FacebookTwitterg+Mail

ਬਾਲੀਵੁੱਡ 'ਚ ਵਧ ਰਿਹੈ 300 ਕਰੋੜ ਦੀਆਂ ਫਿਲਮਾਂ ਦਾ ਦਬਦਬਾ

sanju
16 July, 2018 04:44:45 PM

ਮੁੰਬਈ(ਬਿਊਰੋ)— ਰਣਬੀਰ ਕਪੂਰ ਦੀ ਫਿਲਮ 'ਸੰਜੂ' ਨੇ ਬਾਕਸ ਆਫਿਸ 'ਤੇ 300 ਕਰੋੜ ਰੁਪਏ ਦੀ ਕਮਾਈ ਕਰਨ ਵਾਲੀ ਤੀਜੀ ਫਿਲਮ ਬਣ ਗਈ ਹੈ। ਹੁਣ ਤੱਕ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀਆਂ ਫਿਲਮਾਂ 'ਚ 'ਬਾਹੂਬਲੀ 2' ਦਾ ਨਾਂ ਸ਼ਾਮਲ ਹੈ, ਜਿਸ ਨੇ 511 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਉੱਥੇ ਪਿਛਲੇ ਕੁਝ ਸਾਲਾਂ ਤੋਂ 300 ਕਰੋੜ ਰੁਪਏ ਦੇ ਕਲੱਬ ਦੇ ਦਾਇਰੇ 'ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ।

Punjabi Bollywood Tadka

ਸਾਲ 2014 'ਚ ਆਮਿਰ ਖਾਨ ਦੀ ਫਿਲਮ 'ਪੀ. ਕੇ.' 300 ਕਰੋੜ ਰੁਪਏ ਦਾ ਅੰਕੜਾ ਪਾਰ ਕਰਨ ਵਾਲੀ ਪਹਿਲੀ ਫਿਲਮ ਬਣੀ। ਉਸ ਤੋਂ ਬਾਅਦ ਬਾਲੀਵੁੱਡ ਨੂੰ ਹਰ ਸਾਲ 300 ਕਰੋੜ ਰੁਪਏ ਦੀ ਕਮਾਈ ਕਰਨ ਵਾਲੀ ਘੱਟੋ-ਘੱਟ ਇਕ ਫਿਲਮ ਮਿਲ ਹੀ ਜਾਂਦੀ ਹੈ।

Punjabi Bollywood Tadkaਜਿਨ੍ਹਾਂ 7 ਫਿਲਮਾਂ ਨੇ 300 ਕਰੋੜ ਰੁਪਏ ਦੇ ਆਂਕੜੇ ਪਾਰ ਕੀਤੇ ਹਨ, ਉਨ੍ਹਾਂ 'ਚੋਂ ਪੰਜ ਫਿਲਮਾਂ ਤਾਂ ਪਿਛਲੇ ਢਾਈ ਸਾਲਾਂ 'ਚ ਰਿਲੀਜ਼ ਹੋਈਆਂ ਹਨ। ਸ਼ਾਹਰੁਖ ਖਾਨ ਨੇ ਬਾਲੀਵੁੱਡ ਦੇ ਕਿੰਗ ਦਾ ਤਾਜ ਜ਼ਰੂਰ ਬਰਕਰਾਰ ਰੱਖਿਆ ਹੈ ਪਰ ਉਨ੍ਹਾਂ ਵੱਲੋਂ ਇਸ ਕਲੱਬ 'ਚ ਆਪਣੀ ਮੌਜੂਦਗੀ ਦਰਜ ਕਰਾਉਣੀ ਬਾਕੀ ਹੈ।

Punjabi Bollywood Tadkaਬਾਲੀਵੁੱਡ ਦੇ ਖਿਲਾੜੀ ਅਕਸ਼ੈ ਕੁਮਾਰ ਵੀ ਇਸ ਕਲੱਬ 'ਚ ਹਾਲੇ ਤੱਕ ਸ਼ਾਮਲ ਨਹੀ ਹੋ ਸਕੇ ਹਨ। ਆਮਿਰ ਖਾਨ ਅਤੇ ਸਲਮਾਨ ਖਾਨ ਦੀਆਂ ਫਿਲਮਾਂ ਦਾ ਦਬਦਬਾ 300 ਕਰੋੜੀ ਕਲੱਬ 'ਚ ਬਰਕਰਾਰ ਹੈ।

Punjabi Bollywood Tadka

300 ਕਰੋੜ ਰੁਪਏ ਦੀ ਕਮਾਈ ਕਰਨ ਵਾਲੀਆਂ 7 ਫਿਲਮਾਂ 'ਚੋਂ 5 ਫਿਲਮਾਂ ਇਨ੍ਹਾਂ ਦੋਹਾਂ ਅਭਿਨੇਤਾਵਾਂ ਦੀਆਂ ਹੀ ਹਨ।

Punjabi Bollywood Tadkaਜਿੱਥੇ ਇਕ ਪਾਸੇ ਆਮਿਰ ਦੇ ਖਾਤੇ 'ਚ 'ਦੰਗਲ' ਅਤੇ 'ਪੀ. ਕੇ.' ਵਰਗੀਆਂ ਫਿਲਮਾਂ ਆਈਆਂ, ਉੱਥੇ ਦੂਜੇ ਪਾਸੇ ਸਲਮਾਨ ਖਾਨ ਦੇ ਖਾਤੇ 'ਚ 'ਬਜਰੰਗੀ ਭਾਈਜਾਨ', 'ਸੁਲਤਾਨ' ਅਤੇ 'ਟਾਈਗਰ ਜ਼ਿੰਦਾ ਹੈ' ਵਰਗੀਆਂ ਫਿਲਮਾਂ ਸ਼ਾਮਲ ਹਨ।

Punjabi Bollywood Tadka

Punjabi Bollywood Tadka


Tags: 300 Crore ClubSanjuPadmaavatPKDangalBajrangi BhaijaanSultanTiger Zinda Hai

Edited By

Chanda Verma

Chanda Verma is News Editor at Jagbani.