FacebookTwitterg+Mail

ਪਹਿਲੀ ਵਾਰ ਸਲਮਾਨ 'ਤੇ ਬੋਲੀ ਸਪਨਾ ਚੌਧਰੀ, ਕਿਹਾ 'ਬੇਇੱਜ਼ਤੀ ਕਰਨ 'ਚ ਕੋਈ ਕਸਰ ਨਹੀਂ ਛੱਡਦੇ...'

sapna chaudhary and salman khan
31 January, 2018 10:34:02 AM

ਮੁੰਬਈ(ਬਿਊਰੋ)— 'ਬਿੱਗ ਬੌਸ 11' 'ਚ ਬੇਹਿਤਰੀਨ ਪਾਰੀ ਖੇਡਣ ਤੋਂ ਬਾਅਦ ਹੁਣ ਹਰਿਆਣਾ ਦੀ ਮਸ਼ਹੂਰ ਡਾਂਸਰ ਸਪਨਾ ਚੌਧਰੀ ਇਕ ਵਾਰ ਫਿਰ ਸੁਰਖੀਆਂ 'ਚ ਹੈ। ਹਾਲ ਹੀ 'ਚ ਸਪਨਾ ਨੇ ਆਪਣੇ ਡੈਬਿਊ ਫਿਲਮ ਦੀ ਸ਼ੂਟਿੰਗ ਸ਼ੁਰੂ ਕੀਤੀ ਹੈ। ਇਸ ਫਿਲਮ 'ਚ ਸਪਨਾ ਅਭਿਨੇਕਾ ਅਭੈ ਦਿਓਲ ਨਾਲ ਨਜ਼ਰ ਆਵੇਗੀ। ਇਸ ਤੋਂ ਇਲਾਵਾ ਸਪਨਾ ਨੇ ਟੀ. ਵੀ. ਤੇ ਫਿਲਮਾਂ ਲਈ ਵੀ ਕਈ ਆਈਟਮ ਗੀਤ ਵੀ ਸ਼ੂਟ ਕਰਵਾਏ ਹਨ। 'ਬਿੱਗ ਬੌਸ' ਨੇ ਸਪਨਾ ਨੂੰ ਪੈਸਾ ਤੇ ਨਾਂ ਦੋਵੇਂ ਦਿੱਤਾ ਹੈ। ਹਾਲ ਹੀ 'ਚ ਸਪਨਾ ਨੇ 'ਬਿੱਗ ਬੌਸ' ਨਾਲ ਜੁੜੇ ਕਈ ਦਿਲਚਸਪ ਗੱਲਾਂ ਸ਼ੇਅਰ ਕੀਤੀਆਂ। ਸਪਨਾ ਚੌਧਰੀ ਨੇ ਸੁਪਰਸਟਾਰ ਸਲਮਾਨ ਖਾਨ ਬਾਰੇ ਵੀ ਇਕ ਵੱਡਾ ਬਿਆਨ ਦਿੱਤਾ ਹੈ। ਸਪਨਾ ਚੌਧਰੀ ਨੇ ਸ਼ੋਅ ਦੇ ਹੋਸਟ ਸਲਮਾਨ ਖਾਨ ਬਾਰੇ ਦੱਸਿਆ, ''ਸਲਮਾਨ ਖਾਨ ਨੇ ਕਿਸੇ ਦੀ ਬੇਇੱਜ਼ਤੀ ਕਰਨ 'ਚ ਕੋਈ ਕਸਰ ਨਹੀਂ ਛੱਡੀ ਪਰ ਮੈਨੂੰ ਕਦੇ ਪਲਟ ਕੇ ਜਵਾਬ ਨਹੀਂ ਦਿੱਤਾ। ਉਹ ਦਿਲ ਦੇ ਬਹੁਤ ਚੰਗੇ ਹਨ।'' ਸਪਨਾ ਨੇ ਆਪਣੇ ਵਿਆਹ ਦੇ ਸਵਾਲਾਂ 'ਤੇ ਕਿਹਾ ਕਿ ਉਸ ਦੀ ਮਾਂ ਰਿਸ਼ਤੇ ਨੂੰ ਲੈ ਕੇ ਆਉਂਦੀ ਰਹਿੰਦੀ ਹੈ ਪਰ ਮੈਂ ਮਨ੍ਹਾ ਕਰ ਦਿੰਦੀ ਹਾਂ। ਸਪਨਾ ਦਾ ਕਹਿਣਾ ਹੈ ਕਿ ਕਿ ਵਿਆਹ ਲਈ ਮੈਂ ਕੋਈ ਜਲਦਬਾਜ਼ੀ ਨਹੀਂ ਕਰਨੀ।

Punjabi Bollywood Tadka
ਸਪਨਾ ਨੇ ਇਹ ਵੀ ਦੱਸਿਆ ਕਿ ਉਸ ਦਾ 'ਬਿੱਗ ਬੌਸ' ਦੇ ਘਰ 'ਚ ਮਨ ਨਹੀਂ ਲੱਗਦਾ ਸੀ। ਸਪਨਾ ਨੇ ਕਿਹਾ, ''ਮੈਨੂੰ 'ਬਿੱਗ ਬੌਸ' ਦੇ ਘਰ 'ਚ ਐਡਜਸਟ ਹੋਣ 'ਚ ਬਹੁਤ ਔਖ ਹੋ ਰਹੀ ਸੀ। ਇਸ ਲਈ ਜਦੋਂ ਮੈਂ ਸ਼ੋਅ ਤੋਂ ਬਾਹਰ ਹੋਈ ਮੈਨੂੰ ਬਿਲਕੁਲ ਵੀ ਦੁੱਖ ਨਹੀਂ ਹੋਇਆ।'' ਸਪਨਾ ਨੇ ਅਨੁਭਵ ਸ਼ੇਅਰ ਕਰਦੇ ਹੋਏ ਕਿਹਾ ਕਿ 'ਬਿੱਗ ਬੌਸ' ਦੇ ਘਰ ਜਾਣ ਤੋਂ ਬਾਅਦ ਬਾਹਰ ਦੀ ਦੁਨੀਆ ਯਾਦ ਨਹੀਂ ਰਹਿੰਦੀ ਹੈ ਤੇ ਨਾ ਹੀ ਮੋਬਾਇਲ ਫੋਨ ਦਾ ਕੋਈ ਕੰਮ। 


Tags: Sapna ChaudharySalman KhanBigg Boss 11Abhay DeolBollywood Celebrity

Edited By

Sunita

Sunita is News Editor at Jagbani.