FacebookTwitterg+Mail

ਸਾਨਿਆ ਮਲਹੋਤਰਾ ਨੇ ਫੋਟੋਗ੍ਰਾਫਰਸ ਨਾਲ ਮਨਾਇਆ ਬਰਥਡੇ

sanya malhotra birthday celebrations
26 February, 2019 05:04:32 PM

ਮੁੰਬਈ (ਬਿਊਰੋ) — ਅਦਾਕਾਰਾ ਸਾਨਿਆ ਮਲਹੋਤਰਾ ਉਂਝ ਤਾਂ ਆਪਣੇ ਜਨਮਦਿਨ 'ਤੇ ਬਿਜ਼ੀ ਸੀ ਪਰ ਉਨ੍ਹਾਂ ਨੇ ਰੁੱਝੇ ਸ਼ੈਡਿਊਲ 'ਚੋਂ ਸਮਾਂ ਕੱਢ ਕੇ ਪਾਪਰਾਜ਼ੀ ਨਾਲ ਇਸ ਵਿਸ਼ੇਸ਼ ਦਿਨ ਨੂੰ ਸੈਲੀਬ੍ਰੇਟ ਕੀਤਾ। ਸਾਨਿਆ ਮਲਹੋਤਰਾ ਨੇ ਆਪਣੇ ਘਰ 'ਚ ਫੋਟੋਗ੍ਰਾਫਰਾਂ ਨਾਲ ਮੁਲਾਕਾਤ ਕੀਤੀ ਅਤੇ ਕੇਕ ਕੱਟ ਕੇ ਉਨ੍ਹਾਂ ਨਾਲ ਸਮਾਂ ਬਿਤਾਇਆ ਤੇ ਤਸਵੀਰਾਂ ਕਲਿੱਕ ਕਰਵਾਈਆਂ।

Punjabi Bollywood Tadka

ਸਾਨਿਆ ਕੋਲ ਇਸ ਦਿਨ ਦਾ ਜਸ਼ਨ ਮਨਾਉਣ ਦੇ ਕਈ ਕਾਰਨ ਹਨ ਕਿਉਂਕਿ ਇਹ ਨਾ ਸਿਰਫ ਅਭਿਨੇਤਰੀ ਹੈ ਸਗੋਂ ਸਾਨਿਆ ਨੇ ਅਨੁਰਾਗ ਬਸੁ ਦੇ ਨਿਰਦੇਸ਼ਨ 'ਚ ਬਣ ਰਹੀ ਫਿਲਮ 'ਸ਼ੀਰਸ਼ਕਹੀਨ' ਦਾ ਪਹਿਲਾ ਸ਼ੈਡਿਊਲ ਵੀ ਸ਼ੁਰੂ ਕਰ ਦਿੱਤਾ ਹੈ।

Punjabi Bollywood Tadka

ਅਦਾਕਾਰਾ ਨੂੰ 'ਫੋਟੋਗ੍ਰਾਫ' 'ਚ ਉਸ ਦੇ ਪ੍ਰਦਰਸ਼ਨ ਲਈ ਇਕ ਸ਼ਾਨਦਾਰ ਪ੍ਰਤੀਕਿਰਿਆ ਮਿਲ ਰਹੀ ਹੈ ਤਾਂ ਉੱਥੇ ਹੀ ਸਾਨਿਆ ਦੀ ਆਖਰੀ ਫਿਲਮ ਬਾਕਸ ਆਫਿਸ 'ਤੇ ਇਕ ਸ਼ਾਨਦਾਰ ਪ੍ਰਦਰਸ਼ਨ ਨਾਲ ਬਲਾਕਬਸਟਰ ਹਿੱਟ ਸਾਬਿਤ ਹੋਈ ਸੀ। ਇਸ ਮੌਕੇ 'ਤੇ ਅਦਾਕਾਰਾ ਵ੍ਹਾਈਟ ਤੇ ਬਲੈਕ ਰੰਗ ਦੇ ਜੰਪਸੂਟ 'ਚ ਬੇਹੱਦ ਖੂਬਸੂਰਤ ਲੱਗ ਰਹੀ ਸੀ।

Punjabi Bollywood Tadka

ਜਨਮਦਿਨ ਦਾ ਜਸ਼ਨ ਇੱਥੇ ਹੀ ਨਹੀਂ ਰੁਕਿਆ ਸਗੋਂ ਸਾਨਿਆ ਦੀ 'ਪਟਾਖਾ' ਸਹਿ-ਅਦਾਕਾਰਾ ਨੇ ਦੋਸਤਾਂ ਹੋਰਨਾਂ ਦੋਸਤਾਂ ਨਾਲ ਮਿਲ ਕੇ ਜਨਮਦਿਨ ਦੀ ਸ਼ਾਮ ਅਦਾਕਾਰਾ ਨੂੰ ਸਰਪ੍ਰਾਈਜ਼ ਦਿੱਤਾ, ਜਿਥੇ ਸਾਨਿਆ ਸ਼ੂਟਿੰਗ ਕਰ ਰਹੀ ਸੀ।

Punjabi Bollywood Tadka
ਫਿਲਮ 'ਫੋਟੋਗ੍ਰਾਫ' ਲਈ ਸਾਨਿਆ ਕਾਫੀ ਸੁਰਖੀਆਂ ਬਟੋਰ ਰਹੀ ਹੈ, ਜਿਸ ਦਾ ਪ੍ਰੀਮੀਅਰ ਸਨਡਾਂਸ ਫਿਮਲ ਫੈਸਟੀਵਲ ਤੇ ਬਰਲਿਨ ਇੰਟਰਨੈਸ਼ਨਲ ਫਿਲਮ ਫੈਸਟੀਵਲ 2019 'ਚ ਕੀਤਾ ਗਿਆ ਸੀ।

 


Tags: Sanya Malhotra Birthday Celebrations Bollywood Celebrity News in Punjabi ਸਾਨਿਆ ਮਲਹੋਤਰਾ ਬਾਲੀਵੁੱਡ  ਸਮਾਚਾਰ

Edited By

Sunita

Sunita is News Editor at Jagbani.