FacebookTwitterg+Mail

ਬਿਨਾਂ ਮੇਕਅੱਪ ਦੇ ਸਪਨਾ ਚੌਧਰੀ ਨੇ ਖੂਬਸੂਰਤੀ ਨਾਲ ਲੁੱਟੇ ਫੈਨਜ਼ ਦੇ ਦਿਲ, ਵਾਇਰਲ ਵੀਡੀਓ

sapna choudhary
15 July, 2018 11:28:56 AM

ਮੁੰਬਈ(ਬਿਊਰੋ)— ਹਰਿਆਣਵੀ ਡਾਂਸਰ ਤੇ 'ਬਿੱਗ ਬੌਸ 11' ਦੀ ਮੁਕਾਬਲੇਬਾਜ਼ ਰਹਿ ਚੁੱਕੀ ਸਪਨਾ ਚੌਧਰੀ ਇਨ੍ਹੀਂ ਦਿਨੀਂ ਆਪਣੀਆਂ ਬੋਲਡ ਅਦਾਵਾਂ ਨੂੰ ਲੈ ਕੇ ਸੁਰਖੀਆਂ 'ਚ ਛਾਈ ਹੋਈ ਹੈ। ਹਾਲ ਹੀ 'ਚ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਬੋਲਡ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਪਹਿਲਾਂ ਨਾਲੋਂ ਬੇਹੱਦ ਬਦਲੀ ਹੋਈ ਨਜ਼ਰ ਸਆ ਰਹੀ ਹੈ।
Punjabi Bollywood Tadka
ਇਨ੍ਹਾਂ 'ਚੋਂ ਇਕ ਤਸਵੀਰ 'ਚ ਉਹ ਬਿਨਾਂ ਮੇਕਅੱਪ ਦੇ ਨਜ਼ਰ ਆ ਰਹੀ ਹੈ, ਜਿਸ 'ਚ ਉਹ ਖੂਬਸੂਰਤ ਲੱਗ ਰਹੀ ਹੈ। ਦੱਸ ਦੇਈਏ ਕਿ ਸਪਨਾ ਚੌਧਰੀ ਨੂੰ ਅਕਸਰ ਹੀ ਸੂਟ-ਸਲਵਾਰ, ਸਾੜ੍ਹੀ ਜਾਂ ਲਹਿੰਗੇ 'ਚ ਹੀ ਦੇਖਿਆ ਜਾਂਦਾ ਸੀ। ਹੁਣ ਉਹ ਪਹਿਲਾਂ ਨਾਲੋਂ ਬੇਹੱਦ ਮਾਡਰਨ ਹੋ ਗਈ ਹੈ, ਜਿਸ ਦਾ ਸਬੂਤ ਸਾਨੂੰ ਉਸ ਦੇ ਇੰਸਟਾਗ੍ਰਾਮ ਅਕਾਊਂਟ 'ਤੇ ਦੇਖਣ ਨੂੰ ਮਿਲਦਾ ਹੈ। ਕੁਝ ਦਿਨ ਪਹਿਲਾਂ ਹੀ ਉਸ ਦਾ ਵੈਸਟਰਨ ਲੁੱਕ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਇਆ ਸੀ, ਜਿਸ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ ਸੀ।

 

A post shared by Sapna Choudhary (@itssapnachoudhary) on


ਦੱਸਣਯੋਗ ਹੈ ਕਿ ਸਪਨਾ ਚੌਧਰੀ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੀ ਹੈ। ਆਏ ਦਿਨੀਂ ਹੀ ਉਹ ਫੈਨਜ਼ ਨਾਲ ਆਪਣੀਆਂ ਖੂਬਸੂਰਤ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਫਿਲਮਾਂ ਦੀ ਗੱਲ ਕੀਤੀ ਜਾਵੇ ਤਾਂ 'ਬਿੱਗ ਬੌਸ' 'ਚ ਜਾਣ ਤੋਂ ਬਾਅਦ ਸਪਨਾ ਦਾ ਲੋਕਪ੍ਰਿਯਤਾ ਕਾਫੀ ਵਧ ਗਈ ਹੈ।
Punjabi Bollywood Tadka
'ਸੋਨੂ ਕੇ ਟੀਟੂ ਕੀ ਸਵੀਟੀ ਕੀ ਸ਼ਾਦੀ' 'ਚ ਆਈਟਮ ਨੰਬਰ ਕਰਕੇ ਉਸ ਸਾਰਿਆਂ ਨੂੰ ਕਾਫੀ ਹੈਰਾਨ ਕੀਤਾ ਸੀ। ਇਸ ਦੇ ਨਾਲ ਹੀ ਉਸ ਨੇ ਸਿਲਵਰ ਸਕ੍ਰੀਨ 'ਤੇ ਆਪਣੀ ਮੌਜ਼ੂਦਗੀ ਵੀ ਦਰਜ ਕਰਵਾ ਦਿੱਤੀ ਹੈ। ਇਸ ਗੀਤ ਤੋਂ ਬਾਅਦ ਲੋਕ ਉਸ ਦੀ ਬਾਲੀਵੁੱਡ ਐਂਟਰੀ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।


Tags: Sapna ChoudharyPhotoshootInstagramBigg Boss 11Salman KhanTeri Aankhya Ka Yo Kajal

Edited By

Sunita

Sunita is News Editor at Jagbani.