FacebookTwitterg+Mail

ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਸਪਨਾ ਚੌਧਰੀ ਮਸਤ ਡਾਂਸ, ਵੀਡੀਓ

sapna choudhary
26 December, 2018 03:03:40 PM

ਜਲੰਧਰ (ਬਿਊਰੋ) : ਆਪਣੇ ਡਾਂਸ ਨਾਲ ਕਰੋੜਾਂ ਦਿਲ ਜਿੱਤਣ ਵਾਲੀ ਸਪਨਾ ਚੌਧਰੀ ਦਾ ਕੋਈ ਵੀ ਵੀਡੀਓ ਹੋਵੇ, ਉਹ ਇੰਟਰਨੈੱਟ 'ਤੇ ਤੂਫਾਨ ਦੀ ਤਰਾਂ ਫੈਲ ਜਾਂਦਾ ਹੈ। ਹਾਲ ਹੀ 'ਚ ਕੁਝ ਦਿਨ ਪਹਿਲਾਂ ਸਪਨਾ ਚੌਧਰੀ ਇਕ ਪ੍ਰੋਗਰਾਮ 'ਚ ਗਈ ਸੀ, ਜਿੱਥੇ ਉਸ ਨੇ ਆਪਣੇ ਸਾਹਮਣੇ ਕਿਸੇ ਨੂੰ ਵੀ ਟਿਕਣ ਨਹੀਂ ਦਿੱਤਾ। ਇਸ ਪ੍ਰੋਗਰਾਮ 'ਚ ਸਪਨਾ ਨੇ ਆਪਣੇ ਸਰੋਤਿਆਂ 'ਚ ਆਪਣੇ ਮਸ਼ਹੂਰ ਗੀਤਾਂ 'ਤੇ ਪਰਫਾਰਮੈਂਸ ਦਿੱਤੀ ਪਰ ਜਦੋਂ ਉਨ੍ਹਾਂ ਨੇ ਡਾਂਸ ਸ਼ੁਰੂ ਕੀਤਾ ਤਾਂ ਸਾਰੇ ਦੇਖਦੇ ਹੀ ਰਹਿ ਗਏ। ਸਪਨਾ ਆਪਣੇ ਫੇਮਸ ਗੀਤ 'ਸਾਲਿਡ ਬਾਡੀ' 'ਤੇ ਨੱਚਦੀ ਨਜ਼ਰ ਆਈ। ਇਨ੍ਹਾਂ ਹੀ ਨਹੀਂ ਸਪਨਾ ਦੇ ਨਾਲ ਸਟੇਜ 'ਤੇ ਤਿੰਨ ਲੜਕੀਆਂ ਹੋਰ ਵੀ ਡਾਂਸ ਕਰਦੀਆਂ ਨਜ਼ਰ ਆਈਆਂ ਹਨ। ਇਹ ਤਿੰਨੋ ਕੁੜੀਆਂ ਸਪਨਾ ਦੇ ਬਰਾਬਰ ਡਾਂਸ ਕਰਨ ਦੀ ਕੋਸ਼ਿਸ਼ ਤਾਂ ਕਰ ਰਹੀਆਂ ਹਨ ਪਰ ਸਪਨਾ ਦਾ ਮੁਕਾਬਲਾ ਕੌਣ ਕਰ ਸਕਦਾ ਹੈ। ਸਪਨਾ ਦੀ ਦਮਦਾਰ ਪਰਫਾਰਮੈਂਸ ਅੱਗੇ ਇਹ ਲੜਕੀਆਂ ਫਿੱਕੀਆਂ ਪੈਂਦੀਆਂ ਨਜ਼ਰ ਆਈਆਂ। ਉਸ ਨੇ 'ਸਾਲਿਡ ਬਾਡੀ' ਤੋਂ ਇਲਾਵਾ ਆਪਣੇ ਹੋਰ ਵੀ ਕਈ ਸੁਪਰ ਹਿੱਟ ਗੀਤਾਂ 'ਤੇ ਪਰਫਾਰਮੈਂਸ ਦਿੱਤੀ।


ਦੱਸ ਦਈਏ ਕਿ ਸਪਨਾ ਚੌਧਰੀ ਦਾ ਇਹ ਵੀਡੀਓਜ਼ ਉਸ ਦੇ ਕਿਸੇ ਫੈਨ ਪੇਜ਼ 'ਤੇ ਸ਼ੇਅਰ ਕੀਤੀਆਂ ਹਨ ਅਤੇ ਲੋਕਾਂ ਵੱਲੋਂ ਬਹੁਤ ਪਸੰਦ ਕੀਤੀਆਂ ਜਾ ਰਹੀਆਂ ਹਨ। ਇਹ ਸਪਨਾ ਦੀ ਕੋਈ ਪਹਿਲੀ ਵੀਡੀਓ ਨਹੀਂ ਜਿਹੜੀ ਇੰਟਰਨੈੱਟ 'ਤੇ ਇਸ ਤਰ੍ਹਾਂ ਵਾਇਰਲ ਹੋ ਰਹੀ ਹੋਵੇ। ਰਿਐਲਟੀ ਸ਼ੋਅ 'ਬਿੱਗ ਬੌਸ' ਨਾਲ ਪੂਰੀ ਦੁਨੀਆਂ 'ਚ ਚੰਗਾ ਨਾਂ ਬਣਾਉਣ ਵਾਲੀ ਸਪਨਾ ਚੌਧਰੀ ਦੀਆਂ ਹਰ ਰੋਜ਼ ਹੀ ਅਜਿਹੀਆਂ ਕਈ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ।


Tags: Sapna Choudhary Instagram Dance Video Viral

Edited By

Sunita

Sunita is News Editor at Jagbani.