ਕਰਨਾਲ(ਬਿਊਰੋ)— ਹਰਿਆਣਾ ਦੀ ਮਸ਼ਹੂਰ ਡਾਂਸਰ ਤੇ 'ਬਿੱਗ ਬੌਸ 12' ਦੀ ਮੁਕਾਬਲੇਬਾਜ਼ ਸਪਨਾ ਚੌਧਰੀ ਕਰਨਾਲ 'ਚ ਰੇਸਲਰ ਦਿ ਗ੍ਰੇਟ ਖਲੀ ਦੇ ਸੀ. ਡਬਲਯੂ. ਈ. ਫਾਈਟ 'ਚ ਪਰਫਾਰਮੈਂਲ ਲਈ ਪਹੁੰਚੀ ਸੀ। ਇਸ ਦੌਰਾਨ ਸਪਨਾ ਚੌਧਰੀ ਨਾਲ ਉਸ ਦਾ ਭਰਾ ਵੀ ਮੌਜੂਦ ਸੀ। ਇਥੇ ਇਥੇ ਦਿ ਗ੍ਰੇਟ ਖਲੀ ਦੀ ਸੀ. ਡਬਲਯੂ. ਈ. ਫਾਈਟ 'ਚ ਸਪਨਾ ਚੌਧਰੀ ਦੀ ਲਾਈਵ ਪਰਫਾਰਮੈਂਸ ਦੌਰਾਨ ਉਸ ਦੇ ਭਰਾ ਨੇ ਮੁੜ ਹਵਾਈ ਫਾਇਰਿੰਗ ਕਰ ਦਿੱਤੀ। ਸਪਨਾ ਨੇ ਇਥੇ ਆਪਣੇ ਡਾਂਸ ਦਾ ਜਲਵਾ ਵਿਖਾਇਆ।
ਸਪਨਾ ਦਾ ਭਰਾ ਵੀ ਇਸ ਮੌਕੇ ਮੌਜੂਦ ਸੀ। ਪ੍ਰੋਗਰਾਮ ਦੌਰਾਨ ਭੀੜ ਨੂੰ ਹਟਾਉਣ ਲਈ ਸਪਨਾ ਦੇ ਭਰਾ ਨੇ ਹਵਾਈ ਫਾਇਰ ਕਰ ਦਿੱਤਾ, ਜਿਸ ਪਿੱਛੋਂ ਪੁਲਸ ਨੇ ਉਸ ਨੂੰ ਹਿਰਾਸਤ 'ਚ ਲੈ ਕੇ ਰਿਵਾਲਵਰ ਜ਼ਬਤ ਕਰ ਲਿਆ। ਸ਼ੁੱਕਰਵਾਰ ਰਾਤ ਵੀ ਸਪਨਾ ਦੀ ਪੇਸ਼ਕਾਰੀ ਦੌਰਾਨ ਭੀੜ ਬੇਕਾਬੂ ਹੋਈ ਸੀ ਅਤੇ ਉਸ ਦੇ ਭਰਾ ਨੇ ਹਵਾਈ ਫਾਇਰ ਕੀਤਾ ਸੀ।