਦੋਹਾਂ ਦੇ ਤਲਾਕ ਤੋਂ ਬਾਅਦ ਰਿਸ਼ਤੇ 'ਚ ਕੋਈ ਫਰਕ ਨਹੀਂ ਪਿਆ।
ਪਿਛਲੇ ਕਾਫੀ ਸਮੇਂ ਤੋਂ ਚਰਚਾ ਹੈ ਕਿ ਦੋਵੇਂ ਇਕ ਵਾਰ ਫਿਰ ਵਿਆਹ ਕਰਵਾ ਸਕਦੇ ਹਨ।
ਦੋਹਾਂ ਨੇ ਇਹ ਫੈਸਲਾ ਆਪਣੇ ਬੱਚਿਆਂ ਕਰਕੇ ਲਿਆ ਹੈ।
ਸੰਜੇ ਖਾਨ ਦੀ ਇਸ ਪਾਰਟੀ 'ਚ ਕਿਮ ਸ਼ਰਮਾ, ਕਰਿਸ਼ਮਾ ਤੰਨਾ, ਜੈਕੀ ਭਗਨਾਨੀ, ਪਤੀ ਨਾਲ ਦੀਆ ਮਿਰਜ਼ਾ ਵੀ ਨਜ਼ਰ ਆਏ।