FacebookTwitterg+Mail

Video : ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਸਪਨਾ ਚੌਧਰੀ ਦਾ ਗੀਤ 'ਮੇਰਾ ਚਾਂਦ'

sapna chaudhary
27 October, 2018 02:07:45 PM

ਮੁੰਬਈ(ਬਿਊਰੋ)— ਹਰਿਆਣਵੀ ਡਾਂਸਰ ਸਪਨਾ ਚੋਧਰੀ ਨੇ 'ਬਿੱਗ ਬੌਸ' ਤੋਂ ਬਾਅਦ ਕਾਫੀ ਫੈਨ ਫਾਲੋਇੰਗ ਵਧਾ ਲਈ ਹੈ। ਹੁਣ ਇਕ ਵਾਰ ਫਿਰ ਸਪਨਾ ਚੋਧਰੀ ਸੁਰਖੀਆਂ 'ਚ ਆਈ ਹੈ, ਜਿਸ ਦਾ ਕਾਰਨ ਹੈ 'ਮੇਰਾ ਚਾਂਦ'। ਜੀ ਹਾਂ 'ਮੇਰਾ ਚਾਂਦ', ਇਹ ਸਪਨਾ ਦਾ ਨਵਾਂ ਗੀਤ ਹੈ, ਜਿਸ 'ਚ ਉਸ ਨੇ ਦੁਲਹਨ ਦਾ ਅੰਦਾਜ਼ ਅਪਨਾਇਆ ਹੋਇਆ ਹੈ। ਸਪਨਾ ਚੋਧਰੀ ਦਾ ਇਹ ਗੀਤ ਹੁਣ ਤੱਕ ਯੂ-ਟਿਊਬ 'ਤੇ 9 ਕਰੋੜ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਸਿਰਫ ਗੀਤ ਹੀ ਨਹੀਂ ਲੋਕਾਂ ਨੂੰ ਸਪਨਾ ਦਾ ਦੁਲਹਨ ਵਾਲਾ ਅੰਦਾਜ਼ ਵੀ ਕਾਫੀ ਪਸੰਦ ਆ ਰਿਹਾ ਹੈ। ਹਰਿਆਣਵੀ ਡਾਂਸਰ-ਸਿੰਗਰ ਸਪਨਾ ਇਸ ਗੀਤ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ। ਕੁਝ ਸਮਾਂ ਪਹਿਲਾਂ ਸਪਨਾ ਬਿਹਾਰ 'ਚ ਇਸੇ ਗੀਤ 'ਤੇ ਪ੍ਰਫਾਰਮੈਂਸ ਵੀ ਕਰ ਚੁੱਕੀ ਹੈ, ਜਿਸ 'ਚ ਘੁੰਢ ਕੱਢ ਸਪਨਾ ਨੇ ਆਪਣੀਆਂ ਅਦਾਵਾਂ ਨਾਲ ਸੁਰਖੀਆਂ ਬਟੋਰੀਆਂ ਸਨ।

ਦੱਸ ਦੇਈਏ ਕਿ 'ਬਿੱਗ ਬੌਸ 11' ਤੋਂ ਬਾਅਦ ਸਪਨਾ ਨੇ ਆਪਣਾ ਮੇਕਓਵਰ ਵੀ ਕਰਵਾਇਆ ਹੈ, ਜਿਸ ਤੋਂ ਬਾਅਦ ਸਪਨਾ ਦੇ ਇੰਸਟਾ 'ਤੇ ਫਾਲੋਅਰਜ਼ ਲੱਖਾਂ 'ਚ ਹੋ ਗਏ ਹਨ। ਸਪਨਾ ਬਾਲੀਵੁੱਡ ਅਤੇ ਪੰਜਾਬੀ ਗੀਤ 'ਚ ਵੀ ਕੰਮ ਕਰ ਚੁੱਕੀ ਹੈ, ਜਿਸ ਤੋਂ ਬਾਅਦ ਸਪਨਾ ਕੋਲ ਕੰਮ ਦੀ ਕੋਈ ਕਮੀ ਨਹੀਂ ਅਤੇ ਉਸ ਦੀ ਗਿਣਤੀ ਬਾਲੀਵੁੱਡ ਦੀ ਟਾਪ ਦੀਆਂ ਡਾਂਸਰਾਂ 'ਚ ਹੋਣ ਲੱਗ ਗਈ ਹੈ।


Tags: Sapna Chaudhary Mera Chand Haryanvi Songs Sonotek Bigg Boss 11 Salman Khan

Edited By

Sunita

Sunita is News Editor at Jagbani.