FacebookTwitterg+Mail

'ਪਦਮਾਵਤੀ' ਲਈ ਖੁੱਲੀ ਝੋਲੀ, ਸਿਰਫ ਇਸ ਕੰਮ ਲਈ 12 ਕਰੋੜ...!

sanjay leela bhansali spents 12 cr for batle sean
27 October, 2016 01:59:10 PM
ਮੁੰਬਈ— ਐੱਸ. ਐੱਸ. ਰਾਜਾਮੌਲੀ ਦੀ ਫਿਲਮ 'ਬਾਹੁਬਲੀ 2' ਨੇ ਬਾਲੀਵੁੱਡ ਦੇ ਮੇਕਰਸ ਨੂੰ ਅਜਿਹਾ ਕੰਪਲੈਕਸ ਦਿੱਤਾ ਹੈ ਕਿ ਹੁਣ ਹਿੰਦੀ ਫਿਲਮਾਂ ਵਾਲੇ ਵੀ ਇਸ ਫਿਲਮ ਦੀ ਤਰ੍ਹਾਂ ਕੰਮ ਕਰਨ ਲਈ ਆਪਣੀ ਤਿਜ਼ੋਰੀ ਦਾ ਮੂੰਹ ਖੋਲ ਕੇ ਰੱਖ ਦੇਣਾ ਚਾਹੁੰਦੇ ਹਨ, ਉਨ੍ਹਾਂ 'ਚੋਂ ਸੰਜੇ ਲੀਲਾ ਭੰਸਾਲੀ ਇਕ ਹੈ। ਖ਼ਬਰ ਇਹ ਹੈ ਕਿ ਭੰਸਾਲੀ ਦੀ ਅਗਲੀ ਫਿਲਮ 'ਪਦਮਾਵਤੀ' ਦੇ ਇਕ ਯੁੱਧ ਸੀਨ ਨੂੰ ਫਿਲਮਾਉਣ ਲਈ ਕਰੀਬ 12 ਕਰੋੜ ਰੁਪਏ ਦਾ ਖਰਚ ਕਰਨ ਵਾਲੇ ਹਨ ਤਾਂ ਕਿ ਉਨ੍ਹਾਂ ਦਾ ਇਹ ਇਤਿਹਾਸਿਕ ਦ੍ਰਿਸ਼ ਹਿੰਦੀ ਸਿਨੇਮਾ ਦੇ ਇਤਿਹਾਸ 'ਚ ਮੀਲ ਦਾ ਪੱਥਰ ਸਾਬਿਤ ਹੋ ਸਕੇ। ਰਣਵੀਰ ਸਿੰਘ, ਦੀਪਿਕਾ ਪਾਦੂਕੋਣ ਅਤੇ ਸ਼ਾਹਿਦ ਕਪੂਰ ਦੀ ਆਉਣ ਵਾਲੀ ਫਿਲਮ 'ਪਦਮਾਵਤੀ' ਦੇ ਨਿਰਮਾਣ ਦੀ ਲਾਗਤ 170 ਕਰੋੜ ਦੇ ਕਰੀਬ ਆ ਸਕਦੀ ਹੈ ਅਤੇ ਹੁਣ ਇਸ ਲਈ ਭੰਸਾਲੀ ਨਾਲ ਇਕ ਵੱਡੇ ਫਿਲਮ ਕਾਰਪੋਰੇਟ ਨੇ ਵੀ ਹੱਥ ਮਿਲਾ ਲਿਆ ਹੈ।
ਜ਼ਿਕਰਯੋਗ ਹੈ ਕਿ ਫਿਲਮ 'ਪਦਮਾਵਤੀ' ਦੇ ਯੁੱਧ ਸੀਨ ਨੂੰ ਦਿਖਾਉਣ ਲਈ ਲਾਏ ਜਾਣ ਵਾਲੇ 12 ਕਰੋੜ ਰੁਪਏ ਦਾ ਵੱਡਾ ਹਿੱਸਾ ਸਪੈਸ਼ਲ ਇਫੈਕਟਸ 'ਤੇ ਨਹੀਂ ਸਗੋਂ ਅਸਲੀਅਤ ਨੂੰ ਲਿਆਉਣ ਲਈ ਲਾਇਆ ਜਾਵੇਗਾ। ਉਸ ਤਰ੍ਹਾਂ ਨਹੀਂ ਜਿਵੇਂ ਫਿਲਮ 'ਬਾਹੂਬਲੀ' ਦੇ ਪਹਿਲੇ ਭਾਗ 'ਚ ਸਪੈਸ਼ਲ ਇਫੈਕਟਸ ਦੌਰਾਨ ਦਿਖਾਇਆ ਗਿਆ ਸੀ। ਦੀਵਾਲੀ ਤੋਂ ਬਾਅਦ ਸ਼ੁਭ ਮੁਹੂਰਤ ਤੋਂ ਬਾਅਦ ਇਕ-ਇਕ ਕਰ ਕੇ ਸਾਰੀ ਯੋਜਨਾ ਬਣਾਈ ਜਾਵੇਗੀ। ਸਭ ਤੋਂ ਪਹਿਲਾਂ ਰਣਵੀਰ ਸਿੰਘ ਸ਼ੂਟਿੰਗ ਲਈ ਯੁੱਧ ਦੇ ਮੈਦਾਨ 'ਚ ਆਉਣਗੇ, ਜਿਸ ਲਈ ਉਨ੍ਹਾਂ ਨੇ ਕਾਫੀ ਸ਼ਾਨਦਾਰ ਬਾਡੀ ਬਣਾ ਲਈ ਹੈ।

Tags: ਸੰਜੇ ਲੀਲਾ ਭੰਸਾਲੀਪਦਮਾਵਤੀਯੁੱਧ ਸੀਨ sanjay leela bhansaliPadmavati batle sean