FacebookTwitterg+Mail

ਬਾਲੀਵੁੱਡ ਦੇ ਇਨ੍ਹਾਂ ਸਟਾਰ ਕਿੱਡਸ ਨੂੰ ਭੰਸਾਲੀ ਕਰਨਗੇ ਲਾਂਚ

sanjay leela bhansali
25 October, 2018 01:57:34 PM

ਮੁੰਬਈ (ਬਿਊਰੋ)— ਬਾਲੀਵੁੱਡ 'ਚ ਇਨ੍ਹੀਂ ਦਿਨੀਂ ਸਟਾਰ ਕਿੱਡਸ ਦੇ ਡੈਬਿਊ ਦਾ ਦੌਰ ਚੱਲ ਰਿਹਾ ਹੈ। ਆਉਣ ਵਾਲੇ ਦਿਨਾਂ 'ਚ ਕਈ ਸਟਾਰ ਕਿੱਡਸ ਫਿਲਮਾਂ 'ਚ ਆਪਣਾ ਕਰੀਅਰ ਬਣਾਉਣ ਦੀ ਤਿਆਰੀ ਕਰ ਰਹੇ ਹਨ। ਇਨ੍ਹਾਂ 'ਚ ਹੁਣ ਦੋ ਨਾਂ ਹੋਰ ਸ਼ਾਮਲ ਹੋ ਰਹੇ ਹਨ ਪਰ ਇਸ 'ਚ ਖਾਸ ਗੱਲ ਇਹ ਹੈ ਕਿ ਦੋਵੇਂ ਸਟਾਰ ਕਿੱਡਸ ਨੂੰ ਫੇਮਸ ਡਾਇਰੈਕਟਰ ਸੰਜੇ ਲੀਲਾ ਭੰਸਾਲੀ ਲਾਂਚ ਕਰਨ ਜਾ ਰਹੇ ਹਨ। ਖਬਰਾਂ ਹਨ ਕਿ ਭੰਸਾਲੀ 'ਮਲਾਲ' ਨਾਂ ਦੀ ਫਿਲਮ ਨੂੰ ਪ੍ਰੋਡਿਊਸ ਕਰਨ ਵਾਲੇ ਹਨ, ਜਿਸ ਨੂੰ ਮੰਗੇਸ਼ ਡਾਇਰੈਕਟ ਕਰ ਰਹੇ ਹਨ।

Punjabi Bollywood Tadka

ਇਸ ਫਿਲਮ ਨੂੰ ਪੂਰੀ ਤਰ੍ਹਾਂ ਭੰਸਾਲੀ ਟ੍ਰੀਟਮੈਂਟ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਫਿਲਮ 'ਚ ਭੰਸਾਲੀ ਆਪਣੀ ਭਤੀਜੀ ਸ਼ਰਮਿਨ ਸਹਿਗਲ ਤੇ ਜਾਵੇਦ ਜਾਫਰੀ ਦੇ ਬੇਟੇ ਮਿਜ਼ਾਨ ਜਾਫਰੀ ਨੂੰ ਬਾਲੀਵੁੱਡ 'ਚ ਲਾਂਚ ਕਰਨ ਦੀ ਤਿਆਰੀ ਕਰ ਰਹੇ ਹਨ। ਜੇਕਰ ਇਹ ਖਬਰ ਸੱਚ ਸਿੱਧ ਹੁੰਦੀ ਹੈ ਤਾਂ 11 ਸਾਲ ਬਾਅਦ ਭੰਸਾਲੀ ਕਿਸੇ ਨੂੰ ਇਕ ਨਹੀਂ ਸਗੋਂ ਦੋ ਸਟਾਰ ਕਿੱਡਸ ਨੂੰ ਲਾਂਚ ਕਰਨਗੇ।

Punjabi Bollywood Tadka

ਖਬਰਾਂ ਤਾਂ ਇਹ ਵੀ ਹਨ ਕਿ ਭੰਸਾਲੀ ਇਸ ਤੋਂ ਪਹਿਲਾਂ ਪੂਨਮ ਢਿੱਲੋਂ ਦੇ ਬੇਟੇ ਅਨਮੋਲ ਤੇ ਪਦਮਿਨੀ ਕੋਹਲਾਪੁਰੀ ਦੇ ਬੇਟੇ ਪ੍ਰਿਆਂਕ ਸ਼ਰਮਾ ਨੂੰ ਵੀ ਲਾਂਚ ਕਰ ਸਕਦੇ ਹਨ।


Tags: Javed JaffreyMizaan JaffreySanjay Leela BhansaliNiece Sharmin SehgalLaunch

Edited By

Chanda Verma

Chanda Verma is News Editor at Jagbani.