FacebookTwitterg+Mail

Video : ਪੁਰਾਣੀਆਂ ਲੜਾਈਆਂ ਭੁਲਾ ਕੇ ਸਪਨਾ ਚੌਧਰੀ ਨੇ ਆਕਾਸ਼ ਡਡਲਾਨੀ ਨਾਲ ਕੀਤਾ 'ਬੈਂਗ-ਬੈਂਗ'

sapna choudhary
15 June, 2018 01:27:16 PM

ਮੁੰਬਈ(ਬਿਊਰੋ)— ਹਰਿਆਣਵੀ ਗਾਇਕ ਅਤੇ ਡਾਂਸਰ ਸਪਨਾ ਚੌਧਰੀ ਨੇ 'ਬਿੱਗ ਬੌਸ 11' 'ਚ ਸਫਲ ਪਾਰੀ ਖੇਡੀ ਸੀ ਅਤੇ ਆਪਣੀ ਜ਼ਬਰਦਸਤ ਪਛਾਣ ਕਾਇਮ ਕੀਤੀ ਸੀ। ਸੁਪਨਾ ਚੌਧਰੀ ਹਮੇਸ਼ਾ ਤੋਂ ਆਪਣੀਆਂ ਡਾਂਸ ਵੀਡੀਓਜ਼ ਕਾਰਨ ਸੁਰਖੀਆਂ 'ਚ ਛਾਈ ਰਹਿੰਦੀ ਹੈ ਅਤੇ ਅਜਿਹਾ ਹੀ ਕੁਝ ਪਿਛਲੇ ਦਿਨੀਂ ਵੀ ਹੋਇਆ, ਜਦੋਂ ਉਨ੍ਹਾਂ ਦੇ ਭਰਾ ਦਾ ਵਿਆਹ ਹੋਇਆ ਸੀ। ਇਸ ਵਿਆਹ ਦੀਆਂ ਕਾਫੀ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸਨ ਅਤੇ ਉਨ੍ਹਾਂ ਦੇ ਡਾਂਸ ਦੀ ਰੱਜ ਕੇ ਵਾਹਵਾਹੀ ਹੋਈ ਸੀ। ਪਿਛਲੇ ਦਿਨੀਂ ਸਪਨਾ ਚੌਧਰੀ ਦੇ ਬਾਰੇ 'ਚ ਜੋ ਖਾਸ ਗੱਲ ਦੇਖਣ ਨੂੰ ਮਿਲੀ ਹੈ, ਉਹ ਇਹ ਕਿ 'ਬਿੱਗ ਬੌਸ' ਦੇ ਘਰ ਜਿਨ੍ਹਾਂ ਲੋਕਾਂ ਨਾਲ ਉਨ੍ਹਾਂ ਦੀ ਖੂਬ ਤੂੰ-ਤੂੰ, ਮੈਂ-ਮੈਂ ਹੁੰਦੀ ਸੀ, ਹੁਣ ਉਨ੍ਹਾਂ ਨਾਲ ਹੀ ਉਨ੍ਹਾਂ ਦੀ ਦੋਸਤੀ ਚਰਚਾ 'ਚ ਬਣੀ ਹੋਈ ਹੈ।

 

A post shared by Sapna Choudhary (@itssapnachoudhary) on

ਅਰਸ਼ੀ ਖਾਨ ਤੋਂ ਬਾਅਦ ਹੁਣ ਸਪਨਾ ਦੀ ਆਕਾਸ਼ ਡਡਲਾਨੀ ਨਾਲ ਦੋਸਤੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਨ੍ਹਾਂ ਦੋਹਾਂ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ 'ਚ ਦੋਵੇਂ ਕਾਫੀ ਮਸਤੀ ਕਰ ਰਹੇ ਹਨ। ਇਸ ਵੀਡੀਓ 'ਚ ਸਪਨਾ, ਆਕਾਸ਼ ਦੇ ਨਵੇਂ ਰੈਪ 'ਬੈਂਗ ਬੈਂਗ' ਦੀ ਗੱਲ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਸਪਨਾ ਚੌਧਰੀ 'ਬਿੱਗ ਬੌਸ' ਤੋਂ ਬਾਅਦ ਪੂਰੇ ਦੇਸ਼ 'ਚ ਲੋਕਪ੍ਰਿਯ ਹੋ ਚੁੱਕੀ ਹੈ। ਬਾਲੀਵੁੱਡ 'ਚ ਵੀ ਉਨ੍ਹਾਂ ਨੂੰ ਕੰਮ ਮਿਲਣ ਲੱਗਾ ਹੈ। 'ਨਾਨੂ ਕੀ ਜਾਨੂ' ਦੇ ਇਕ ਸਪੈਸ਼ਲ ਨੰਬਰ 'ਚ ਉਹ ਦਿਖੀ ਸੀ, ਜੋ ਕਾਫੀ ਹਿੱਟ ਰਿਹਾ।


Tags: Sapna ChoudharyAkash Dadlani Bigg Boss 11Bang BangVideo

Edited By

Chanda Verma

Chanda Verma is News Editor at Jagbani.