ਮੁੰਬਈ— ਫਿਲਮ ਨਿਰਮਾਤਾ ਸੰਜੇ ਲੀਲਾ ਭੰਸਾਲੀ ਆਪਣੀ ਹੋਮ ਪ੍ਰੋਡਕਸ਼ਨ ਫਿਲਮ 'ਚ ਅਦਾਕਾਰ ਜਾਵੇਦ ਜਾਫਰੀ ਦੇ ਬੇਟੇ ਮੀਜਾਨ ਨੂੰ ਲਾਂਚ ਕਰਨਗੇ। ਮੀਜਾਨ ਨੇ 'ਬਾਜੀਰਾਵ ਮਸਤਾਨੀ' ਵਿਚ ਭੰਸਾਲੀ ਨਾਲ ਸਹਾਇਕ ਨਿਰਦੇਸ਼ਕ ਦੇ ਰੂਪ 'ਚ ਕੰਮ ਕੀਤਾ ਹੈ। ਉਨ੍ਹਾਂ ਨੇ ਨਿਊਯਾਰਕ ਦੇ ਵਿਜ਼ੁਅਲ ਆਰਟਸ ਤੋਂ ਫਿਲਮ ਨਿਰਮਾਣ ਦੇ ਗੁਰ ਸਿੱਖੇ ਹਨ।
ਫਿਲਮ ਦਾ ਨਿਰਮਾਣ ਭੰਸਾਲੀ ਪ੍ਰੋਡਕਸ਼ਨ ਅਤੇ ਮਹਾਵੀਰ ਜੈਨ ਕਰ ਰਹੇ ਹਨ, ਜਿਸ ਦਾ ਨਿਰਦੇਸ਼ਨ ਮਾਂਗੇਸ਼ ਹਡਵਾਲੇ ਕਰਨਗੇ। ਇਸ ਤੋਂ ਪਹਿਲਾਂ ਭੰਸਾਲੀ ਨੇ ਰਣਬੀਰ ਕਪੂਰ ਅਤੇ ਸੋਨਮ ਕਪੂਰ ਨੂੰ ਲਾਂਚ ਕੀਤਾ ਸੀ, ਜਿਨ੍ਹਾਂ ਨੇ ਉਨ੍ਹਾਂ ਨਾਲ ਸਹਾਇਕ ਨਿਰਦੇਸ਼ਕ ਦੇ ਤੌਰ 'ਤੇ ਕੰਮ ਕੀਤਾ ਸੀ। ਭੰਸਾਲੀ ਦੀ ਅਗਲੀ ਫਿਲਮ 'ਪਦਮਾਵਤੀ' ਹੈ, ਜਿਸ 'ਚ ਰਣਵੀਰ ਸਿੰਘ, ਦੀਪਿਕਾ ਪਾਦੁਕੋਣ ਅਤੇ ਸ਼ਾਹਿਦ ਕਪੂਰ ਨਜ਼ਰ ਆਉਣਗੇ।