ਨਵੀਂ ਦਿੱਲੀ (ਬਿਊਰੋ)— ਹਰਿਆਣਾ ਦੀ ਮਸ਼ਹੂਰ ਡਾਂਸਰ ਸਪਨਾ ਚੌਧਰੀ ਆਪਣੇ ਸ਼ਾਨਦਾਰ ਡਾਂਸ ਲਈ ਜਾਣੀ ਜਾਂਦੀ ਹੈ। ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਸ਼ੈੱਫ ਬਣੀ ਨਜ਼ਰ ਆ ਰਹੀ ਹੈ। ਵਾਇਰਲ ਹੋ ਰਹੀ ਇਸ ਵੀਡੀਓ 'ਚ ਸਪਨਾ ਆਪਣੀ ਕੁਕਿੰਗ ਸਕਿਲਸ ਦਿਖਾ ਰਹੀ ਹੈ।
ਡਾਂਸਿੰਗ ਤੋਂ ਬਾਅਦ ਉਹ ਲਜ਼ੀਜ਼ ਖਾਣਾ ਬਣਾ ਕੇ ਆਪਣੇ ਚਾਹੁਣ ਵਾਲਿਆਂ ਹੋਰ ਵੀ ਪ੍ਰਭਾਵਿਤ ਕਰ ਰਹੀ ਹੈ। ਵੀਡੀਓ 'ਚ ਸਪਨਾ ਕਿਸੇ ਵਿਆਹ 'ਚ ਪਾਸਤਾ ਬਣਾ ਰਹੀ ਹੈ। ਉਨ੍ਹਾਂ ਨੇ ਸੈੱਫ ਵਾਲੀ ਕੈਪ ਪਹਿਨੀ ਹੋਈ ਹੈ। ਸਪਨਾ ਚੌਧਰੀ ਨੇ ਬਲਿਊ ਐਂਡ ਵ੍ਹਾਈਟ ਕਾਂਬੀਨੇਸ਼ਨ ਦੀ ਸਾੜ੍ਹੀ ਪਹਿਨੀ ਹੈ। ਖਾਣਾ ਬਣਾਉਂਦੀ ਹੋਏ ਉਹ ਕਾਫੀ ਖੁਸ਼ ਨਜ਼ਰ ਆ ਰਹੀ ਹੈ।
ਯਾਦ ਹੋਵੇ ਕਿ ਸਪਨਾ 'ਬਿੱਗ ਬੌਸ' 'ਚ ਵੀ ਖਾਣਾ ਬਣਾਉਂਦੀ ਸੀ। ਦੱਸ ਦੇਈਏ ਕਿ ਅੱਜਕਲ ਸਪਨਾ ਚੌਧਰੀ ਦੀ ਲੋਕਪ੍ਰਿਯਤਾ ਕਾਫੀ ਵਧ ਗਈ ਹੈ। ਬਿੱਗ ਬੌਸ 'ਚੋਂ ਨਿਕਲਣ ਤੋਂ ਬਾਅਦ ਸਪਨਾ ਦਾ ਜੋ ਜ਼ਬਰਦਸਤ ਮੇਕਓਵਰ ਹੋਇਆ ਹੈ, ਉਸ ਦੇ ਸਾਰੇ ਪ੍ਰਸ਼ੰਸਕ ਗਵਾਹ ਹਨ। ਦੇਸੀ ਲੁੱਕ 'ਚ ਨਜ਼ਰ ਆਉਣ ਵਾਲੀ ਸਪਨਾ ਹੁਣ ਕਾਫੀ ਮਾਡਰਨ ਹੋ ਗਈ ਹੈ।
ਉਨ੍ਹਾਂ ਦੇ ਇਸ ਮੇਕਓਵਰ ਦੀ ਜਿੰਨੀ ਤਾਰੀਫ ਕੀਤੀ ਜਾਵੇ ਘੱਟ ਹੈ। ਸਪਨਾ ਚੌਧਰੀ ਆਪਣੀ ਹਰ ਤਸਵੀਰ ਅਤੇ ਮੇਕਓਵਰ ਨਾਲ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਰਹੀ ਹੈ। ਲੁਕਸ ਅਤੇ ਸਟਾਈਲ ਦੇ ਮਾਮਲੇ 'ਚ ਉਹ ਬੀ-ਟਾਊਨ ਦੀਆਂ ਅਭਿਨੇਤਰੀਆਂ ਨੂੰ ਪਛਾੜਦੀ ਨਜ਼ਰ ਆ ਰਹੀ ਹੈ। ਉਨ੍ਹਾਂ ਨੇ ਕਈ ਫਿਲਮਾਂ 'ਚ ਆਈਟਮ ਨੰਬਰ ਕੀਤੇ ਹਨ। ਉਨ੍ਹਾਂ ਦੇ ਸਟਾਰਡਮ ਦਾ ਪੈਮਾਨਾ ਦਿਨੋਂ-ਦਿਨ ਵਧਦਾ ਜਾ ਰਿਹਾ ਹੈ।