ਮੁੰਬਈ (ਬਿਊਰੋ)— ਹਰਿਆਣਵੀ ਡਾਂਸਰ ਤੇ ਅਦਾਕਾਰਾ ਸਪਨਾ ਚੌਧਰੀ ਇਨ੍ਹੀਂ ਦਿਨੀਂ ਹਰ ਪਾਸੇ ਸੁਰਖੀਆਂ ਬਟੌਰ ਰਹੀ ਹੈ। ਹਰਿਆਣਾ ਤੇ ਦਿੱਲੀ ਤੋਂ ਬਾਅਦ ਸਪਨਾ ਚੌਧਰੀ ਯੂਪੀ-ਬਿਹਾਰ ਵਾਲਿਆਂ ਦਾ ਮਨੋਰੰਜਨ ਕਰਨ ਲਈ ਤਿਆਰ ਹੈ। ਬਾਲੀਵੁੱਡ ਤੋਂ ਬਾਅਦ ਹੁਣ ਸਪਨਾ ਚੌਧਰੀ ਨੇ ਭੋਜਪੂਰੀ ਫਿਲਮ ਇੰਡਸਟਰੀ 'ਚ ਡੈਬਿਊ ਕਰ ਲਿਆ ਹੈ। ਹਾਲ ਹੀ 'ਚ ਸਪਨਾ ਚੌਧਰੀ ਨੇ ਭੋਜਪੂਰੀ ਫਿਲਮ 'ਬੈਰੀ ਕੰਗਨਾ 2' ਲਈ ਇਕ ਡਾਂਸ ਨੰਬਰ ਸ਼ੂਟ ਕੀਤਾ ਹੈ। ਇਹ ਗੀਤ 5 ਜੁਲਾਈ ਨੂੰ ਯੂਟਿਊਬ 'ਤੇ ਰਿਲੀਜ਼ ਕੀਤਾ ਗਿਆ ਹੈ। ਰਿਲੀਜ਼ ਹੁੰਦੇ ਹੀ ਇਹ ਗੀਤ ਯੂਟਿਊਬ 'ਤੇ ਸੁਰਖੀਆਂ ਬਟੌਰ ਰਿਹਾ ਹੈ। ਫਿਲਮ 'ਬੈਰੀ ਕੰਗਨਾ 2' ਦੇ ਗੀਤ 'ਮੇਰੇ ਸਾਮਨੇ ਆਕੇ' 'ਚ ਸਪਨਾ ਦੇ ਜ਼ਬਰਦਸਤ ਡਾਂਸ ਦੇਖਣ ਨੂੰ ਮਿਲ ਰਿਹਾ ਹੈ। ਦੱਸ ਦੇਈਏ 'ਬੈਰੀ ਕੰਗਨਾ 2' ਇਕ ਤੰਤਰ-ਮੰਤਰ ਨਾਲ ਜੁੜੀ ਫਿਲਮ ਹੈ ਜੋ ਕਿ 1992 'ਚ ਆਈ ਫਿਲਮ ਦਾ ਸੀਕਵਲ ਹੈ।
ਦੱਸਣਯੋਗ ਹੈ ਕਿ 'ਬਿੱਗ ਬੌਸ' ਫੇਮ ਸਪਨਾ ਚੌਧਰੀ ਦੀ ਫੈਨਜ਼ ਫਾਲੋਇੰਗ 'ਚ ਇਨ੍ਹੀਂ ਦਿਨੀਂ ਜ਼ਬਰਦਸਤ ਤਰੀਕੇ ਨਾਲ ਵੱਧ ਰਹੀ ਹੈ। ਸਪਨਾ ਦੇ ਇਕ ਗੀਤ ਨੂੰ ਸੋਸ਼ਲ ਮੀਡੀਆ 'ਤੇ ਲੱਖਾਂ 'ਚ ਵਿਊਜ਼ ਮਿਲਦੇ ਹਨ। ਸਪਨਾ ਦਾ ਗੀਤ 'ਤੇਰੀ ਅੱਖੀਓ ਕਾ ਯੇ ਕਾਜਲ' ਯੂਟਿਊਬ 'ਤੇ ਵਾਇਰਲ ਹੋ ਰਿਹਾ ਹੈ।