ਮੁੰਬਈ(ਬਿਊਰੋ)- ਸਪਨਾ ਚੌਧਰੀ ਚਾਹੇ ਹੁਣ ਕਾਫੀ ਬਦਲ ਗਈ ਹੈ ਪਰ ਉਨ੍ਹਾਂ ਨੂੰ ਚਾਹੁਣ ਵਾਲੇ ਘੱਟ ਨਹੀਂ ਹੋਏ। ਉਨ੍ਹਾਂ ਦੀਆਂ ਪੁਰਾਣੀਆਂ ਵੀਡੀਓ ਅੱਜ ਵੀ ਦੇਖੀਆਂ ਜਾਂਦੀਆਂ ਹਨ। ਸਟੇਜ 'ਤੇ ਸਲਵਾਰ ਸੂਟ 'ਚ ਪਰਫਾਰਮ ਕਰਨ ਤੋਂ ਲੈ ਕੇ ਸਟਾਈਲਿਸ਼ ਈਵਨਿੰਗ ਗਾਊਨ 'ਚ ਠੁੱਮਕੇ ਲਗਾਉਣ ਦਾ ਉਨ੍ਹਾਂ ਦਾ ਅੰਦਾਜ਼ ਚਾਹੇ ਹੁਣ ਵੱਖਰਾ ਹੋ ਗਿਆ ਹੋਵੇ ਪਰ ਲੋਕਾਂ 'ਚ ਕ੍ਰੇਜ ਅੱਜ ਵੀ ਉਸੇ ਤਰ੍ਹਾਂ ਹੀ ਹੈ। ਪ੍ਰਫਾਰਮਸ ਦੌਰਾਨ ਇਸ ਤਰ੍ਹਾਂ ਦਾ ਵੀ ਕਦੇ ਸਮਾਂ ਆਇਆ ਹੈ, ਜਦੋਂ ਡਾਂਸ ਕਰਦੇ-ਕਰਦੇ ਸਟੇਜ ਤੋਂ ਡਿੱਗ ਗਈ।
ਹਾਲ ਹੀ ਵਿਚ ਇਸੇ ਤਰ੍ਹਾਂ ਦੀ ਹੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ। ਜਿਸ ਵਿਚ ਬੈਕ ਫਲਿਪ ਡਾਂਸ ਸਟੇਜ 'ਤੇ ਕਰਦੇ ਹੋਏ ਉਨ੍ਹਾਂ ਦਾ ਬੈਲੇਂਸ ਵਿਗੜ ਗਿਆ। ਇਸ ਦੀ ਵੀਡੀਓ ਵੀ ਬਹੁਤ ਜ਼ਿਆਦਾ ਵਾਇਰਲ ਹੋਈ ਹੈ। ਹਾਲਾਂਕਿ ਇਹ ਕਿਸ ਈਵੈਂਟ ਦੀ ਹੈ ਇਸ ਦੀ ਕੋਈ ਪੁਸ਼ਟੀ ਨਹੀਂ ਹੋਈ। ਅਚਾਨਕ ਬੈਲੇਂਸ ਵਿਗੜਨ ਕਰਕੇ ਉਹ ਡਿੱਗ ਜਾਂਦੀ ਹੈ ਤੇ ਉੱਠ ਕੇ ਫਿਰ ਡਾਂਸ ਕਰਨ ਲੱਗਦੀ। ਇਸ ਦੌਰਾਨ ਦਰਸ਼ਕ ਉਨ੍ਹਾਂ 'ਤੇ ਹੱਸ ਰਹੇ ਸੀ ਤੇ ਰੁਪਏ ਵੀ ਉੱਡਾ ਰਹੇ ਸੀ।
ਦੱਸ ਦਈਏ ਕਿ ਰਿਐਲਟੀ ਸ਼ੋਅ ਬਿੱਗ ਬੌਸ 11 ਦਾ ਹਿੱਸਾ ਬਣਨ ਦੇ ਬਾਅਦ ਸਪਨਾ ਚੌਥਰੀ ਦੀ ਜ਼ਿੰਦਗੀ ਬਦਲ ਗਈ ਹੈ। ਇਸ ਸ਼ੋਅ 'ਚੋਂ ਨਿਕਲਣ ਦੇ ਬਾਅਦ ਫੈਸ਼ਨ ਸੈਂਸ ਤੇ ਸਟਾਈਲ ਕਾਫ਼ੀ ਬਦਲ ਗਿਆ ਹੈ।