FacebookTwitterg+Mail

ਦੇਖੋ ਕਿਵੇਂ ਹਰਿਆਣਵੀ ਡਾਂਸਰ ਦੀਆਂ ਤਸਵੀਰਾਂ ਨੇ ਮਚਾਇਆ ਧਮਾਲ, ਹੋ ਰਹੀਆਂ ਵਾਇਰਲ

sapna choudhary
22 January, 2018 04:21:50 PM

ਮੁੰਬਈ(ਬਿਊਰੋ)— 'ਬਿੱਗ ਬੌਸ 11' ਖਤਮ ਹੋਣ ਤੋਂ ਬਾਅਦ ਸਾਰੇ ਮੁਕਾਬਲੇਬਾਜ਼ ਆਪਣੀ-ਆਪਣੀ ਜ਼ਿੰਦਗੀ 'ਚ ਵਾਪਸ ਆ ਚੁੱਕੇ ਹਨ। 'ਬਿੱਗ ਬੌਸ' ਸ਼ੋਅ 'ਚ ਕਾਫੀ ਮੁਕਾਬਲੇਬਾਜਾਂ ਨੂੰ ਫੇਮ ਹਾਸਿਲ ਹੋਇਆ। ਅੱਜ ਕੋਈ ਫਿਲਮ ਕਰ ਰਿਹਾ ਹੈ ਤਾਂ ਕੋਈ ਦੂਜੇ ਸ਼ੋਅਜ਼ 'ਚ ਨਜ਼ਰ ਆ ਰਿਹਾ ਹੈ। ਫਿਲਹਾਲ ਅਸੀਂ ਇੱਥੇ ਹਰਿਆਣਾ ਦੀ ਸ਼ਾਨ ਸਪਨਾ ਚੌਧਰੀ ਦੀ ਗੱਲ ਕਰ ਰਹੇ ਹਾਂ। ਬਿੱਗ ਬੌਸ ਦੇ ਘਰੋਂ ਬਾਹਰ ਨਿਕਲਦੇ ਹੀ ਸਪਨਾ ਨੇ ਨਵਾਂ ਧਮਾਕਾ ਕਰ ਦਿੱਤਾ ਹੈ। ਉਂਝ ਤਾਂ ਬਿੱਗ ਬੌਸ ਦੇ ਘਰੋਂ ਬਾਹਰ ਨਿਕਲਦੇ ਹੀ ਸਪਨਾ ਚੌਧਰੀ ਨੂੰ ਬਾਲੀਵੁੱਡ ਤੋਂ ਆਫਰ ਮਿਲ ਚੁੱਕਾ ਸੀ।

Punjabi Bollywood Tadka

ਅਭੈ ਦਿਓਲ ਨਾਲ ਇਕ ਫਿਲਮ 'ਚ ਸਪਨਾ ਤੋਂ ਇਲਾਵਾ ਅਦਾਕਾਰਾ ਪੱਤਰਲੇਖਾ ਵੀ ਨਜ਼ਰ ਆਵੇਗੀ। ਵਾਇਰਲ ਹੋ ਰਹੀ ਇਕ ਤਸਵੀਰ ਨੂੰ ਦੇਖ ਕੇ ਅਜਿਹਾ ਲੱਗ ਰਿਹਾ ਸੀ ਕਿ ਇਹ ਕਿਸੇ ਡਾਂਸ ਸੀਕਵੈਂਸ ਦਾ ਸੈਟਅੱਪ ਹੈ। ਇਸ 'ਚ ਦੋਵੇਂ ਇਕ ਚਾਰਪਾਈ 'ਤੇ ਬੈਠੇ ਦਿਖ ਰਹੇ ਸਨ। ਹੁਣ ਭੋਜਪੁਰੀ ਦੀ ਦੁਨੀਆ 'ਚ ਵੀ ਉਨ੍ਹਾਂ ਨੇ ਕਦਮ ਰੱਖਿਆ ਹੈ। ਹਰਿਆਣਾ ਤੋਂ ਬਾਅਦ ਸਪਨਾ ਦੇ ਠੁਮਕੇ ਯੂਪੀ ਤੇ ਬਿਹਾਰ ਵਾਲਿਆਂ ਦੇ ਹੋਸ਼ ਉਡਾ ਦੇਣ ਵਾਲੇ ਹਨ।

Punjabi Bollywood Tadka

ਜੀ ਹਾਂ, 'ਬੈਰੀ ਕੰਗਨਾ 2' ਨਾ ਦੀ ਭੋਜਪੁਰੀ ਫਿਲਮ 'ਚ ਸਪਨਾ ਚੌਧਰੀ ਨੇ ਇਕ ਆਈਟਮ ਨੰਬਰ ਕੀਤਾ ਹੈ। ਸ਼ੂਟਿੰਗ ਖਤਮ ਹੋ ਚੁੱਕੀ ਹੈ ਤੇ ਫਿਲਮ ਜਲਦ ਹੀ ਰਿਲੀਜ਼ ਹੋਵੇਗੀ। ਇਸ ਆਈਟਮ ਨੰਬਰ ਦੀਆਂ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ। ਫਿਲਮ 'ਚ ਭੋਜਪੁਰੀ ਦੇ ਮਹਾਨਾਇਕ ਰਵੀ ਕਿਸ਼ਨ ਲੀਡ ਰੋਲ 'ਚ ਹਨ ਤੇ ਕਾਜਲ ਰਾਘਵਾਨੀ ਉਨ੍ਹਾਂ ਦੇ ਆਪੋਜ਼ਿਟ ਸਾਈਨ ਕੀਤੀ ਗਈ ਹੈ।

Punjabi Bollywood Tadka

ਰਵੀ ਕਿਸ਼ਨ ਤੋਂ ਇਲਾਵਾ ਸੁਧੀਰ ਸ਼ਰਮਾ, ਆਸ਼ੀਸ਼ ਸਿੰਘ ਤੋ ਸੰਜੇ ਪਾਂਡੇ ਵੀ ਮੁਖ ਕਿਰਦਾਰਾਂ 'ਚ ਨਜ਼ਰ ਆਉਣ ਵਾਲੇ ਹਨ। ਜ਼ਿਕਰਯੋਗ ਹੈ ਕਿ ਸਾਲ 1992 'ਚ ਭੋਜਪੁਰੀ ਫਿਲਮ 'ਬੈਰੀ ਕੰਗਨਾ' ਰਿਲੀਜ਼ ਹੋਈ ਸੀ, ਜੋ ਬਾਕਸ ਆਫਿਸ 'ਤੇ ਸੁਪਰ-ਡੁਪਰ ਹਿੱਟ ਹੋਈ ਸੀ। ਹੁਣ ਇਸ ਫਿਲਮ ਦੀ ਸੀਕਵਲ 'ਬੈਰੀ ਕੰਗਨਾ 2' 'ਤੇ ਵੀ ਜ਼ੋਰਦਾਰ ਕੰਮ ਚੱਲ ਰਿਹਾ ਹੈ। ਫਿਲਮ ਦੇ ਸੈੱਟ ਤੋਂ ਸਪਨਾ ਚੌਧਰੀਆਂ ਦੀਆਂ ਕਾਫੀ ਤਸਵੀਰਾਂ ਵਾਇਰਲ ਹੋ ਰਹੀਆਂ ਹਨ।

Punjabi Bollywood Tadka Punjabi Bollywood Tadka Punjabi Bollywood Tadka


Tags: Harvanyi Dancer Sapna Choudhary Item Song Bhojpuri FilmBairi Kangna 2Bigg Boss 11ਬਿੱਗ ਬੌਸ 11ਸਪਨਾ ਚੌਧਰੀ

Edited By

Chanda Verma

Chanda Verma is News Editor at Jagbani.