FacebookTwitterg+Mail

ਆਮਿਰ ਦੀ ਆਨਸਕ੍ਰੀਨ ਬੇਟੀ ਨੂੰ ਆਪਣੇ ਅਦਾਕਾਰਾ ਹੋਣ 'ਤੇ ਨਹੀਂ ਹੋ ਰਿਹੈ ਯਕੀਨ

sanya malhotra
10 May, 2018 09:48:48 AM

ਮੁੰਬਈ(ਭਾਸ਼ਾ)— ਆਪਣੀ ਪਹਿਲੀ ਫਿਲਮ 'ਦੰਗਲ' ਨਾਲ ਚਰਚਾ 'ਚ ਆਈ ਅਦਾਕਾਰਾ ਸਾਨਯਾ ਮਲਹੋਤਰਾ ਦਾ ਕਹਿਣਾ ਹੈ ਕਿ ਉਸ ਨੂੰ ਹਾਲੇ ਵੀ ਵਿਸ਼ਵਾਸ ਨਹੀਂ ਹੁੰਦਾ ਕਿ ਉਹ ਇਕ ਅਦਾਕਾਰਾ ਹੈ। 'ਦੰਗਲ' ਫਿਲਮ ਸਾਨਯਾ ਨੇ ਆਮਿਰ ਖਾਨ ਦੀ ਆਨਸਕ੍ਰੀਨ ਬੇਟੀ ਦਾ ਕਿਰਦਾਰ ਨਿਭਾਇਆ ਸੀ।

Punjabi Bollywood Tadka

ਸਾਨਯਾ ਇਸ ਸਮੇਂ 3 ਫਿਲਮਾਂ 'ਚ ਕੰਮ ਕਰ ਰਹੀ ਹੈ, ਜਿਨ੍ਹਾਂ 'ਚ ਰਿਤੇਸ਼ ਬੱਤਰਾ ਦੀ 'ਫੋਟੋਗ੍ਰਾਫ', ਵਿਸ਼ਾਲ ਭਾਰਦਵਾਜ ਦੀ 'ਚੂੜੀਆਂ' ਅਤੇ ਆਯੁਸ਼ਮਾਨ ਖੁਰਾਣਾ ਨਾਲ 'ਬਧਾਈ ਹੋ' ਸ਼ਾਮਲ ਹਨ।

Punjabi Bollywood Tadka

ਜ਼ਿਕਰਯੋਗ ਹੈ ਕਿ ਅਭਿਨੈ ਤੋਂ ਇਲਾਵਾ ਸਾਨਿਆ ਡਾਂਸ 'ਚ ਵੀ ਕਾਫੀ ਮਾਹਿਰ ਹੈ। ਇਸ ਦਾ ਅੰਦਾਜ਼ਾ ਤੁਸੀਂ ਉਸ ਦੇ ਇੰਸਟਾਗਰਾਮ ਅਕਾਊਂਟ ਤੋਂ ਲਗਾ ਸਕਦੇ ਹੋ।

 

A post shared by Sanya Malhotra (@sanyamalhotra_) on

ਇੰਸਟਾ 'ਤੇ ਉਹ ਕਈ ਵਾਰ ਡਾਂਸਿੰਗ ਵੀਡੀਓਜ਼ ਸਾਂਝੀਆਂ ਕਰ ਕੇ ਸੋਸ਼ਲ ਮੀਡੀਆ 'ਤੇ ਧੂਮ ਮਚਾ ਚੁੱਕੀ ਹੈ।

 

A post shared by Sanya Malhotra (@sanyamalhotra_) on

 


Tags: Sanya MalhotraDangalPhotographChoorianBadhaai HoVishal BhardwajAyushmann Khurrana

Edited By

Chanda Verma

Chanda Verma is News Editor at Jagbani.