FacebookTwitterg+Mail

ਪ੍ਰਿਆ ਪ੍ਰਕਾਸ਼ ਤੋਂ ਬਾਅਦ ਇਹ 46 ਸਾਲਾ ਸ਼ਖਸ ਬਣਿਆ ਰਾਤੋਂ-ਰਾਤ ਸਟਾਰ, ਵੀਡੀਓ ਵਾਇਰਲ

sanjeev srivastava
02 June, 2018 03:16:13 PM

ਮੁੰਬਈ (ਬਿਊਰੋ)— ਸੋਸ਼ਲ ਮੀਡੀਆ ਅਤੇ ਇੰਟਰਨੈੱਟ 'ਚ ਇੰਨੀ ਤਾਕਤ ਹੈ ਕਿ ਉਹ ਰਾਤੋਂ-ਰਾਤ ਕਿਸੇ ਵੀ ਆਮ ਵਿਅਕਤੀ ਨੂੰ ਸਟਾਰ ਬਣਾ ਸਕਦਾ ਹੈ। ਪ੍ਰਿਆ ਪ੍ਰਕਾਸ਼ ਇਸ ਦਾ ਚੰਗੀ ਉਦਾਹਰਣ ਹੈ।

Punjabi Bollywood Tadka

ਹੁਣ ਇਕ ਅੰਕਲ ਜੀ ਵੀ ਪ੍ਰਿਆ ਪ੍ਰਕਾਸ਼ ਵਾਂਗ ਰਾਤੋਂ-ਰਾਤ ਹਿੱਟ ਹੋ ਗਏ ਹਨ। ਵਿਆਹ ਦੌਰਾਨ ਇਸ ਅੰਕਲ ਜੀ ਦੀ ਡਾਂਸ ਵੀਡੀਓ ਤਹਿਲਕਾ ਮਚਾ ਰਹੀ ਹੈ।

ਇਹ ਅੰਕਲ ਜੀ ਗੋਵਿੰਦਾ ਦੇ ਗੀਤ 'ਆਪ ਕੇ ਆ ਜਾਨੇ ਸੇ...' ਗੀਤ 'ਤੇ ਡਾਂਸ ਕਰਦੇ ਦਿਖ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਦੀ ਪਤਨੀ ਵੀ ਦਿਖ ਰਹੀ ਹੈ।

Punjabi Bollywood Tadka

ਡਾਂਸ ਕਰਦੇ ਹੋਏ ਇਹ ਅੰਕਲ ਜੀ ਗੋਵਿੰਦਾ ਨੂੰ ਟੱਕਰ ਦੇ ਰਹੇ ਹਨ। ਇਨ੍ਹਾਂ ਦੇ ਇਕ ਨਹੀਂ ਬਲਕਿ ਤਿੰਨ ਵੀਡੀਓਜ਼ ਸਾਹਮਣੇ ਆਈਆਂ ਹਨ।

Punjabi Bollywood Tadka

ਵਿਆਹ ਦੀ ਇਕ ਹੋਰ ਵੀਡੀਓ 'ਚ ਅੰਕਲ ਜੀ 'ਚੜ੍ਹਤੀ ਜਵਾਨੀ ਮੇਰੀ ਚਾਲ ਮਸਤਾਨੀ' ਗੀਤ 'ਤੇ ਪਤਨੀ ਨਾਲ ਡਾਂਸ ਕਰ ਰਹੇ ਹਨ।

ਇਨ੍ਹਾਂ ਦੇ ਸਟੈੱਪ ਤੋਂ ਪਤਾ ਚੱਲ ਰਿਹਾ ਹੈ ਕਿ ਉਨ੍ਹਾਂ ਨੂੰ ਡਾਂਸ ਦਾ ਬਹੁਤ ਸ਼ੌਕ ਹੈ। ਅੰਕਲ ਦਾ ਡਾਂਸ ਇੰਨਾ ਜ਼ਬਰਦਸਤ ਹੈ, ਜਿਸ ਨੂੰ ਦੇਖ ਦਰਸ਼ਕ ਤਾੜੀਆਂ ਅਤੇ ਸੀਟੀਆਂ ਵਜਾ ਰਹੇ ਹਨ।

ਸੋਸ਼ਲ ਮੀਡੀਆ 'ਤੇ ਯੂਜ਼ਰਸ ਅੰਕਲ ਜੀ ਦਾ ਡਾਂਸ ਵੀਡੀਓ ਸ਼ੇਅਰ ਕਰ ਰਹੇ ਹਨ। ਇਸ ਵੀਡੀਓ ਨੂੰ ਫਿਲਮ ਸਟਾਰ ਅਰਜੁਨ ਕਪੂਰ, ਦਿਵਿਆ ਦੱਤ ਅਤੇ ਰਵੀਨਾ ਟੰਡਨ , ਅਨੁਸ਼ਕਾ ਸ਼ਰਮਾ ਨੇ ਵੀ ਆਪਣੇ ਟਵਿਟਰ ਅਕਾਊਂਟ 'ਤੇ ਸ਼ੇਅਰ ਕੀਤਾ ਹੈ।

 

A post shared by AnushkaSharma1588 (@anushkasharma) on

ਆਖਿਰ ਇਹ ਅੰਕਲ ਦੀ ਕੌਣ ਹਨ, ਜਿਨ੍ਹਾਂ ਨੇ ਰਾਤੋਂ-ਰਾਤ ਲੋਕਾਂ ਨੂੰ ਆਪਣਾ ਦੀਵਾਨਾ ਬਣਾ ਦਿੱਤਾ ਹੈ। ਇਨ੍ਹਾਂ ਦਾ ਨਾਂ ਸੰਜੀਵ ਸ਼੍ਰੀਵਾਸਤਵ ਹੈ।

Punjabi Bollywood Tadka

46 ਸਾਲ ਦੇ ਸੰਜੀਵ ਭਾਭਾ ਰਿਸਚਰਚ ਇੰਸਟੀਚਿਊਟ 'ਚ ਇਲੈਕਟ੍ਰਾਨਿਕਸ ਦੇ ਅਸੀਸਟੈਂਟ ਪ੍ਰੋਫੈਸਰ ਹਨ ਅਤੇ ਵਿਦਿਸ਼ਾ 'ਚ ਰਹਿੰਦੇ ਹਨ।

ਸੰਜੀਵ ਇਸ ਲੋਕਪ੍ਰਿਯਤਾ ਤੋਂ ਬੇਹੱਦ ਖੁਸ਼ ਹਨ।

ਸੰਜੀਵ ਦੀ ਇਹ ਵੀਡੀਓ ਮੱਧ ਪ੍ਰਦੇਸ਼ ਦੇ ਸੀ. ਐੱਮ. ਸ਼ਿਵਰਾਜ ਸਿੰਘ ਚੌਹਾਨ ਨੇ ਵੀ ਸ਼ੇਅਰ ਕੀਤੀ ਹੈ।

Punjabi Bollywood Tadka

ਸੰਜੀਵ ਬਾਲੀਵੁੱਡ 'ਚ ਕੰਮ ਕਰਨਾ ਚਾਹੁੰਦੇ ਹਨ। ਉਨ੍ਹਾਂ ਨੇ ਡਾਂਸ ਤਾਂ ਆਪਣੀ ਮਾਂ ਕੋਲੋਂ ਸਿਖਿਆ ਹੈ ਪਰ ਉਹ ਗੋਵਿੰਦਾ ਜੀ ਦੇ ਬਹੁਤ ਵੱਡੇ ਫੈਨ ਹਨ।

Punjabi Bollywood Tadka

10 ਸਾਲ ਦੀ ਉਮਰ ਤੋਂ ਹੀ ਉਹ ਡਾਂਸ ਕਰ ਰਹੇ ਹਨ।

 


Tags: Sanjeev SrivastavaDancing VideoViralArjun KapoorRaveena TandonDivya DuttaAnushka Sharma

Edited By

Chanda Verma

Chanda Verma is News Editor at Jagbani.