FacebookTwitterg+Mail

Video: ਸਪਨਾ ਚੌਧਰੀ ਦਾ ਸਟੇਜ 'ਤੇ ਮੁੜ ਚੱਲਿਆ ਜਾਦੂ, ਹਰਿਆਣਵੀ ਗੀਤ 'ਤੇ ਇੰਝ ਲਾਏ ਠੁਮਕੇ

sapna choudhary
15 March, 2018 04:42:19 PM

ਮੁੰਬਈ(ਬਿਊਰੋ)— 'ਬਿੱਗ ਬੌਸ 11' ਦੇ ਘਰੋਂ ਬਾਹਰ ਆਉਣ ਤੋਂ ਬਾਅਦ ਸਪਨਾ ਚੌਧਰੀ ਸੁਪਰਸਟਾਰ ਬਣ ਗਈ ਹੈ। ਸ਼ੋਅ ਤੋਂ ਬਾਹਰ ਆਉਣ ਤੋਂ ਬਾਅਦ ਸਪਨਾ ਨੇ ਕਈ ਫਿਲਮਾਂ ਤੇ ਡਾਂਸ ਸ਼ੋਅ ਸਾਈਨ ਕੀਤੇ ਹਨ। ਬੀਤੇ ਦਿਨੀਂ ਫਿਲਮ 'ਵੀਰੇ ਦੀ ਵੈਡਿੰਗ' 'ਚ ਸਪਨਾ ਆਈਟਮ ਸਾਂਗ 'ਚ ਠੁਮਕੇ ਲਗਾਉਂਦੀ ਨਜ਼ਰ ਆਈ ਸੀ। ਉਨ੍ਹਾਂ ਦੇ ਇਸ ਹਰਿਆਣਵੀ ਗੀਤ ਨੇ ਸੋਸ਼ਲ ਮੀਡੀਆ 'ਤੇ ਖੂਬ ਧਮਾਲ ਮਚਾਇਆ ਸੀ ਅਤੇ ਇਕ ਵਾਰ ਫਿਰ ਸੁਪਨਾ ਆਪਣੇ ਸਟੇਜ ਸ਼ੋਅ 'ਤੇ ਜਾਦੂ ਬਿਖੇਰਦੀ ਨਜ਼ਰ ਆ ਰਹੀ ਹੈ। ਹਾਲ ਹੀ 'ਚ ਹਰਿਆਣਵੀ ਦੇ ਝੱਜਰ ਇਲਾਕੇ 'ਚ ਡਾਂਸ ਸ਼ੋਅ 'ਚ ਕੁਝ ਅਜਿਹਾ ਹੀ ਦੇਖਣ ਨੂੰ ਮਿਲਿਆ। ਸਪਨਾ ਨੇ ਕਈ ਹਰਿਆਣਵੀ ਗੀਤਾਂ 'ਤੇ ਠੁਮਕੇ ਲਗਾਏ। ਸਪਨਾ ਦਾ ਡਾਂਸ ਦੇਖ ਉਨ੍ਹਾਂ ਦਾ ਇਕ ਫੈਨ ਵੀ ਆਪਣੀ ਜਗ੍ਹਾ ਤੇ ਖੜ੍ਹਾ ਹੋ ਕੇ ਡਾਂਸ ਕਰਨ ਲੱਗਾ।

ਖੁਦ ਸਪਨਾ ਚੌਧਰੀ ਵੀ ਉਸ ਨੂੰ ਦੇਖ ਕੇ ਹੈਰਾਨ ਹੋ ਗਈ। ਸਪਨਾ ਦੇ ਇਸ ਫੈਨ ਨੇ ਰੱਜ ਕੇ ਠੁਮਕੇ ਲਗਾਏ। ਇਹ ਸ਼ੋਅ ਕੁਝ ਦਿਨ ਪਹਿਲਾਂ ਹੀ ਹਰਿਆਣਵੀ ਦੇ ਝੱਜਰ 'ਚ ਹੋਇਆ ਸੀ। ਸ਼ੋਅ ਦੀ ਪ੍ਰਕਿਰਿਆ 'ਚ ਇਕ ਦਰਸ਼ਕ ਨੇ ਅਜਿਹਾ ਡਾਂਸ ਕੀਤਾ ਕਿ ਸਪਨਾ ਚੌਧਰੀ ਸਟੇਜ ਤੋਂ ਹੱਥ ਜੋੜਦੀ ਨਜ਼ਰ ਆਈ।
ਜ਼ਿਕਰਯੋਗ ਹੈ ਕਿ 'ਬਿੱਗ ਬੌਸ 11' ਤੋਂ ਬਾਅਦ ਸਪਨਾ ਚੌਧਰੀ ਹੁਣ ਫਿਲਮਾਂ 'ਚ ਦਿਖੇਗੀ। ਹਾਲ ਹੀ 'ਚ ਆਈ ਫਿਲਮ 'ਵੀਰੇ ਕੀ ਵੈਡਿੰਗ' 'ਚ ਸਪਨਾ ਦਾ ਪਹਿਲਾ ਹਿੰਦੀ ਆਈਟਮ ਨੰਬਰ ਸਾਹਮਣੇ ਆਇਆ। ਇੱਥੇ ਇਹ ਵੀ ਦੱਸਣਯੋਗ ਹੈ ਕਿ ਉਹ ਜਲਦ ਹੀ ਬਾਲੀਵੁੱਡ ਐਕਟਰ ਅਭੈ ਦਿਓਲ ਨਾਲ ਇਕ ਫਿਲਮ 'ਚ ਨਜ਼ਰ ਆਉਣ ਵਾਲੀ ਹੈ। ਹਿੰਦੀ ਸਿਨੇਮਾ ਤੋਂ ਇਲਾਵਾ ਸਪਨਾ ਦੀ ਝਲਕ ਜਲਦ ਹੀ ਭੋਜਪੁਰੀ ਸਿਨੇਮਾ 'ਚ ਵੀ ਦੇਖਣ ਨੂੰ ਮਿਲਿਆ।


Tags: Sapna Choudhary Haryanvi DancerBigg Boss 11Abhay DeolVeerey Ki Weddingਬਿੱਗ ਬੌਸ 11ਸਪਨਾ ਚੌਧਰੀ

Edited By

Chanda Verma

Chanda Verma is News Editor at Jagbani.