FacebookTwitterg+Mail

Video : ਮੇਕਓਵਰ ਤੋਂ ਬਾਅਦ ਸਪਨਾ ਨੇ ਬਦਲਿਆ ਡਾਂਸਿੰਗ ਸਟਾਈਲ, 'ਨਾਗਿਨ' ਬਣ ਮਚਾਇਆ ਤਹਿਲਕਾ

sapna choudhary
19 July, 2018 05:22:53 PM

ਮੁੰਬਈ (ਬਿਊਰੋ)— ਹਰਿਆਣਵੀ ਡਾਂਸਰ ਅਤੇ 'ਬਿੱਗ ਬੌਸ 11' ਦੀ ਸਾਬਕਾ ਮੁਕਾਬਲੇਬਾਜ਼ ਸਪਨਾ ਚੌਧਰੀ ਅੱਜਕਲ ਆਪਣੇ ਮੇਕਓਵਰ ਕਾਰਨ ਚਰਚਾ 'ਚ ਬਣੀ ਹੋਈ ਹੈ। ਮੇਕਓਵਰ ਦੇ ਨਾਲ-ਨਾਲ ਉਨ੍ਹਾਂ ਦਾ ਡਾਂਸਿੰਗ ਸਟਾਈਲ ਵੀ ਬਦਲ ਗਿਆ ਹੈ। ਹੁਣ ਉਹ ਬਾਲੀਵੁੱਡ ਨੰਬਰਜ਼ 'ਤੇ ਵੀ ਡਾਂਸ ਕਰ ਕੇ ਤਹਿਲਕਾ ਰਹੀ ਹੈ। ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਉਹ 'ਤੇਰੀ ਆਂਖਿਆ ਕਾ ਯੋ ਕਾਜਲ' 'ਤੇ ਸ਼ਾਨਦਾਰ ਡਾਂਸ ਕਰ ਰਹੀ ਹੈ ਪਰ ਉਸੇ ਸਮੇਂ ਅਚਾਨਕ 'ਨਾਗਿਨ' ਗੀਤ ਵੱਜਦਾ ਹੈ ਅਤੇ ਉਹ ਨਾਗਿਨ ਡਾਂਸ ਕਰਨ ਲੱਗਦੀ ਹੈ।

ਦੇਸੀ ਡਾਂਸ ਤੋਂ ਇਲਾਵਾ ਸਪਨਾ ਦੇ ਨਾਗਿਨ ਸਟੈੱਪ ਵੀ ਬੇਹੱਦ ਸ਼ਾਨਦਾਰ ਰਹੇ। ਇਸ ਡਾਂਸ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਉਨ੍ਹਾਂ ਦਾ ਮਸਤ ਅੰਦਾਜ਼ ਦਰਸ਼ਕਾਂ ਦਾ ਦਿਲ ਜਿੱਤ ਰਿਹਾ ਹੈ। ਬਲਿਊ ਕਲਰ ਦੇ ਲਹਿੰਗੇ 'ਚ ਸਪਨਾ ਬੇਹੱਦ ਖੂਬਸੂਰਤ ਅਤੇ ਸਟਾਈਲਿਸ਼ ਲੱਗ ਰਹੀ ਹੈ।


ਹਾਲ ਹੀ 'ਚ ਦਿੱਲੀ ਦੇ ਇਕ ਇਵੈਂਟ 'ਚ ਸਪਨਾ ਚੌਧਰੀ ਨੇ ਬਾਲੀਵੁੱਡ ਸਟਾਈਲ 'ਚ ਡਾਂਸ ਕਰਕੇ ਸਾਰਿਆਂ ਨੂੰ ਸਰਪ੍ਰਾਈਜ਼ ਕਰ ਦਿੱਤਾ ਸੀ। ਸਪਨਾ ਨੇ ਇਸ ਦੀ ਇਕ ਵੀਡੀਓ ਵੀ ਆਪਣੇ ਇੰਸਟਾ ਅਕਾਊਂਟ 'ਤੇ ਸ਼ੇਅਰ ਕੀਤਾ ਸੀ। ਇਸ 'ਚ ਉਹ ਬਾਲੀਵੁੱਡ ਦੇ ਕਈ ਹਿੱਟ ਪਾਰਟੀ ਸਾਂਗ 'ਤੇ ਥਿਰਕਦੀ ਨਜ਼ਰ ਆਈ। ਉਹ 'ਲੜਕੀ ਬਿਊਟੀਫੁੱਲ ਕਰ ਗਈ ਚੁੱਲ' ਅਤੇ 'ਹੰਮਾ-ਹੰਮਾ' 'ਤੇ ਡਾਂਸ ਕਰਦੀ ਦਿਖਾਈ ਦਿੱਤੀ।

 

A post shared by Sapna Choudhary (@itssapnachoudhary) on

 


Tags: Sapna ChoudharyNagin DanceVideoInstagramBigg Boss 11Teri Aankhya Ka Yo Kajal

Edited By

Chanda Verma

Chanda Verma is News Editor at Jagbani.