ਮੁੰਬਈ (ਬਿਊਰੋ)— ਭਾਰਤੀ ਸਿਨੇਮਾ ਵਿਚ ਸੰਜੀਵ ਕੁਮਾਰ ਅਜਿਹੇ ਵਿਅਕਤੀ ਸਨ ਜਿਨ੍ਹਾਂ ਨੇ ਫਿਮਲੀ ਦੁਨੀਆ 'ਚ ਕਾਫੀ ਮੁਹਾਰਤ ਹਾਸਿਲ ਕੀਤੀ। ਸਜੀਵ ਕੁਮਾਰ ਦਾ ਜਨਮ 9 ਜੁਲਾਈ 1938 ਨੂੰ ਸੂਰਤ 'ਚ ਹੋਇਆ। ਸਜੀਵ ਕੁਮਾਰ ਨੇ ਐਕਟਿੰਗ ਦੀ ਦੁਨੀਆ 'ਚ ਕੁਝ ਨਵਾਂ ਕਰਨ ਦੀ ਠਾਨੀ ਉਹ ਹਮੇਸ਼ਾ ਹੀ ਕੁਝ ਨਵਾਂ ਕਰਨ ਦੀ ਸੋਚਦੇ ਸਨ। ਸੰਜੀਵ ਕੁਮਾਰ ਜਦੋਂ ਮੁੰਬਈ 'ਚ ਥੀਰੇਟਰ ਕਰ ਰਹੇ ਸੀ ਤਾਂ ਉਨ੍ਹਾਂ ਨੇ 22 ਸਾਲ ਦੀ ਉਮਰ 'ਚ ਇਕ 60 ਸਾਲ ਦੇ ਆਦਮੀ ਦਾ ਕਿਰਦਾਰ ਨਿਭਾਇਆ। ਉਨ੍ਹਾਂ ਨੇ 'ਕੋਸ਼ਿਸ਼','ਆਂਧੀ ਓਰ ਮੌਸਮ' ਵਰਗੀਆਂ ਫਿਲਮਾਂ 'ਚ ਸੰਜੀਵ ਕੁਮਾਰ ਨੇ ਯਾਦਗਾਰ ਰੋਲ ਅਦਾ ਕੀਤਾ। ਉਨ੍ਹਾਂ ਨੇ 'ਨਯਾ ਦਿਨ ਨਈਂ ਰਾਤ' ਫਿਲਮ ਵਿਚ ਨੌਂ ਰੋਲ ਕੀਤੇ ਸਨ। 'ਕੋਸ਼ਿਸ਼' ਫਿਲਮ ਵਿਚ ਉਨ੍ਹਾਂ ਨੇ ਗੂੰਗੇ ਬੋਲੇ ਵਿਆਕਤੀ ਦਾ ਸ਼ਾਨਦਾਰ ਅਭਿਨਏ ਕੀਤਾ ਸੀ। ਇਸ ਫਿਲਮ ਲਈ ਉਨ੍ਹਾਂ ਨੂੰ ਨੈਸ਼ਨਲ ਐਵਾਰਡ ਅਤੇ ਕੰਟ੍ਰੋਵਰਸੀ 'ਚ ਰਹੀ 'ਆਂਧੀ' ਲਈ ਫਿਲਮਫੇਅਰ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਫਿਲਮ ਦਸਤਕ ਲਈ ਵੀ ਉਨ੍ਹਾਂ ਨੂੰ ਨੈਸ਼ਨਲ ਐਵਾਰਡ ਮਿਲਿਆ ਪਰ 'ਸ਼ੋਲੇ' ਫਿਮਲ 'ਚ ਠਾਕੁਰ ਦਾ ਕਿਰਦਾਰ ਉਨ੍ਹੀਂ ਦੀ ਐਕਟਿੰਗ ਨਾਲ ਅਮਰ ਹੋ ਗਿਆ। ਸੰਜੀਵ ਕੁਮਾਰ ਨੂੰ ਹਮੇਸ਼ਾ ਇਸ ਗੱਲ ਦਾ ਡਰ ਰਹਿੰਦਾ ਸੀ ਕਿ ਉਹ ਜਲਦੀ ਹੀ ਇਸ ਦੁਨੀਆ ਨੂੰ ਅਲਵਿਦਾ ਕਹਿ ਦੇਣਗੇ। ਇਸ ਦੇ ਪਿੱਛੇ ਉਨ੍ਹਾਂ ਦਾ ਡਰ ਸੀ ਜੋ ਉਨ੍ਹਾ ੰਦੇ ਮਨ 'ਚ ਬੈਠਾ ਸੀ। ਦਰਅਸਲ ਸੰਜੀਵ ਕੁਮਾਰ ਦੇ ਘਰ ਸਾਰੇ ਮਰਦਾਂ ਨੇ 50 ਤੋਂ ਘੱਟ ਉਮਰ 'ਚ ਹੀ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਸੀ। ਲੱਖਾਂ ਫੈਨਜ਼ ਅਤੇ ਇਕ ਸਫਲ ਕਰੀਅਰ ਤੋਂ ਬਾਅਦ ਵੀ ਸੰਜੀਵ ਕੁਮਾਰ ਦੀ ਜ਼ਿੰਦਗੀ 'ਚ ਖਾਲੀਪਨ ਹਮੇਸ਼ਾ ਰਿਹਾ। ਸੰਜੀਵ ਕੁਮਾਰ ਨੇ ਵਿਆਹ ਨਾ ਕਰਵਾਇਆ। ਉਹ ਡ੍ਰੀਮਗਰਲ ਹੇਮਾ ਮਾਲਿਨੀ ਨੂੰ ਪਸੰਦ ਕਰਦੇ ਸਨ। ਉਨ੍ਹਾਂ ਨੇ ਇਸ ਲਈ ਪ੍ਰਪੋਜ਼ ਵੀ ਕੀਤਾ ਪਰ ਹੇਮਾ ਮਾਲਿਨੀ ਦੀ ਮਾਂ ਨੇ ਇਸ ਰਿਸ਼ਤੇ ਲਈ ਨਾ ਦਿੱਤੀ। ਇਸ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀ 'ਚ ਸੁਲਕਸ਼ਣਾ ਆਈ। ਦੋਵੇਂ ਰਿਲੇਸ਼ਨ 'ਚ ਰਹੇ ਪਰ ਸੰਜੀਵ ਕੁਮਾਰ ਨੇ ਉਨ੍ਹਾਂ ਨਾਲ ਵਿਆਹ ਕਰਵਾਉਣ ਤੋਂ ਮਨਾ ਕਰ ਦਿੱਤਾ। ਸੰਜੀਵ ਕੁਮਾਰ ਦਿਲ ਦੇ ਮਰੀਜ਼ ਸਨ। ਸੰਜੀਵ 47 ਸਾਲ ਦੀ ਉਮਰ 'ਚ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। ਬਾਲੀਵੁੱਡ 'ਚ ਉਨ੍ਹਾਂ ਨੇ ਕਈ ਮੁਕਾਮ ਹਾਸਿਲ ਕੀਤੇ ਅਤੇ ਕਈ ਵਧੀਆ ਫਿਲਮਾਂ ਦਾ ਹਿੱਸਾ ਵੀ ਰਹੇ।