FacebookTwitterg+Mail

ਇਸ ਤਰ੍ਹਾਂ ਦੀ ਜ਼ਿੰਦਗੀ ਜਿਊਣ ਨੂੰ ਮਜ਼ਬੂਰ ਹੋਏ ਸੰਜੇ ਮਿਸ਼ਰਾ, ਢਾਬੇ 'ਤੇ ਵੀ ਕਰ ਚੁੱਕੇ ਨੇ ਕੰਮ

sanjay mishra
29 November, 2019 02:04:35 PM

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰ ਸੰਜੇ ਮਿਸ਼ਰਾ ਆਪਣੀ ਜ਼ਬਰਦਸਤ ਅਦਾਕਾਰੀ ਕਰਕੇ ਜਾਣੇ ਜਾਂਦੇ ਹਨ। ਜਦੋਂ ਵੀ ਉਹ ਵੱਡੇ ਪਰਦੇ 'ਤੇ ਦਿਖਾਈ ਦਿੰਦੇ ਹਨ ਤਾਂ ਦਰਸ਼ਕਾਂ ਦੇ ਹੱਸਣ ਜਾਂ ਰੋਣ ਦੀ ਗਰੰਟੀ ਜ਼ਰੂਰ ਹੁੰਦੀ ਹੈ। ਇਨ੍ਹਾਂ ਦੀ ਮਿਸਾਲ ਉਨ੍ਹਾਂ ਦੀਆਂ ਫਿਲਮਾਂ ਨੂੰ ਦੇਖ ਕੇ ਜ਼ਰੂਰ ਮਿਲ ਜਾਵੇਗੀ। ਸੰਜੇ ਮਿਸ਼ਰਾ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੇ ਹਨ, ਉਹ ਲਗਾਤਾਰ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਵੀਡੀਓ ਤੇ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ। ਇਨ੍ਹਾਂ ਵੀਡੀਓ 'ਚ ਉਨ੍ਹਾਂ ਦੇ ਜੀਵਨ ਦੀ ਝਲਕ ਵੀ ਦੇਖਣ ਨੂੰ ਮਿਲਦੀ ਹੈ। ਹਾਲ ਹੀ 'ਚ ਉਨ੍ਹਾਂ ਨੇ ਆਪਣੇ ਇਕ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਉਹ ਰੇਲ ਗੱਡੀ 'ਚ ਸਫਰ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਬਹੁਤ ਹੀ ਕਮਾਲ ਦਾ ਕੈਪਸ਼ਨ ਦਿੱਤਾ ਹੈ, ਜਿਸ 'ਚ ਉਨ੍ਹਾਂ ਨੇ ਲਿਖਿਆ, ''Sometimes Passenger Sometimes Attender Just enjoying life...।''

 

ਦੱਸ ਦਈਏ ਕਿ  ਸੰਜੇ ਮਿਸ਼ਰਾ ਦਾ ਜਨਮ 6 ਅਕਤੂਬਰ 1963 'ਚ ਬਿਹਾਰ ਦੇ ਦਰਬੰਗਾ 'ਚ ਹੋਇਆ ਸੀ। ਜਦੋਂ ਸੰਜੇ ਮਿਸ਼ਰਾ ਦੇ ਪਿਤਾ ਦੀ ਮੌਤ ਹੋਈ ਤਾਂ ਉਹ ਐਕਟਿੰਗ ਛੱਡ ਕੇ ਰਿਸ਼ੀਕੇਸ਼ ਚਲੇ ਗਏ ਸਨ। ਜਿਥੇ ਉਹ ਇਕ ਢਾਬੇ 'ਤੇ ਕੰਮ ਕਰਨ ਲੱਗੇ। ਦਰਅਸਲ, ਸੰਜੇ ਮਿਸ਼ਰਾ ਆਪਣੇ ਪਿਤਾ ਦੇ ਬੇਹੱਦ ਕਰੀਬ ਸਨ। ਹਾਲ ਹੀ 'ਚ ਸੰਜੇ ਮਿਸ਼ਰਾ ਵੱਲੋਂ ਸ਼ੇਅਰ ਕੀਤੀ ਗਈ ਇਸ ਵੀਡੀਓ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਲੋਕ ਲਗਾਤਾਰ ਇਸ ਵੀਡੀਓ ਨੂੰ ਸ਼ੇਅਰ ਅਤੇ ਕੁਮੈਂਟ ਕਰ ਰਹੇ ਹਨ। ਸੰਜੇ ਮਿਸ਼ਰਾ ਕਦੇ-ਕਦੇ ਬਹੁਤ ਹੀ ਹਾਸੇ ਵਾਲੀਆਂ ਵੀਡੀਓ ਵੀ ਸ਼ੇਅਰ ਕਰਦੇ ਹਨ।


Tags: Sanjay MishraTrain VideoViralOh Darling Yeh Hai IndiaBunty Aur BabliApna Sapna Money MoneyBollywood Celebrity

About The Author

sunita

sunita is content editor at Punjab Kesari