FacebookTwitterg+Mail

ਦੀਪਿਕਾ-ਰਣਵੀਰ ਦੀ ਜੋੜੀ ਨਾਲ ਭੰਸਾਲੀ ਮੁੜ ਬਣਾਉਣਗੇ ਇਕ ਹੋਰ ਕਾਸਟਿਊਮ ਡਰਾਮਾ!

sanjay leela bhansali
20 September, 2018 09:39:09 AM

ਮੁੰਬਈ(ਬਿਊਰੋ)— ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਆਪਣੀਆਂ ਫਿਲਮਾਂ ਦੀਆਂ ਕਹਾਣੀਆਂ ਤੇ ਡਾਰਕ ਸੈੱਟ ਲਈ ਕਾਫੀ ਪ੍ਰਸਿੱਧ ਹਨ। ਉਨ੍ਹਾਂ ਦੀਆਂ ਪਿਛਲੀਆਂ ਤਿੰਨ ਫਿਲਮਾਂ ਕਾਸਟਿਊਮ ਡਰਾਮਾ ਸੀ। ਭੰਸਾਲੀ ਜ਼ਿਆਦਾਤਰ ਆਪਣੀਆਂ ਫਿਲਮਾਂ 'ਚ ਦੀਪਿਕਾ ਪਾਦੂਕੋਣ ਤੇ ਰਣਵੀਰ ਸਿੰਘ ਨੂੰ ਹੀ ਕਾਸਟ ਕਰਦੇ ਹਨ। ਹੁਣ ਭੰਸਾਲੀ ਨੇ ਆਪਣੇ ਇਕ ਪ੍ਰੋਜੈਕਟ 'ਚ ਸਲਮਾਨ ਖਾਨ ਨਾਲ ਵੀ ਕੰਮ ਕਰਨ ਦਾ ਮਨ ਬਣਾਇਆ ਹੈ।

Image result for Deepika Padukone,Ranveer Singh

ਲੱਗਦਾ ਹੈ ਕਿ ਸੰਜੇ ਨੂੰ ਦੀਪਿਕਾ-ਰਣਵੀਰ ਦੀ ਆਦਤ ਪੈ ਗਈ ਹੈ। ਹੁਣ ਖਬਰ ਆਈ ਹੈ ਕਿ ਭੰਸਾਲੀ ਇਕ ਵਾਰ ਫਿਰ ਇਸ ਜੋੜੀ ਨਾਲ ਇਕ ਹੋਰ ਕਾਸਟਿਊਮ ਡਰਾਮਾ ਬਣਾਉਣ ਦੀ ਤਿਆਰੀ ਕਰ ਰਹੇ ਹਨ। ਪਹਿਲਾਂ ਖਬਰ ਆਈ ਸੀ ਕਿ ਭੰਸਾਲੀ ਕੋਈ ਕਾਸਟਿਊਮ ਡਰਾਮਾ ਨਹੀਂ ਸਗੋਂ ਕਾਮੇਡੀ ਫਿਲਮ ਬਣਾਉਣ ਦੇ ਮੂਡ 'ਚ ਸਨ ਪਰ ਪ੍ਰੋਡਿਊਸਰਾਂ ਦੀ ਡਿਮਾਂਡ 'ਤੇ ਉਨ੍ਹਾਂ ਨੂੰ ਅਜਿਹਾ ਕਰਨਾ ਪੈ ਰਿਹਾ ਹੈ।

Image result for Deepika Padukone,Ranveer Singh
ਦੱਸ ਦੇਈਏ ਕਿ ਪ੍ਰੋਡਿਊਸਰ ਚਾਹੁੰਦੇ ਹਨ ਕਿ ਕਾਮਟਿਊਮ ਡਰਾਮਾ ਭੰਸਾਲੀ ਦਾ ਸਿਗਨੇਚਰ ਬਣ ਚੁੱਕਿਆ ਹੈ ਤੇ ਉਹ ਇਸ ਨੂੰ ਨਾ ਛੱਡਣ।

Image result for Deepika Padukone,Ranveer Singh

ਬਾਕਸ ਆਫਿਸ ਦੇ ਮਿਜਾਜ਼ ਨੂੰ ਦੇਖਦੇ ਹੋਏ ਭੰਸਾਲੀ ਖੁਦ ਵੀ ਹੁਣ ਕਾਸਟਿਊਮ ਡਰਾਮਾ ਹੀ ਬਣਾਉਣ ਜਾ ਰਹੇ ਹਨ। ਅਜੇ ਤੱਕ ਇਸ ਪ੍ਰੋਜੈਕਟ 'ਤੇ ਕਿਸੇ ਵੀ ਤਰ੍ਹਾਂ ਦਾ ਐਲਾਨ ਨਹੀਂ ਹੋਇਆ। ਦੇਖਦੇ ਹਾਂ ਕਿ ਇਸ ਪ੍ਰੋਜੈਕਟ ਦਾ ਐਲਾਨ ਹੁੰਦਾ ਵੀ ਹੈ ਜਾਂ ਇਹ ਸਿਰਫ ਅਫਵਾਹ ਨਿਕਲੇਗੀ।

Image result for Deepika Padukone,Ranveer Singh


Tags: Sanjay Leela BhansaliDeepika PadukoneRanveer SinghCostume DramaBollywood Celebrity

Edited By

Sunita

Sunita is News Editor at Jagbani.