ਮੁੰਬਈ (ਬਿਊਰੋ)— ਵਾਇਰਲ ਡਾਂਸਿੰਗ ਸੈਂਸੇਸ਼ਨ ਡੱਬੂ ਅੰਕਲ ਭਾਵ ਸੰਜੀਵ ਸ਼੍ਰੀਵਾਸਤਵ ਸੋਸ਼ਲ ਮੀਡੀਆ 'ਤੇ ਸਟਾਰ ਬਣ ਚੁੱਕੇ ਹਨ। ਹੁਣ ਉਨ੍ਹਾਂ ਦਾ ਜਲਵਾ ਮੁੰਬਈ 'ਚ ਵੀ ਖੂਬ ਦੇਖਣ ਨੂੰ ਮਿਲ ਰਿਹਾ ਹੈ। ਡਾਂਸਿੰਗ ਅੰਕਲ ਅੱਜਕਲ੍ਹ ਵੱਡੇ-ਵੱਡੇ ਬਾਲੀਵੁੱਡ ਅਦਾਕਾਰਾਂ ਨਾਲ ਨਜ਼ਰ ਆਉਂਦੇ ਹਨ।
ਡੱਬੂ ਅੰਕਲ ਗੋਵਿੰਦਾ ਨੂੰ ਵੀ ਆਪਣੇ ਫੈਨ ਬਣਾ ਚੁੱਕੇ ਹਨ।
ਹਾਲ ਹੀ 'ਚ ਮਾਧੁਰੀ ਦੀਕਸ਼ਿਤ ਦੇ ਡਾਂਸਿੰਗ ਸ਼ੋਅ 'ਡਾਂਸ ਦੀਵਾਨੇ' ਦੇ ਸੈੱਟ 'ਤੇ ਦੋਹਾਂ ਦੀ ਮੁਲਾਕਾਤ ਹੋਈ, ਜਿੱਥੇ ਦੋਹਾਂ ਨੇ ਮਿਲ ਕੇ ਇਕ ਤੋਂ ਵੱਧ ਇਕ ਡਾਂਸਿੰਗ ਪਰਫਾਰਮੈਂਸ ਦਿੱਤੀ, ਜਿਵੇਂ ਹੀ ਸੈੱਟ 'ਤੇ ਗੋਵਿੰਦਾ ਨਾਲ ਡੱਬੂ ਅੰਕਲ ਦਾ ਆਹਮਣਾ-ਸਾਹਮਣਾ ਹੋਇਆ ਤਾਂ ਪਹਿਲਾਂ ਤਾਂ ਉਨ੍ਹਾਂ ਨੇ ਗੋਵਿਦਾ ਦੇ ਪੈਰ ਛੂਹੇ ਫਿਰ ਉਨ੍ਹਾਂ ਨੂੰ ਗਲ੍ਹ ਨਾਲ ਲਾ ਲਿਆ।
ਉਸ ਤੋਂ ਬਾਅਦ ਗੋਵਿੰਦਾ ਨੇ ਉਨ੍ਹਾਂ ਨਾਲ ਆਪਣੇ ਕਈ ਗੀਤਾਂ 'ਤੇ ਡਾਂਸ ਕੀਤਾ। ਇਸ ਦੌਰਾਨ ਸ਼ੋਅ ਦੀ ਜੱਜ ਮਾਧੁਰੀ ਨੇ ਵੀ ਦੋਹਾਂ ਦਾ ਸਾਥ ਦਿੱਤਾ।
ਉੱਥੇ ਮੌਜੂਦ ਦਰਸ਼ਕਾਂ ਨੇ ਇਨ੍ਹਾਂ ਦੀ ਜੁਗਲਬੰਦੀ ਦਾ ਖੂਬ ਲੁਤਫ ਉਠਾਇਆ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਸਲਮਾਨ ਖਾਨ ਵੀ ਡੱਬੂ ਅੰਕਲ ਦੇ ਡਾਂਸ ਦੇ ਦੀਵਾਨੇ ਹੋ ਚੁੱਕੇ ਹਨ।
ਇੱਥੋਂ ਤੱਕ ਕਿ ਉਨ੍ਹਾਂ ਨੇ ਆਪਣੇ ਰਿਐਲਿਟੀ ਸ਼ੋਅ 'ਦਸ ਕਾ ਦਮ' 'ਚ ਡੱਬੂ ਅੰਕਲ ਨੂੰ ਬਤੌਰ ਗੈਸਟ ਐਂਟਰੀ ਵੀ ਦਿਵਾਈ।
ਦੱਸ ਦਈਏ ਕਿ ਅਪ੍ਰੈਲ ਮਹੀਨੇ 'ਚ ਆਪਣੇ ਸਾਲ ਦੇ ਵਿਆਹ ਤੋਂ ਪਹਿਲਾਂ ਲੇਡੀ ਸੰਗੀਤ ਦੇ ਪ੍ਰੋਗਰਾਮ 'ਚ ਉਨ੍ਹਾਂ ਫਿਲਮ 'ਖੁਦਗਰਜ਼' ਦੇ ਗੀਤ 'ਆਪ ਕੇ ਆ ਜਾਨੇ ਸੇ' 'ਤੇ ਡਾਂਸ ਕੀਤਾ ਸੀ।