FacebookTwitterg+Mail

Pics : ਰੇਟਰੋ ਲੁੱਕ 'ਚ ਸਪਨਾ ਚੌਧਰੀ ਨੇ ਕਰਵਾਇਆ ਖੂਬਸੂਰਤ ਫੋਟੋਸ਼ੂਟ

sapna choudhary
12 July, 2018 03:24:08 PM

ਮੁੰਬਈ (ਬਿਊਰੋ)— 'ਬਿੱਗ ਬੌਸ 11' ਦੀ ਮੁਕਾਬਲੇਬਾਜ਼ ਰਹਿ ਚੁਕੀ ਹਰਿਆਣਆ ਦੀ ਸਟਾਰ ਡਾਂਸਰ ਸਪਨਾ ਚੌਧਰੀ ਦੇ ਮੇਕਓਵਰ ਨਾਲ ਫੈਨਜ਼ ਨੂੰ ਹੈਰਾਨ ਕਰ ਦਿੱਤਾ ਹੈ। ਸਲਵਾਰ-ਸੂਟ ਵਿਚ ਨਜ਼ਰ ਆਉਣ ਵਾਲੀ ਸਪਨਾ ਹੁਣ ਬਦਲ ਗਈ ਹੈ। ਉਹ ਮਾਰਡਨ ਅਤੇ ਸਟਾਈਲਿਸ਼ ਸਪਨਾ ਚੌਧਰੀ ਬਣ ਗਈ ਹੈ। ਇਕ ਵਾਰ ਫਿਰ ਤੋਂ ਉਨ੍ਹਾਂ ਦਾ ਫੋਟੋਸ਼ੂਟ ਚਰਚਾ 'ਚ ਹੈ। ਜਿਸ ਦੀਆਂ ਤਸਵੀਰਾਂ ਉਨ੍ਹਾਂ ਨੇ ਇੰਸਟਾ 'ਤੇ ਸ਼ੇਅਰ ਕੀਤੀਆਂ ਹਨ। ਇਹ ਤਸਵੀਰਾਂ ਦੇਖ ਕੇ ਹਰ ਕੋਈ ਸਰਪ੍ਰਾਇਜ਼ ਹੈ। ਇਨ੍ਹਾਂ ਵਿਚ ਉਹ ਰੇਟਰੋ ਲੁੱਕ ਵਿਚ ਪਹਿਲੀ ਵਾਰ ਨਜ਼ਰ ਆ ਰਹੀ ਹੈ।

ਟ੍ਰੇਡੀਸ਼ਨਲ ਲੁੱਕ ਨੂੰ ਛੱਡ ਸਪਨਾ ਦਾ ਸਟਾਈਲਿਸ਼ ਰੇਟਰੋ ਮੇਕਓਵਰ ਸੁਰਖੀਆਂ ਬਟੋਰ ਰਿਹਾ ਹੈ। ਬਲੈਕ ਆਉਟਫਿੱਟ ਵਿਚ ਕੈਮਰੇ ਸਾਹਮਣੇ ਪੋਜ਼ ਦਿੰਦੀ ਹੋਈ ਸਪਨਾ ਬੇਹੱਦ ਖੂਬਸੂਰਤ ਲੱਗ ਰਹੀ ਹੈ। ਤਸਵੀਰਾਂ ਵਿਚ ਉਨ੍ਹਾਂ ਨੂੰ ਪਛਾਣ ਪਾਉਣਾ ਮੁਸ਼ਕਲ ਹੈ।

ਇਸ ਤੋਂ ਪਹਿਲਾਂ ਸਪਨਾ ਚੌਧਰੀ ਵੈਸਟਰਨ ਲੁੱਕ ਵਿਚ ਆਪਣੇ ਜਲਵੇ ਦਿਖਾ ਚੁਕੀ ਹੈ। ਤਸਵੀਰ ਵਿਚ ਸਪਨਾ ਰਾਕਸਟਾਰ ਲੁੱਕ 'ਚ ਨਜ਼ਰ ਆ ਰਹਿ ਰਹੀ ਹੈ। 'ਬਿੱਗ ਬੌਸ' ਤੋਂ ਨਿਕਲਣ ਤੋਂ ਬਾਅਦ ਸੁਪਨਾ ਪਹਿਲਾਂ ਨਾਲੋਂ ਜ਼ਿਆਦਾ ਮਾਰਡਨ ਅਤੇ ਸਟਾਈਲਿਸ਼ ਹੋ ਗਈ ਹੈ। ਆਪਣੇ ਲੁੱਕ ਅਤੇ ਸਟਾਈਲ ਦੇ ਮਾਮਲੇ 'ਚ ਉਹ ਬੀ-ਟਾਉਨ ਅਦਾਕਾਰਾ ਨੂੰ ਪਛਾੜਦੀ ਨਜ਼ਰ  ਆ ਰਹੀ ਹੈ।


Tags: Sapna ChoudharyPhotoshootInstagramBigg Boss 11

Edited By

Manju

Manju is News Editor at Jagbani.