FacebookTwitterg+Mail

ਸਪਨਾ ਚੌਧਰੀ ਦਾ ਪੰਜਾਬੀ ਗੀਤ ਸੋਸ਼ਲ ਮੀਡੀਆ 'ਤੇ ਮਚਾ ਰਿਹੈ ਧੂਮ, ਨਵਾਂ ਲੁੱਕ ਦੇਖ ਪਛਾਣਨਾ ਹੋਇਆ ਮੁਸ਼ਕਿਲ

sapna chaudhary new look
23 July, 2018 05:16:27 PM

ਮੁੰਬਈ (ਬਿਊਰੋ)— ਮਸ਼ਹੂਰ ਹਰਿਆਣਵੀ ਗਾਇਕਾ ਸਪਨਾ ਚੌਧਰੀ ਹੁਣ ਇਕ ਪੰਜਾਬੀ ਗੀਤ ਨੂੰ ਲੈ ਕੇ ਸੁਰਖੀਆਂ 'ਚ ਬਣੀ ਹੋਈ ਹੈ। ਇਸ ਗੀਤ ਨੂੰ ਹੁਣ ਤੱਕ 4 ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਇਸ ਵਾਰ ਸਪਨਾ ਦੇ ਲੁੱਕ ਨੂੰ ਦੇਖ ਉਨ੍ਹਾਂ ਨੂੰ ਪਛਾਣਨਾ ਕਾਫੀ ਮੁਸ਼ਕਿਲ ਹੋ ਰਿਹਾ ਹੈ। ਸਪਨਾ ਇਸ ਲੁੱਕ 'ਚ ਕਾਫੀ ਬਦਲੀ-ਬਦਲੀ ਦਿਖਾਈ ਦੇ ਰਹੀ ਹੈ। ਸਪਨਾ ਦਾ ਅਜਿਹਾ ਲੁੱਕ ਪਹਿਲੀ ਵਾਰ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ 'ਬਿਲੌਰੀ ਅੱਖ' ਗੀਤ ਪੰਜਾਬੀ ਫਿਲਮ 'ਜੱਗਾ ਜਿਊਂਦਾ ਏ' ਦਾ ਹੈ।

ਇਸ ਗੀਤ ਨੂੰ ਦਰਸ਼ਕਾਂ ਵੱੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਰਿਐਲਿਟੀ ਸ਼ੋਅ 'ਬਿੱਗ ਬੌਸ 11' ਤੋਂ ਬਾਅਦ ਨਾ-ਸਿਰਫ ਰੀਜ਼ਨਲ ਸਿਨੇਮਾ ਬਲਕਿ ਬਾਲੀਵੁੱਡ ਤੋਂ ਵੀ ਉਨ੍ਹਾਂ ਨੂੰ ਕਾਫੀ ਆਫਰ ਮਿਲ ਰਹੇ ਹਨ। ਕੁਝ ਸਮਾਂ ਪਹਿਲਾਂ ਉਹ ਅਭੈ ਦਿਓਲ ਦੀ ਫਿਲਮ 'ਨਾਨੂ ਦੀ ਜਾਨੂ' 'ਚ ਇਕ ਆਈਟਮ ਨੰਬਰ 'ਚ ਦਿਖਾਈ ਦਿੱਤੀ ਸੀ। ਇਸ ਤੋਂ ਇਲਾਵਾ ਸਪਨਾ ਨੇ ਭੋਜਪੁਰੀ ਫਿਲਮ 'ਬੈਰੀ ਕੰਗਨਾ 2' 'ਚ ਵੀ ਆਈਟਮ ਨੰਬਰ ਕੀਤਾ ਸੀ, ਜੋ ਰਿਲੀਜ਼ ਹੁੰਦਿਆਂ ਹੀ ਵਾਇਰਲ ਹੋ ਗਿਆ ਸੀ।


Tags: Billori AkhSapna ChaudharyNew LookVideoViral Jagga Jiunda E Bigg Boss 11

Edited By

Chanda Verma

Chanda Verma is News Editor at Jagbani.