FacebookTwitterg+Mail

ਸੰਜੇ ਮਿਸ਼ਰਾ ਨੂੰ ਯਾਦ ਆਏ ਜਵਾਨੀ ਦੇ ਦਿਨ, ਡਾਂਸ ਕਰਦਿਆਂ ਦੀ ਵੀਡੀਓ ਹੋਈ ਵਾਇਰਲ

sanjay mishra shared a video on his twitter account
28 April, 2020 08:04:52 AM

ਜਲੰਧਰ (ਵੈੱਬ ਡੈਸਕ) - ਬਾਲੀਵੁੱਡ ਵਿਚ ਆਪਣੀਆਂ ਫ਼ਿਲਮਾਂ ਨਾਲ ਸਭ ਦਾ ਦਿਲ ਪਰਚਾਉਣ ਵਾਲੇ ਅਦਾਕਾਰ ਸੰਜੇ ਮਿਸ਼ਰਾ ਜਿੰਨੀ ਫ਼ਿਲਮਾਂ ਵਿਚ ਰੌਣਕਾਂ ਲਗਾਉਂਦੇ ਹਨ। ਉਸ ਤੋਂ ਵੀ ਜ਼ਿਆਦਾ ਉਹ ਅਸਲ ਜ਼ਿੰਦਗੀ ਵਿਚ ਵੀ ਉਹਨੇ ਹੀ ਖੁਸ਼ਮਿਜਾਜ਼ ਅਤੇ ਰੌਣਕੀ ਇਨਸਾਨ ਹਨ। ਉਨ੍ਹਾਂ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਆਪਣਾ ਇਕ ਪੁਰਾਣਾ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ ਵਿਚ ਉਹ ਕਿਸੇ ਵਿਆਹ ਸਮਾਰੋਹ ਵਿਚ ਨਜ਼ਰ ਆ ਰਹੇ ਹਨ, ਜਿਸ ਵਿਚ ਉਹ ਖੂਬ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਉਨ੍ਹਾਂ ਨੇ ਆਪਣੇ ਟਵਿੱਟਰ 'ਤੇ ਸ਼ੇਅਰ ਕਰਦਿਆਂ ਲਿਖਿਆ, ''ਤਬ ਭੀ ਨਾਚਤੇ ਥੇ ਅਬ ਭੀ ਨਾਚਤੇ ਹੈਂ, ਮਿਊਜ਼ਿਕ ਓਹੀ ਹੈ ਬਸ ਚਾਲ ਬਦਲ ਗਈ, ਵਾਚ ਟਿਲ ਟੂ ਐਂਡ।'' ਇਸ ਵੀਡੀਓ ਵਿਚ ਉਨ੍ਹਾਂ ਦੇ ਰਿਸ਼ਤੇਦਾਰ ਵੀ ਨਜ਼ਰ ਆ ਰਹੇ ਹਨ।

ਦੱਸ ਦੇਈਏ ਕਿ ਵੀਡੀਓ ਦੇ ਅਖੀਰ ਵਿਚ ਉਨ੍ਹਾਂ ਦਾ ਨਵਾਂ ਵੀਡੀਓ ਵੀ ਦਿਖਾਇਆ ਗਿਆ ਹੈ। ਸੰਜੇ ਮਿਸ਼ਰਾ ਇਕ ਭਾਰਤੀ ਕਮੇਡੀ ਕਲਾਕਾਰ ਹਨ ਅਤੇ ਉਨ੍ਹਾਂ ਨੇ ਜ਼ਿਆਦਾਤਰ ਫ਼ਿਲਮਾਂ ਅਤੇ ਟੀ.ਵੀ. ਸੀਰੀਅਲ ਵਿਚ ਅਦਾਕਾਰੀ ਕੀਤੀ ਹੈ। 'ਆਂਖੋਂ ਦੇਖੀ' ਲਈ ਉਨ੍ਹਾਂ ਨੂੰ ਫਿਲਮ ਫੇਅਰ ਕ੍ਰਿਟਿਕ ਐਵਾਰਡ ਫ਼ਾਰ ਬੈਸਟ ਐਕਟਰ ਨਾਲ ਨਵਾਜਿਆ ਗਿਆ ਸੀ। ਉਹ 'ਟੋਟਲ ਧਮਾਲ' ਵਿਚ ਵੀ ਨਜ਼ਰ ਆਏ ਸਨ। ਸੰਜੇ ਮਿਸ਼ਰਾ ਇੰਨੀ ਦਿਨੀਂ 'ਲੌਕ ਡਾਊਨ' ਦਾ ਪਾਲਣ ਕਰ ਰਹੇ ਹਨ ਅਤੇ ਹੋਰਨਾਂ ਸਿਤਾਰਿਆਂ ਵਾਂਗ ਆਪਣੀਆਂ ਪੁਰਾਣੀਆਂ ਯਾਦਾਂ ਨੂੰ ਸਾਂਝਾ ਕਰਦੇ ਹੋਏ ਦਿਖਾਈ ਦੇ ਰਹੇ ਹਨ। 


Tags: Sanjay MishraNaresh GaurTwitterVideo ViralBollywood Celebrity

About The Author

sunita

sunita is content editor at Punjab Kesari