FacebookTwitterg+Mail

ਡੱਬੂ ਅੰਕਲ ਦੇ ਸਿਤਾਰੇ ਬੁਲੰਦ, ਸਲਮਾਨ ਨੂੰ ਮਿਲਦੇ ਹੀ ਹੱਥ ਲੱਗਾ ਵੱਡਾ ਆਫਰ

sanjeev srivastava and salman khan
08 June, 2018 11:13:19 AM

ਮੁੰਬਈ(ਬਿਊਰੋ)— ਜਿਹੜੇ ਸਟਾਰਡਮ ਨੂੰ ਪਾਉਣ ਲਈ ਲੋਕ ਸਾਲੋਂ-ਸਾਲ ਮਿਹਨਤ ਕਰਦੇ ਹਨ, ਉਸ ਨੂੰ ਸੰਜੀਵ ਸ਼੍ਰੀਵਾਸਤਵ ਨੇ ਇਕ ਰਾਤ 'ਚ ਹੀ ਪਾ ਲਿਆ ਹੈ। ਹੁਣ ਉਹ ਫੈਨਜ਼ 'ਚ ਘਿਰੇ ਰਹਿੰਦੇ ਹਨ। ਪਿਛਲੇ ਇਕ ਹਫਤੇ ਤੋਂ ਉਨ੍ਹਾਂ ਨੂੰ 1 ਹਜ਼ਾਰ ਤੋਂ ਜ਼ਿਆਦਾ ਫੋਨ ਆਏ ਹਨ। ਹੁਣ ਤਾਂ ਉਨ੍ਹਾਂ ਨੂੰ ਫਿਲਮਾਂ ਤੇ ਟੀ. ਵੀ. ਸ਼ੋਅਜ਼ ਦੇ ਆਫਰ ਵੀ ਆਉਣ ਲੱਗੇ ਹਨ। ਪਿਛਲੇ ਦਿਨੀਂ ਸੁਨੀਲ ਸ਼ੈੱਟੀ ਨੇ ਡੱਬੂ ਅਕਾਊਂਟ ਦਾ ਡਾਂਸ ਦੇਖ ਕੇ ਉਨ੍ਹਾਂ ਨੂੰ ਮੁੰਬਈ ਬੁਲਾਇਆ ਸੀ।
Punjabi Bollywood Tadka
ਖਬਰਾਂ ਦੀ ਮੰਨੀਏ ਤਾਂ ਸੁਨੀਲ ਸ਼ੈੱਟੀ ਨੇ ਉਨ੍ਹਾਂ ਨੂੰ 'ਹੇਰਾ ਫੇਰੀ 3' 'ਚ ਕਿਰਦਾਰ ਦਾ ਆਫਰ ਕੀਤਾ ਹੈ। ਇਸ ਤੋਂ ਇਲਾਵਾ ਆਪਣੀ ਕੰਪਨੀ 'F the Couch' ਦੀ ਐਡ ਫਿਲਮ 'ਚ ਵੀ ਕਾਸਟ ਕਰਨ ਬਾਰੇ ਸੋਚ ਰਹੇ ਹਨ। ਹੁਣ ਡੱਬੂ ਅੰਕਲ ਦੇ ਪੈਨਜ਼ ਲਈ ਵੱਡੀ ਖੁਸ਼ਖਬਰੀ ਹੈ।
Punjabi Bollywood Tadka
ਹਾਲ ਹੀ 'ਚ ਪ੍ਰੋਫੇਸਰ ਸਾਹਿਬ ਬਾਲੀਵੁੱਡ ਦੇ 'ਦਬੰਗ' ਸਲਮਾਨ ਖਾਨ ਨਾਲ ਮਿਲੇ। ਉਨ੍ਹਾਂ ਨੇ ਆਪਣੇ ਟਵਿਟਰ ਅਕਾਊਂਟ 'ਤੇ ਸਲਮਾਨ ਖਾਨ ਨਾਲ ਕੁਝ ਤਸਵੀਰਾਂ ਸ਼ੇਅਰ ਕੀਤਆਂ ਹਨ। ਤਸਵੀਰ 'ਚ ਡੱਬੂ ਅੰਕਲ ਦੇ ਬੱਚੇ ਤੇ ਪਤਨੀ ਵੀ ਹੈ। ਇਸ ਤੋਂ ਵੱਡੀ ਖਬਰ ਇਹ ਹੈ ਕਿ ਉਨ੍ਹਾਂ ਨੇ ਵੀਰਵਾਰ ਨੂੰ ਮੁੰਬਈ 'ਚ 'ਦਸ ਕਾ ਦਮ' ਸ਼ੋਅ ਲਈ ਸ਼ੂਟਿੰਗ ਵੀ ਕੀਤੀ। ਆਉਣ ਵਾਲੇ ਐਪੀਸੋਡ 'ਚ ਸੰਜੀਵ ਸ਼੍ਰੀਵਾਸਤਵ, ਸਲਮਾਨ ਖਾਨ ਦੇ ਸ਼ੋਅ 'ਚ ਡਾਂਸ ਕਰਦੇ ਨਜ਼ਰ ਆਉਣਗੇ।
Punjabi Bollywood Tadka
ਇਸ ਤੋਂ ਇਲਾਵਾ ਸੰਜੀਵ ਨੂੰ 'ਬਜਾਜ ਇੰਸ਼ੋਰੈਂਸ' ਕੰਪਨੀ ਨੇ ਆਪਣੇ ਵਿਗਿਆਪਨ 'ਚ ਸਾਈਨ ਕੀਤਾ ਹੈ। ਉਂਝ ਸੰਜੀਵ ਆਪਣੀ ਵਧਦੀ ਪ੍ਰਸਿੱਧੀ ਤੋਂ ਇੰਨ੍ਹਾਂ ਪਰੇਸ਼ਾਨ ਹੋ ਗਏ ਹਨ ਕਿ ਉਨ੍ਹਾਂ ਨੇ ਆਪਣਾ ਫੋਨ ਭਰਾ ਨੂੰ ਦੇ ਦਿੱਤਾ ਹੈ। ਹੁਣ ਸੰਜੀਵ ਸਿਰਫ ਬਾਲੀਵੁੱਡ ਤੋਂ ਮਿਲਣ ਵਾਲੇ ਆਫਰਜ਼ 'ਤੇ ਧਿਆਨ ਦੇਣਾ ਚਾਹੁੰਦੇ ਹਨ। ਕੁਝ ਦਿਨ ਪਹਿਲਾਂ ਐੱਮ ਪੀ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਉਨ੍ਹਾਂ ਨੂੰ ਬੁਲਾ ਕੇ ਸਨਮਾਨਿਤ ਕੀਤਾ ਸੀ।
Punjabi Bollywood Tadka
ਉਨ੍ਹਾਂ ਦੇ ਭਰਾ ਨੇ ਦੱਸਿਆ ਕਿ ਸਵੇਰੇ ਉੱਠਦੇ ਹੀ ਮੈਂ ਉਨ੍ਹਾਂ ਨੂੰ ਦਿਨ ਭਰ ਦੇ ਅਪਾਊਂਟਮੈਂਟਸ ਦੀ ਜਾਣਕਾਰੀ ਦਿੰਦਾ ਹਾਂ। ਕਈ ਵਾਰ ਸਵੇਰੇ-ਸਵੇਰੇ ਹੀ ਸਾਨੂੰ ਸ਼ਹਿਰ ਤੋਂ ਬਾਹਰ ਨਿਕਲਣਾ ਪੈਂਦਾ ਹੈ ਜਾਂ ਫਿਰ ਕਿਸੇ ਇੰਟਰਵਿਊ ਲਈ ਤਿਆਰ ਹੋਣਾ ਪੈਂਦਾ ਹੈ। ਅਸੀਂ ਕਿਸੇ ਨੂੰ ਵੀ ਮਨਾਂ ਨਹੀਂ ਕਰਨਾ ਚਾਹੁੰਦੇ। 
Punjabi Bollywood Tadka


Tags: Sanjeev SrivastavaSalman KhanSuniel ShettyDancing Video10 Ka Dum

Edited By

Sunita

Sunita is News Editor at Jagbani.