ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰ ਸੰਜੇ ਮਿਸ਼ਰਾ ਆਪਣੀ ਜ਼ਬਰਦਸਤ ਅਦਾਕਾਰੀ ਕਰਕੇ ਜਾਣੇ ਜਾਂਦੇ ਹਨ। ਜਦੋਂ ਵੀ ਉਹ ਵੱਡੇ ਪਰਦੇ 'ਤੇ ਦਿਖਾਈ ਦਿੰਦੇ ਹਨ ਤਾਂ ਦਰਸ਼ਕਾਂ ਦੇ ਹੱਸਣ ਜਾਂ ਰੋਣ ਦੀ ਗਰੰਟੀ ਜ਼ਰੂਰ ਹੁੰਦੀ ਹੈ। ਇਨ੍ਹਾਂ ਦੀ ਮਿਸਾਲ ਉਨ੍ਹਾਂ ਦੀਆਂ ਫਿਲਮਾਂ ਨੂੰ ਦੇਖ ਕੇ ਜ਼ਰੂਰ ਮਿਲ ਜਾਵੇਗੀ। ਇਨ੍ਹੀਂ ਦਿਨੀਂ ਸੰਜੇ ਮਿਸ਼ਰਾ ਆਪਣੀ ਫਿਲਮ ‘ਕਾਮਯਾਬ’ ਨੂੰ ਲੈ ਕੇ ਸੁਰਖੀਆਂ ਵਿਚ ਹਨ। ਫਿਲਮ ਵਿਚ ਜੋ ਕਿਰਦਾਰ ਉਨ੍ਹਾਂ ਦਾ ਹੈ, ਉਹ ਕਿਤੇ ਨਾ ਕਿਤੇ ਉਨ੍ਹਾਂ ਦੀ ਹੀ ਕਹਾਣੀ ਹੈ। ਸੰਜੇ ਮਿਸ਼ਰਾ 140 ਤੋਂ ਵੱਧ ਫਿਲਮਾਂ ਵਿਚ ਕੰਮ ਕਰ ਚੁੱਕੇ ਹਨ। ਸੰਜੇ ਸਿਸ਼ਰਾ ਹਰ ਸਾਲ 6 ਤੋਂ 7 ਫਿਲਮਾਂ ਵਿਚ ਕੰਮ ਕਰਦੇ ਹਨ, ਪਰ ਉਨ੍ਹਾਂ ਦੀ ਜ਼ਿੰਦਗੀ ਵਿਚ ਅਜਿਹਾ ਮੋੜ ਆਇਆ ਕਿ ਉਨ੍ਹਾਂ ਨੇ ਸਭ ਕੁਝ ਛੱਡ ਕੇ ਇਕ ਢਾਬੇ ਤੇ ਕੰਮ ਕਰਨਾ ਸ਼ੁਰੂ ਕਰ ਦਿੱਤ ਸੀ।
ਦਰਅਸਲ ਵਿਚ ਸੰਜੇ ਮਿਸ਼ਰਾ ਨੂੰ ਆਪਣੇ ਪਿਤਾ ਦੇ ਦਿਹਾਂਤ ਤੋਂ ਬਾਅਦ ਇਨਾ ਸਦਮਾ ਲੱਗਿਆ ਕਿ ਉਹ ਮੁੰਬਈ ਜਾ ਕੇ ਕੰਮ ਕਰਨ ਦੀ ਜਗ੍ਹਾ ਰਿਸ਼ੀਕੇਸ਼ ਚਲੇ ਗਏ। ਇੱਥੇ ਆ ਕੇ ਉਹ ਢਾਬੇ ’ਚ ਕੰਮ ਕਰਨ ਲੱਗੇ। ਢਾਬੇ ਦਾ ਮਾਲਕ ਸੰਜੇ ਮਿਸ਼ਰਾ ਨੂੰ ਪਛਾਣ ਨਾ ਸਕਿਆ ਪਰ ਢਾਬੇ ਤੇ ਖਾਣ ਵਾਲੇ ਲੋਕ ਸੰਜੇ ਮਿਸ਼ਰਾ ਨੂੰ ਪਛਾਣ ਲੈਂਦੇ ਸਨ। ਇਸੇ ਦੌਰਾਨ ਹੀ ਰੋਹਿਤ ਸ਼ੈੱਟੀ ਨੂੰ ਆਪਣੀ ਫਿਲਮ ‘ਆਲ ਦਾ ਬੈਸਟ’ ਲਈ ਸੰਜੇ ਦੀ ਜ਼ਰੂਰਤ ਪਈ ਤੇ ਰੋਹਿਤ ਸ਼ੈੱਟੀ ਨੇ ਫਿਰ ਉਨ੍ਹਾਂ ਨੂੰ ਢਾਬੇ ਤੋਂ ਮੁੰਬਈ ਲਿਆਉਂਦਾ। ਜੇਕਰ ਰੋਹਿਤ ਇੰਝ ਨਾ ਕਰਦੇ ਤਾਂ ਸ਼ਾਇਦ ਸੰਜੇ ਮਿਸ਼ਰਾ ਦੀ ਕਹਾਣੀ ਕੁਝ ਹੋਰ ਹੀ ਹੋਣੀ ਸੀ।