ਮੁੰਬਈ (ਬਿਊਰੋ) — ਲੋਕ ਸਭਾ ਚੋਣਾਂ 2019 'ਚ ਭਾਜਪਾ ਨੂੰ ਸਪੋਰਟ ਕਰਨ ਲਈ ਬਾਲੀਵੁੱਡ ਦੇ ਕਈ ਸਿਤਾਰੇ ਦਿੱਲੀ ਪਹੁੰਚੇ ਹਨ। ਇਸ ਲਿਸਟ 'ਚ ਬੋਨੀ ਕਪੂਰ, ਸਪਨਾ ਚੌਧਰੀ, ਮਨੋਜ ਜੋਸ਼ੀ ਵਰਗੇ ਕਈ ਸਿਤਾਰੇ ਸ਼ਾਮਲ ਹੋਏ। ਹਾਲ ਹੀ 'ਚ ਸਟਾਰਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਗਈਆਂ ਹਨ। ਦੱਸ ਦਈਏ ਕਿ ਇਸ ਵਾਰ ਲੋਕ ਸਭਾ ਚੋਣਾਂ 2019 'ਚ ਬਾਲੀਵੁੱਡ ਸਟਾਰਸ ਖੁੱਲ੍ਹ ਕੇ ਆਪਣੀ ਪਸੰਦੀਦਾ ਪਾਰਟੀ ਦਾ ਸਮਰਥਨ ਕਰਦੀ ਨਜ਼ਰ ਆਏ।
ਏ. ਐੱਨ. ਆਈ. ਨੇ ਟਵੀਟ ਕਰਕੇ ਸਿਤਾਰਿਆਂ ਦੀਆਂ ਤਸਵੀਰਾਂ ਟਵਿਟਰ 'ਤੇ ਸ਼ੇਅਰ ਕੀਤੀਆਂ ਹਨ। ਸਾਹਮਣੇ ਆਈਆਂ ਤਸਵੀਰਾਂ 'ਚ ਹਰਿਆਣਵੀ ਡਾਂਸਰ ਸਪਨਾ ਚੌਧਰੀ, ਫਿਲਮ ਮੇਕਰ ਬੋਨੀ ਕਪੂਰ, ਐਕਟਰ ਮਨੋਜ ਜੋਸ਼ੀ ਤੇ ਰੇਸਲਰ ਦਿ ਗ੍ਰੇਟ ਖਲੀ ਨਜ਼ਰ ਆ ਰਹੇ ਹਨ। ਭਾਜਪਾ ਨੂੰ ਸਮਰਥਨ ਦੇਣ ਲਈ ਫਿਲਮ ਇੰਡਸਟਰੀ ਨਾਲ ਜੁੜੀਆਂ ਹਸਤੀਆਂ ਨੂੰ ਇਕੱਠੇ ਦਿੱਲੀ 'ਚ ਗੇਟ ਟੁਗੇਦਰ ਲਈ ਇਨਵਾਈਟ ਕੀਤਾ ਗਿਆ ਹੈ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਬਾਲੀਵੁੱਡ ਸਿਤਾਰੇ ਨਰਿੰਦਰ ਮੋਦੀ ਨੂੰ ਮਿਲਣ ਲਈ ਦਿੱਲੀ ਪਹੁੰਚੇ ਸਨ। ਇਸ ਲਿਸਟ 'ਚ ਆਲੀਆ ਭੱਟ ਤੋਂ ਲੈ ਕੇ ਰਣਵੀ ਸਿੰਘ ਵਰਗੇ ਸਿਤਾਰੇ ਸ਼ਾਮਲ ਹੋਏ ਸਨ। ਇਨ੍ਹਾਂ ਹੀ ਨਹੀਂ ਸਾਹਮਣੇ ਆਈਆਂ ਤਸਵੀਰਾਂ 'ਚ ਸਪਨਾ ਚੌਧਰੀ ਵੀ ਨਜ਼ਰ ਆ ਰਹੀ ਹੈ। ਪਿਛਲੇ ਦਿਨਾਂ 'ਚ ਕਿਹਾ ਗਿਆ ਸੀ ਕਿ ਸਪਨਾ ਭਾਜਪਾ ਜੁਆਇਨ ਕਰਨ ਵਾਲੀ ਹੈ।
ਦਰਅਸਲ ਉਸ ਨੂੰ ਮਨੋਜ ਤਿਵਾਰੀ ਦੇ ਚੋਣ ਪ੍ਰਚਾਰ 'ਚ ਵੀ ਦੇਖਿਆ ਗਿਆ ਸੀ, ਜਿਸ ਤੋਂ ਬਾਅਦ ਅਜਿਹੇ ਅੰਦਾਜ਼ੇ ਲਾਏ ਜਾਣ ਲੱਗੇ ਕਿ ਉਹ ਪਾਰਟੀ ਜੁਆਇਨ ਕਰ ਰਹੀ ਹੈ। ਖੇਰ ਉਸ ਨੇ ਇਸ 'ਤੇ ਸਫਾਈ ਦਿੰਦੇ ਹੋਏ ਕਿਹਾ ਕਿ ''ਮੈਂ ਭਾਜਪਾ 'ਚ ਸ਼ਾਮਲ ਨਹੀਂ ਹੋਈ ਹਾਂ, ਮੈਂ ਇਥੇ ਇਸ ਲਈ ਆਈ ਹਾਂ ਕਿਉਂਕਿ ਮਨੋਜ ਤਿਵਾਰੀ ਮੇਰੇ ਬਹੁਤ ਚੰਗੇ ਮਿਤਰ ਹਨ।''