FacebookTwitterg+Mail

ਸਪਨਾ ਚੌਧਰੀ ਦੀ ਖੁੱਲ੍ਹੀ ਕਿਸਮਤ, ਇਸ ਫਿਲਮ ਨਾਲ ਕਰੇਗੀ ਬਾਲੀਵੁੱਡ 'ਚ ਡੈਬਿਊ

sapna choudhary
11 September, 2018 11:50:00 AM

ਮੁੰਬਈ(ਬਿਊਰੋ)— 'ਬਿੱਗ ਬੌਸ' ਸੀਜ਼ਨ 11 ਫੇਮ ਹਰਿਆਣਵੀਂ ਡਾਂਸਰ ਸਪਨਾ ਚੌਧਰੀ ਬਹੁਤ ਜਲਦ ਬਾਲੀਵੁੱਡ ਫਿਲਮ 'ਦੋਸਤੀ ਕੇ ਸਾਈਡ ਇਫੈਕਟਸ' 'ਚ ਨਜ਼ਰ ਆਉਣ ਵਾਲੀ ਹੈ। ਇਸ ਫਿਲਮ 'ਚ ਉਸ ਨਾਲ ਵਿਕਰਾਂਤ ਆਨੰਦ ਮੁੱਖ ਭੂਮਿਕਾ 'ਚ ਨਜ਼ਰ ਆਵੇਗਾ। ਇਸ ਫਿਲਮ ਦੇ ਲਾਂਚ ਸਬੰਧੀ ਮੁੰਬਈ ਦੇ ਅੰਧੇਰੀ 'ਚ ਪ੍ਰੈੱਸ ਕਾਨਫਰੰਸ ਰੱਖੀ ਗਈ ਸੀ।

Punjabi Bollywood Tadka

ਇਸ ਈਵੈਂਟ 'ਚ ਫਿਲਮ ਦੀ ਪੂਰੀ ਕਾਸਟ ਨੇ ਹਿੱਸਾ ਲਿਆ। ਸੂਤਰਾਂ ਮੁਤਾਬਕ ਫਿਲਮ ਨੂੰ ਜੋਇਲ ਡੈਨਿਅਲ ਵੱਲੋਂ ਨਿਰਮਤ ਤੇ ਹਾਦੀ ਅਲੀ ਵੱਲੋਂ ਨਿਰਦੇਸ਼ਤ ਕੀਤਾ ਜਾਏਗਾ।

Punjabi Bollywood Tadka

ਫਿਲਮ 'ਚ ਉਸ ਨਾਲ 'ਕਸੌਟੀ ਜ਼ਿੰਦਗੀ ਕੀ' ਦਾ ਜ਼ੂਬੈਰ ਖਾਨ ਤੇ ਅੰਜੂ ਜਾਧਵ ਵੀ ਨਜ਼ਰ ਆਉਣਗੇ। ਇਸ ਫਿਲਮ ਦਾ ਨਿਰਮਾਣ ਸ਼ੇਅਰ ਹੈਪੀਨੈੱਸ ਫਿਲਮਜ਼ ਦੇ ਬੈਨਰ ਹੇਠ ਕੀਤਾ ਜਾਏਗਾ।

Punjabi Bollywood Tadka

ਅੱਜਕਲ ਕਈ ਟੀ. ਵੀ. ਕਲਾਕਾਰ ਫਿਲਮਾਂ 'ਚ ਨਜ਼ਰ ਆ ਰਹੇ ਹਨ। ਸਪਨਾ ਦੇ ਬਾਲੀਵੁੱਡ ਡੈਬਿਊ ਲਈ ਲੋਕ ਬੇਸਬਰੀ ਨਾਲ ਉਡੀਕ ਕਰ ਰਹੇ ਹਨ। 'ਬਿੱਗ ਬੌਸ 11' ਤੋਂ ਬਾਅਦ ਸਪਨਾ ਨੇ ਬਾਲੀਵੁੱਡ ਤੋਂ ਲੈ ਕੇ ਭੋਜਪੁਰੀ ਤੇ ਪੰਜਾਬੀ ਇੰਡਸਟਰੀ 'ਚ ਵੀ ਚੰਗਾ ਨਾਂ ਕਮਾਇਆ ਹੈ।

 


Tags: Sapna ChoudharyYellow DressTeri Aakhya Ka Yo KajalBigg Boss 11Anarkali of HaryanaHatt Ja TauVeerey ki WeddingLaado 2Naanu Ki JaanuAbhay Deol

Edited By

Sunita

Sunita is News Editor at Jagbani.