FacebookTwitterg+Mail

Viral: ਆਮਿਰ ਦੀ 'ਧੀ' ਨੇ ਵੀਡੀਓ ਸਾਂਝੀ ਕਰ ਮਚਾਈ ਧੂਮ

sanya malhotra s video viral
05 January, 2018 05:30:24 PM

ਮੁੰਬਈ(ਬਿਊਰੋ)— 2016 'ਚ ਆਈ ਆਮੀਰ ਖਾਨ ਦੀ ਫਿਲਮ 'ਦੰਗਲ' 'ਚ ਉਨ੍ਹਾਂ ਦੀ ਬੇਟੀ ਦਾ ਕਿਰਦਾਰ ਨਿਭਾਅ ਚੁੱਕੀ ਸਾਨਿਆ ਮਲਹੋਤਰਾ ਨੂੰ ਕੌਣ ਭੁੱਲ ਸਕਦਾ ਹੈ? ਇਸ ਫਿਲਮ ਰਾਹੀਂ ਆਮੀਰ ਦੀ ਇਸ ਆਨਸਕ੍ਰੀਨ ਬੇਟੀ ਨੇ ਖੂਬ ਸੁਰਖੀਆਂ ਬਟੋਰੀਆਂ ਸਨ। ਫਿਲਮ 'ਚ ਵੀ ਇਨ੍ਹਾਂ ਦਾ ਪ੍ਰਦਰਸ਼ਨ ਕਾਫੀ ਸ਼ਾਨਦਾਰ ਰਿਹਾ। ਇਸ ਫਿਲਮ ਨੇ ਸਫਲਤਾ ਦਾ ਇਕ ਅਜਿਹਾ ਇਤਿਹਾਸ ਰੱਚ ਦਿੱਤਾ, ਜਿਸ ਨੂੰ ਕਈ ਸਾਲਾਂ ਤੱਕ ਬਾਲੀਵੁੱਡ 'ਚ ਯਾਦ ਰੱਖਿਆ ਜਾਵੇਗਾ। ਸਾਨਿਆ 'ਦੰਗਲ' ਤੋਂ ਬਾਅਦ ਹੁਣ ਤੱਕ ਕਿਸੇ ਵੀ ਫਿਲਮ 'ਚ ਨਜ਼ਰ ਨਹੀਂ ਆਈ ਹੈ ਪਰ ਬਾਵਜੂਦ ਇਸ ਕਾਰਨ ਉਹ ਸੁਰਖੀਆਂ 'ਚ ਹੈ। ਅਜਿਹਾ ਇਸ ਲਈ ਹੈ ਕਿਉਂਕਿ ਸਾਨਿਆ ਇਕ ਐਕਟਰ ਹੋਣ ਦੇ ਨਾਲ-ਨਾਲ ਹੁਣ ਕੋਰੀਓਗਰਾਫਰ ਵੀ ਬਣ ਗਈ ਹੈ। ਅਜੇ ਕੁਝ ਦਿਨਾਂ ਪਹਿਲਾਂ ਹੀ ਉਨ੍ਹਾਂ ਨੇ ਇੰਸਟਾਗਰਾਮ 'ਤੇ ਇਕ ਵੀਡੀਓ ਪੋਸਟ ਕੀਤੀ ਸੀ, ਜਿਸ 'ਚ ਉਹ ਤੇ ਫਾਤਿਮਾ ਸਨਾ ਸ਼ੇਖ ਇਕ ਅੰਗਰੇਜੀ ਗੀਤ 'ਤੇ ਠੁਮਕੇ ਲਗਾਉਂਦੀਆਂ ਦਿਖ ਰਹੀਆਂ ਸਨ ਤੇ ਹੁਣ ਇਕ ਵਾਰ ਫਿਰ ਉਨ੍ਹਾਂ ਨੇ ਕੁਝ ਅਜਿਹਾ ਹੀ ਪੋਸਟ ਕੀਤਾ ਹੈ।

 

A post shared by Sanya Malhotra (@sanyamalhotra_) on

ਸਾਨਿਆ ਨੇ ਆਪਣਾ ਇਕ ਡਾਂਸ ਵੀਡੀਓ ਇੰਸਟਾਗਰਾਮ 'ਤੇ ਅਪਲੋਡ ਕੀਤੀ ਹੈ, ਜਿਸ ਦੀ ਲੋਕ ਰੱਜ ਕੇ ਤਾਰੀਫਾਂ ਕਰ ਰਹੇ ਹਨ। ਇਸ 'ਚ ਉਨ੍ਹਾਂ ਦੀਆਂ ਅਦਾਵਾਂ ਕਾਫੀ ਕਾਤਿਲਾਨਾ ਨਜ਼ਰ ਆ ਰਹੀਆਂ ਹਨ। ਇਸ ਵੀਡੀਓ ਨੂੰ ਹੁਣ ਤੱਕ 1.1 ਲੱਖ ਲੋਕ ਦੇਖ ਚੁੱਕੇ ਹਨ ਤੇ ਉਨ੍ਹਾਂ ਦੀ ਰੱਜ ਕੇ ਤਾਰੀਫ ਵੀ ਕਰ ਚੁੱਕੇ ਹਨ। ਸਾਨਿਆ ਇਕ ਟ੍ਰੇਂਡ ਬੈਲੇ ਡਾਂਸਰ ਹੈ। ਸਾਨਿਆ ਉਂਝ ਤਾਂ ਦਿੱਲੀ ਦੀ ਰਹਿਣ ਵਾਲੀ ਹੈ ਪਰ ਆਮਿਰ ਦੀ ਫਿਲਮ 'ਦੰਗਲ' 'ਚ 'ਬਬੀਤਾ' ਦਾ ਕਿਰਦਾਰ ਨਿਭਾਅ ਕੇ ਰਾਤੋਂ-ਰਾਤ ਲਾਈਮਲਾਈਟ 'ਚ ਆ ਗਈ ਸੀ। ਹੁਣ ਉਹ ਜਲਦ ਇਕ-ਦੂਜੀ ਫਿਲਮ 'ਚ ਨਜ਼ਰ ਆਉਣ ਵਾਲੀ ਹੈ। ਇਸ ਫਿਲਮ ਦਾ ਨਾਂ ਹੈ 'ਫੋਟੋਗਰਾਫਰ'। ਇਸ ਫਿਲਮ ਦੇ ਨਿਰਦੇਸ਼ਕ ਰਿਤੇਸ਼ ਬਤਰਾ ਹਨ। ਹਾਲ ਹੀ 'ਚ ਸਾਨਿਆ ਨੇ ਇਸ ਫਿਲਮ ਦੀ ਸ਼ੂਟਿੰਗ ਖਤਮ ਕੀਤੀ ਹੈ ਤੇ ਬਹੁਤ ਹੀ ਜਲਦ ਉਹ ਇਕ ਹੋਰ ਫਿਲਮ ਕਰਨ ਜਾ ਰਹੀ ਹੈ, ਜਿਸ 'ਚ ਉਨ੍ਹਾਂ ਦੇ ਆਪੋਜ਼ਿਟ ਹੋਣਗੇ ਆਯੂਸ਼ਮਾਨ ਖੁਰਾਨਾ ਤੇ ਇਸ ਫਿਲਮ ਦਾ ਨਾਂ ਹੈ 'ਬਧਾਈ ਹੋ'।


Tags: Sanya MalhotraAamir KhanDangalInstagramਆਮੀਰ ਖਾਨਦੰਗਲਸਾਨਿਆ ਮਲਹੋਤਰਾ