FacebookTwitterg+Mail

9 ਘੰਟਿਆਂ 'ਚ ਸ਼ੂਟ ਹੋਇਆ ਸੀ ਇਹ ਗੀਤ, ਰਾਤੋਂ-ਰਾਤ ਸਟਾਰ ਬਣੇ ਡੱਬੂ ਅੰਕਲ ਨੇ 5 ਮਿੰਟਾਂ 'ਚ ਲੁੱਟੀ ਮਹਿਫਿਲ

sanjeev srivastava
05 June, 2018 03:27:57 PM

ਮੁੰਬਈ (ਬਿਊਰੋ)— ਮਸ਼ਹੂਰ ਐਕਟਰ ਗੋਵਿੰਦਾ ਦੀ ਫਿਲਮ 'ਖੁਦਗਰਜ਼' ਦਾ ਗੀਤ 'ਆਪਕੇ ਆ ਜਾਨੇ ਸੇ' 'ਤੇ ਵਾਇਰਲ ਡੱਬੂ ਅੰਕਲ ਭਾਵ ਸੰਜੀਵ ਸ਼੍ਰੀਵਾਸਤਵ ਦਾ ਡਾਂਸ ਕੁਝ ਦਿਨਾਂ ਤੋਂ ਵਾਇਰਲ ਹੋ ਰਿਹਾ ਹੈ। ਕੁਝ ਹੀ ਦਿਨਾਂ 'ਚ ਅੰਕਲ ਜੀ ਸਟਾਰ ਬਣ ਗਏ ਹਨ। ਅਸਲ 'ਚ ਕੁਝ ਦਿਨਾਂ ਪਹਿਲਾਂ ਉਹ ਆਪਣੇ ਸਾਲੇ ਦੇ ਵਿਆਹ 'ਚ ਗਏ ਸਨ ਅਤੇ ਉਨ੍ਹਾਂ ਨੇ ਉੱਥੇ ਇਸ ਗੀਤ 'ਤੇ 3 ਮਿੰਟ ਤੱਕ ਡਾਂਸ ਪਰਫਾਰਮੈਂਸ ਦਿੱਤੀ ਸੀ ਪਰ ਕੀ ਤੁਸੀਂ ਜਾਣਦੇ ਹੋ ਕਿ ਗੋਵਿੰਦਾ ਨੇ ਇਸ ਗੀਤ ਨੂੰ 9 ਘੰਟੇ 'ਚ ਸ਼ੂਟ ਕੀਤਾ ਸੀ।

ਇੰਟਰਵਿਊ ਦੌਰਾਨ ਗੋਵਿੰਦਾ ਨੇ ਦੱਸਿਆ ਕਿ ਉਨ੍ਹਾਂ ਨੇ ਵੈਸ਼ਣੋ ਦੇਵੀ 'ਚ 3 ਘੰਟੇ ਇਸ ਗੀਤ ਦੀ ਸ਼ੂਟਿੰਗ ਕੀਤੀ ਸੀ ਪਰ ਫਿਰ ਉੱਥੇ ਮੀਂਹ ਪੈ ਗਿਆ, ਜਿਸ ਤੋਂ ਬਾਅਦ ਸ਼ੂਟਿੰਗ ਰੋਕਣੀ ਪਈ ਸੀ। ਦੂਜੇ ਦਿਨ ਵੀ ਮੀਂਹ ਕਾਰਨ ਸ਼ੂਟਿੰਗ ਨਹੀਂ ਹੋ ਸਕੀ ਸੀ। ਬਾਕੀ ਸ਼ੂਟਿੰਗ ਮੁੰਬਈ 'ਚ ਪੂਰੀ ਕੀਤੀ ਗਈ ਸੀ। ਕੁੱਲ ਮਿਲਾ ਕੇ ਇਸ ਗੀਤ ਦੀ ਸ਼ੂਟਿੰਗ 9 ਘੰਟਿਆਂ 'ਚ ਹੋਈ ਸੀ।

ਇਸ ਫਿਲਮ 'ਚ ਗੋਵਿੰਦਾ ਨਾਲ ਨੀਲਮ ਕੋਠਾਰੀ ਸੀ। ਫਿਲਮ 1987 'ਚ ਰਿਲੀਜ਼ ਹੋਈ ਸੀ। ਇਹ ਗੀਤ ਉਸ ਸਮੇਂ ਬਹੁਤ ਹਿੱਟ ਹੋਇਆ ਸੀ। ਗੋਵਿੰਦਾ ਨੇ ਕਿਹਾ ਕਿ ਸਰੀਰ ਭਾਰਾ ਹੋਣ ਦੇ ਬਾਵਜੂਦ ਵੀ ਸੰਜੀਵ ਸ਼੍ਰੀਵਾਸਤਵ ਇਸ ਡਾਂਸ ਨੂੰ ਇਨਜੁਆਏ ਕਰ ਰਹੇ ਹਨ। ਇਹ ਸਭ ਤੋਂ ਚੰਗੀ ਗੱਲ ਹੈ। ਦੱਸ ਦੇਈਏ ਕਿ ਸੰਜੀਵ ਨੇ 'ਆਪ ਕੇ ਆ ਜਾਨੇ ਸੇ' ਗੀਤ ਤੋਂ ਬਾਅਦ 'ਚੜ੍ਹਤੀ ਜਵਾਨੀ' 'ਤੇ ਵੀ ਡਾਂਸ ਕੀਤਾ ਸੀ।

 


Tags: Sanjeev SrivastavaDancing VideoViralGovindaAap Ke Aa Jane Se

Edited By

Chanda Verma

Chanda Verma is News Editor at Jagbani.