FacebookTwitterg+Mail

ਦੁਬਈ 'ਚ ਦੇਖਣ ਨੂੰ ਮਿਲੀ 'ਸੰਜੂ' ਦੀ ਦੀਵਾਨਗੀ, 24 ਘੰਟਿਆਂ ਲਈ ਖੁੱਲ੍ਹੇ ਸਿਨੇਮਾਘਰ

sanju
03 July, 2018 03:32:08 PM

ਮੁੰਬਈ(ਬਿਊਰੋ)— ਬਾਲੀਵੁੱਡ ਐਕਟਰ ਸੰਜੇ ਦੱਤ ਦੀ ਬਾਇਓਪਿਕ 'ਸੰਜੂ' ਦਾ ਕ੍ਰੇਜ਼ ਸਿਰਫ ਭਾਰਤ 'ਚ ਹੀ ਨਹੀਂ ਸਗੋਂ ਵਿਦੇਸ਼ਾਂ ਵੀ ਕਾਫੀ ਦੇਖਣ ਨੂੰ ਮਿਲ ਰਿਹਾ ਹੈ। ਖਬਰਾਂ ਦੀ ਮੰਨੀਏ ਤਾਂ ਦੁਬਈ ਸਰਕਾਰ ਨੇ ਇਸ ਫਿਲਮ ਲਈ ਥਿਏਟਰਾਂ ਨੂੰ 24 ਘੰਟੇ ਖੋਲਣ ਦੀ ਆਗਿਆ ਦਿੱਤੀ। ਹਾਲਾਂਕਿ ਇਹ ਵੀ ਕਿਹਾ ਜਾ ਰਿਹਾ ਹੈ ਕਿ ਸਿਰਫ ਵੀਕੈਂਡ ਦੇ ਦੋ ਦਿਨ (ਸ਼ੁੱਕਰਵਾਰ ਤੇ ਸ਼ਨੀਵਾਰ) ਨੂੰ ਹੀ ਸਿਨੇਮਾਘਰਾਂ ਨੂੰ ਅਜਿਹਾ ਕਰਨ ਦੀ ਇਜ਼ਾਜਤ ਦਿੱਤੀ। ਇੰਨੀ ਦਿਨੀਂ ਸਵੇਰੇ 4:30 ਤੇ 6 ਵਜੇ ਦੇ ਸ਼ੋਅ ਵੀ ਦਰਸ਼ਕਾਂ ਲਈ ਰੱਖੇ ਗਏ। ਦੁਬਈ ਦੇ ਲੋਕ ਸੰਜੇ ਦੱਤ ਦੀ ਜ਼ਿੰਦਗੀ ਬਾਰੇ ਜਾਣਨ ਲਈ ਇੰਨੇ ਜ਼ਿਆਦਾ ਉਤਸੁਕ ਸਨ ਕਿ ਸਿਨੇਮਾਘਰਾਂ ਦੇ ਬਾਹਰ ਭੀੜ ਜਮਾ ਹੋ ਗਈ। ਇਸ ਕਾਰਨ ਸਰਕਾਰ ਨੇ ਇਹ ਫੈਸਲਾ ਲਿਆ ਹੈ।
ਵਰਲਡਵਾਈਡ 202 ਕੋਰੜ ਕਮਾ ਚੁੱਕੀ 'ਸੰਜੂ'
ਰਾਜਕੁਮਾਰ ਹਿਰਾਨੀ ਦੇ ਨਿਰਦੇਸ਼ਨ 'ਚ ਬਣੀ ਤੇ ਰਣਬੀਰ ਕਪੂਰ ਸਟਾਰਰ ਇਹ ਫਿਲਮ ਭਾਰਤ 'ਚ ਚਾਰ ਦਿਨਾਂ 'ਚ 145 ਕਰੋੜ ਰੁਪਏ ਦਾ ਕਾਰੋਬਾਰ ਕਰ ਚੁੱਕੀ ਹੈ। ਫਿਲਮ ਨੇ ਚੌਥੇ ਦਿਨ ਵੀ ਚੰਗੀ ਕਮਾਈ ਦਾ ਸਿਲਸਿਲਾ ਜਾਰੀ ਰੱਖਿਆ। ਚੌਥੇ ਦਿਨ ਫਿਲਮ ਨੇ 25 ਕਰੋੜ ਕਮਾਏ। ਵਰਲਡਵਾਈਡ ਬਾਕਸ ਆਫਿਸ ਕਮਾਈ ਦੇ ਤਿੰਨ ਦਿਨ ਦੇ ਆਂਕੜੇ ਆ ਚੁੱਕੇ ਹਨ। ਫਿਲਮ ਨੇ ਯੂ. ਐੱਸ ਤੇ ਕੈਨੇਡਾ 'ਚ ਕਰੀਬ 17 ਕਰੋੜ, ਗਲਫ ਦੇਸ਼ਾਂ 'ਚ ਕਰੀਬ 12 ਕਰੋੜ, ਆਸਟਰੇਲੀਆ 'ਚ ਕਰੀਬ 4.5 ਕਰੋੜ ਤੇ ਯੂ. ਕੇ. 'ਚ ਕਰੀਬ 4 ਕਰੋੜ ਰੁਪਏ ਕਮਾਏ। ਪਾਕਿਸਤਾਨ 'ਚ ਵੀ ਇਹ ਚੰਗੀ ਕਮਾਈ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਉਥੇ ਫਿਲਮ ਨੇ 5.5 ਕਰੋੜ ਰੁਪਏ ਦਾ ਕਾਰੋਬਾਰ ਕਰ ਚੁੱਕੀ ਹੈ। 29 ਜੂਨ ਨੂੰ ਰਿਲੀਜ਼ ਹੋਈ ਹੋਈ ਇਸ ਫਿਲਮ 'ਚ ਰਣਬੀਰ ਕਪੂਰ ਤੋਂ ਇਲਾਵਾ ਪਰੇਸ਼ ਰਾਵਲ ਤੇ ਵਿੱਕੀ ਕੌਸ਼ਲ ਦੀ ਅਦਾਕਾਰੀ ਦੀ ਖੂਬ ਪ੍ਰਸ਼ੰਸਾਂ ਹੋ ਰਹੀ ਹੈ। ਫਿਲਮ 'ਚ ਦੀਆ ਮਿਰਜਾ, ਸੋਨਮ ਕਪੂਰ, ਅਨੁਸ਼ਕਾ ਸ਼ਰਮਾ, ਬੋਮਨ ਈਰਾਨੀ ਤੇ ਜਿਮ ਸਰਭ ਮੁੱਖ ਭੂਮਿਕਾ 'ਚ ਹਨ।


Tags: SanjuDubaiRanbir KapoorDia MirzaParesh RawalKarishma TannaRajkumar HiraniManisha Koirala

Edited By

Sunita

Sunita is News Editor at Jagbani.