FacebookTwitterg+Mail

BB11 'ਚ ਜਦੋਂ ਬੋਲਡ ਡਾਂਸਰ ਸਪਨਾ ਨੂੰ ਮਿਲਿਆ 'ਸੇਫ ਸੈਕਸ' ਦਾ ਗਿਆਨ, ਜਿਸ ਨੂੰ ਸੁਣ ਹੋਈ ਹੈਰਾਨ

sapna choudhary
29 October, 2017 05:35:52 PM

ਮੁੰਬਈ(ਬਿਊਰੋ)— ਇਸ ਸੀਜ਼ਨ 'ਬਿਗ ਬੌਸ 11' 'ਚ ਮੁਕਾਬਲੇਬਾਜਾਂ ਦੇ ਹਾਈ ਵੋਲਟੇਜ਼ ਡਰਾਮਾ ਤੋਂ ਇਲਾਵਾ ਇੱਕ ਹੋਰ ਖਾਸ ਟੌਪਿਕ ਵੀ ਖੂਬ ਸੁਰਖੀਆਂ ਬਟੋਰ ਰਿਹਾ ਹੈ। ਲੱਗਦਾ ਹੈ ਕਿ ਬਿਗ-ਬੌਸ ਹਾਊਸ 'ਚ ਸੈਕਸ ਐਜੁਕੇਸ਼ਨ ਨੂੰ ਕਾਫੀ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਪਹਿਲਾਂ ਇਸ ਸ਼ੋਅ ਦੇ ਹੋਸਟ ਸਲਮਾਨ ਖਾਨ ਨੇ ਜੋਤੀ ਕੁਮਾਰੀ ਨੂੰ ਹੋਮੋਸੈਕਸ਼ੂਐਲਿਟੀ 'ਤੇ ਕਲਾਸ ਦਿੱਤੀ 'ਤੇ ਹੁਣ ਹਿਨਾ ਅਤੇ ਸ਼ਿਲਪਾ ਸੇਫ ਸੈਕਸ 'ਤੇ ਸਪਨਾ ਨੂੰ ਕਲਾਸ ਦਿੰਦੀਆਂ ਹੋਈਆਂ ਨਜ਼ਰ ਆਈਆਂ। ਹਰਿਆਣਾ 'ਚ ਆਪਣੇ ਬੋਲਡ ਡਾਂਸ ਨੂੰ ਲੈ ਕੇ ਮਸ਼ਹੂਰ 'ਬਿਗ-ਬੌਸ' ਮੁਕਾਬਲੇਬਾਜ਼ ਸਪਨਾ ਚੌਧਰੀ ਨੂੰ ਇਹ ਹੀ ਨਹੀਂ ਪਤਾ ਕਿ ਕੰਡੋਮ ਦਾ ਮਤਲਬ ਕੀ ਹੁੰਦਾ ਹੈ। ਇਸ ਗੱਲ ਦਾ ਖੁਲਾਸਾ 'ਬਿਗ-ਬੌਸ' ਦੇ ਹਾਲ ਹੀ ਦੇ ਐਪੀਸੋਡ ਵਿੱਚ ਹੋਇਆ ਹੈ। ਅਸਲ 'ਚ 'ਬਿਗ-ਬੌਸ 11' ਦੇ ਜਾਰੀ ਇੱਕ ਫੁਟੇਜ਼ ਵਿੱਚ ਹਿਨਾ ਖਾਨ ਅਤੇ ਸ਼ਿਲਪਾ ਸ਼ਿੰਦੇ ਨੇ ਸਪਨਾ ਨੂੰ ਸੇਫ ਸੈਕਸ 'ਤੇ ਕਲਾਸ ਦਿੰਦੇ ਹੋਏ ਦੇਖਿਆ ਜਾ ਸਕਦਾ ਹੈ।
ਇਸ ਫੁਟੇਜ਼ ਵਿੱਚ ਦਿਖਾਇਆ ਗਿਆ ਹੈ ਕਿ ਸ਼ਿਲਪਾ ਸਪਨਾ ਨਾਲ ਸੇਫ ਸੈਕਸ ਨੂੰ ਲੈ ਕੇ ਗੱਲ ਕਰ ਰਹੀ ਹੈ। ਇਸ ਬਾਰੇ ਵਿੱਚ ਗੱਲ ਕਰਦੇ ਹੋਏ ਸ਼ਿਲਪਾ ਇਹ ਜਾਣ ਕੇ ਹੈਰਾਨ ਹੋ ਜਾਂਦੀ ਹੈ ਕਿ ਸਪਨਾ ਚੌਧਰੀ ਨੂੰ ਕੰਡੋਮ ਦਾ ਮਤਲਬ ਹੀ ਨਹੀਂ ਪਤਾ ਹੈ। ਇਸ ਗੱਲਬਾਤ ਵਿੱਚ ਹਿਨਾ ਦੀ ਐਂਟਰੀ ਹੁੰਦੀ ਹੈ, ਉਹ ਵੀ ਸਪਨਾ ਦੀ ਗੱਲ ਤੋਂ ਹੈਰਾਨ ਹੋ ਜਾਂਦੀ ਹੈ ਤਾਂ ਉਹ ਸਪਨਾ ਨੂੰ ਸੇਫ ਸੈਕਸ ਦੇ ਲਈ ਕੰਡੋਮ ਦੀ ਵਰਤੋਂ ਦੇ ਬਾਰੇ ਦੱਸਦੀ ਹੈ। ਇੰਨਾ ਹੀ ਨਹੀਂ ਹਿਨਾ ਅਤੇ ਸ਼ਿਲਪਾ ਨੂੰ ਇਹ ਜਾਣ ਕੇ ਹੈਰਾਨੀ ਹੁੰਦੀ ਹੈ ਕਿ ਸਪਨਾ ਨੂੰ ਇਹ ਵੀ ਪਤਾ ਨਹੀਂ ਕਿ ਕੰਡੋਮ ਦਾ ਇਸਤੇਮਾਲ ਕੇਵਲ ਆਦਮੀ ਹੀ ਨਹੀਂ ਮਹਿਲਾਵਾਂ ਵੀ ਕਰਦੀਆਂ ਹਨ। ਜਦੋਂ ਸਪਨਾ ਇਸ ਬਾਰੇ ਵਿੱਚ ਹੋਰ ਸਵਾਲ ਕਰਦੀ ਹੈ ਤਾਂ ਹਿਨਾ ਇਸ ਦੇ ਅੱਗੇ ਜਵਾਬ ਹੀ ਨਹੀਂ ਦੇ ਪਾਉਂਦੀ ਅਤੇ ਚੁੱਪ ਹੋ ਜਾਂਦੀ ਹੈ।
ਸਪਨਾ ਦੇ ਸਵਾਲਾਂ 'ਤੇ ਸ਼ਿਲਪਾ ਹੈਰਾਨੀ ਨਾਲ ਪੁੱਛਦੀ ਹੈ ਕਿ ਤੂੰ ਕਿੰਨੇ ਸਾਲਾਂ ਦੀ ਹੈਂ ਅਤੇ ਕਿੱਥੇ ਰਹਿੰਦੀ ਹੈ। ਸਪਨਾ ਜਵਾਬ ਵਿੱਚ ਕਹਿੰਦੀ ਹੈ ਕਿ ਉਹ ਦਿੱਲੀ ਵਿੱਚ ਰਹਿੰਦੀ ਹੈ। ਸਪਨਾ ਆਪਣੇ ਵਰਤਾਅ ਦੇ ਬਾਰੇ ਗੱਲ ਕਰਦੇ ਹੋਏ ਕਹਿੰਦੀ ਹੈ ਕਿ ਉਨ੍ਹਾਂ ਨੂੰ ਘਰ ਵਿੱਚ ਰਹਿਣਾ ਪਸੰਦ ਹੈ, ਉਹ ਨਾ ਹੀ ਜਿਆਦਾ ਦੋਸਤ ਬਣਾਉਂਦੀ ਹੈ ਅਤੇ ਉਨ੍ਹਾਂ ਨੂੰ ਬਸ ਕਿਤਾਬਾਂ ਪੜ੍ਹਨ ਦਾ ਸ਼ੌਂਕ ਹੈ।


Tags: Jyoti KumariHina KhanSapna ChoudharyBigg Boss 11Shilpa ShindeSalman khanਬਿਗ ਬੌਸ 11 ਸੇਫ ਸੈਕਸ