FacebookTwitterg+Mail

ਇੰਟਰਨੈੱਟ 'ਤੇ ਮੁੜ ਛਾਈ ਸਪਨਾ ਚੌਧਰੀ, ਭੋਜਪੁਰੀ ਸਟਾਰ ਰਵੀ ਕਿਸ਼ਨ ਨਾਲ ਸਟੇਜ 'ਤੇ ਲਗਾਈ ਅੱਗ

sapna choudhary
03 September, 2018 12:25:41 PM

ਮੁੰਬਈ (ਬਿਊਰੋ)— ਹਰਿਆਣਵੀ ਡਾਂਸਰ ਸਪਨਾ ਚੌਧਰੀ ਅਤੇ ਭੋਜਪੁਰੀ ਸੁਪਰਸਟਾਰ ਰਵੀ ਕਿਸ਼ਨ ਦੀ ਇਕ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਭੋਜਪੁਰੀ ਸਟਾਰ ਰਵੀ ਕਿਸ਼ਨ ਹਰਿਆਣਵੀ ਡਾਂਸਰ ਸਪਨਾ ਚੌਧਰੀ ਨਾਲ ਠੁਮਕੇ ਲਗਾਉਂਦੇ ਨਜ਼ਰ ਆ ਰਹੇ ਹਨ। ਦੋਵੇਂ ਸਟਾਰ ਸਟੇਜ ਪਰਫਾਰਮੈਂਸ ਦੌਰਾਨ ਜ਼ਬਰਦਸਤ ਡਾਂਸ ਕਰਦੇ ਦਿਖਾਈ ਦੇ ਰਹੀ ਹੈ। ਦੋਵੇਂ ਸਟਾਰ 'ਯਾਰ ਤੇਰਾ ਚੇਤਕ ਪਰ ਤੇਨੂ ਚਸਕਾ ਰੇਡ ਫਰਾਰੀ ਕਾ' ਹਰਿਆਣਵੀ ਗੀਤ 'ਤੇ ਜ਼ਬਰਦਸਤ ਡਾਂਸ ਕਰਦੇ ਨਜ਼ਰ ਆ ਰਹੇ ਹਨ। ਦਰਸ਼ਕਾਂ ਵਲੋਂ ਇਨ੍ਹਾਂ ਦੋਹਾਂ ਸਟਾਰਜ਼ ਦੇ ਡਾਂਸ ਪਰਫਾਰਮੈਂਸ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਰਵੀ-ਸਪਨਾ ਦੀ ਕੈਮਿਸਟਰੀ ਕਾਫੀ ਲਾਜਵਾਬ ਲੱਗ ਰਹੀ ਹੈ।

ਜ਼ਿਕਰਯੋਗ ਹੈ ਕਿ ਸਪਨਾ ਚੌਧਰੀ ਪਹਿਲਾਂ ਵੀ ਭੋਜਪੁਰੀ ਇੰਡਸਟਰੀ 'ਚ ਆਪਣੇ ਆਈਟਮ ਡਾਂਸ ਨਾਲ ਤੜਕਾ ਲਗਾਉਂਦੀ ਨਜ਼ਰ ਆ ਚੁੱਕੀ ਹੈ। ਹਾਲ ਹੀ 'ਚ ਸਪਨਾ ਦਾ ਇਹ ਡਾਂਸ ਪਰਫਾਰਮੈਂਸ ਹਰਿਆਣਵੀ ਅਤੇ ਭੋਜਪੁਰੀ ਦੋਹਾਂ ਇੰਡਸਟਰੀਆਂ 'ਚ ਤਹਿਲਕਾ ਮਚਾਉਂਦਾ ਦਿਖਾਈ ਦੇ ਰਿਹਾ ਹੈ। ਸਪਨਾ ਚੌਧਰੀ ਦੇ ਗੀਤ ਅਕਸਰ ਯੂਟਿਊਬ 'ਤੇ ਸਨਸਨੀ ਮਚਾਉਂਦੇ ਨਜ਼ਰ ਆਉਂਦੇ ਹਨ। ਇਸ ਤੋਂ ਪਹਿਲਾਂ 'ਬੰਦੂਕ ਚਲੇਗੀ' ਗੀਤ 'ਤੇ ਸਪਨਾ ਚੌਧਰੀ ਦੀ ਪਰਫਾਰਮੈਂਸ ਨੂੰ ਦਰਸ਼ਕਾਂ ਨੂੰ ਕਾਫੀ ਪ੍ਰਭਾਵਿਤ ਕੀਤਾ ਸੀ।

ਦੱਸ ਦੇਈਏ ਕਿ ਸਪਨਾ ਚੌਧਰੀ ਦੀ ਇਕ ਹੋਰ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਸਪਨਾ ਚੌਧਰੀ ਸਟੇਜ 'ਤੇ ਹਰਿਆਣਵੀ ਗੀਤ 'ਰੰਗ ਗੋਰਾ' 'ਤੇ ਡਾਂਸ ਕਰ ਰਹੀ ਹੈ ਅਤੇ ਆਪਣਾ ਜਲਵਾ ਦਿਖਾ ਰਹੀ ਹੈ। ਇਸ ਵੀਡੀਓ 'ਚ ਸਪਨਾ 'ਤੇ ਨੋਟਾਂ ਦੀ ਬਰਸਾਤ ਹੋ ਰਹੀ ਹੈ। ਇਸ ਵੀਡੀਓ ਨੂੰ ਹੁਣ ਤੱਕ 2 ਮਿਲੀਅਨ ਤੋਂ ਜ਼ਿਆਦਾ ਲੋਕ ਯੂਟਿਊਬ 'ਤੇ ਦੇਖ ਚੁੱਕੇ ਹਨ।

 

 


Tags: Sapna ChoudharyRavi Kishan VideoInternetViral

Edited By

Chanda Verma

Chanda Verma is News Editor at Jagbani.