FacebookTwitterg+Mail

ਪਹਿਲੀ ਵਾਰ ਸਪਨਾ ਨੇ ਰੈਂਪ 'ਤੇ ਬਿਖੇਰੇ ਫੈਸ਼ਨ ਦੇ ਜਲਵੇ, ਦੇਖਣ ਵਾਲਿਆਂ ਦੇ ਉੱਡ ਜਾਣਗੇ ਹੋਸ਼

sapna choudhary
15 September, 2018 12:18:53 PM

ਮੁੰਬਈ (ਬਿਊਰੋ)— ਹਰਿਆਣਾ ਦੀ ਮਸ਼ਹੂਰ ਡਾਂਸਰ ਅਤੇ 'ਬਿੱਗ ਬੌਸ 11' ਦੀ ਸਾਬਕਾ ਮੁਕਾਬਲੇਬਾਜ਼ ਰਹੀ ਸਪਨਾ ਚੌਧਰੀ ਸ਼ੋਅ ਭਾਵੇਂ ਨਾ ਜਿੱਤ ਸਕੀ ਹੋਵੇ ਪਰ ਆਪਣੇ ਡਾਂਸ ਦੇ ਜ਼ੋਰ 'ਤੇ ਉਹ ਲਗਾਤਾਰ ਖਬਰਾਂ 'ਚ ਛਾਈ ਰਹਿੰਦੀ ਹੈ। ਪਹਿਲਾਂ ਤੋਂ ਆਪਣੇ ਡਾਂਸ ਲਈ ਮਸ਼ਹੂਰ ਸਪਨਾ ਹੁਣ ਜਿੱਥੇ ਵੀ ਜਾਂਦੀ ਹੈ, ਉਨ੍ਹਾਂ ਦੇ ਡਾਂਸ ਦੀ ਧੂਮ ਮੱਚ ਜਾਂਦੀ ਹੈ।

ਸੋਸ਼ਲ ਮੀਡੀਆ ਤੋਂ ਲੈ ਕੇ ਹਰ ਪਾਸੇ ਅੱਜਕਲ ਸਪਨਾ ਦੇ ਡਾਂਸ ਦੀ ਹੀ ਚਰਚਾ ਹੈ। ਹਾਲ ਹੀ 'ਚ ਸਪਨਾ ਦੀਆਂ ਕੁਝ ਨਵੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਹਨ, ਜਿਸ 'ਚ ਉਨ੍ਹਾਂ ਦਾ ਬੇਹੱਦ ਹੀ ਖੂਬਸੂਰਤ ਲੁੱਕ ਦਿਖਾਈ ਦੇ ਰਿਹਾ ਹੈ।

Punjabi Bollywood Tadka

ਦਰਅਸਲ ਇਕ ਫੈਸ਼ਨ ਸ਼ੋਅ 'ਚ ਸਪਨਾ ਸ਼ੋਅ ਸਟਾਪਰ ਬਣ ਕੇ ਰੈਂਪ 'ਤੇ ਉੱਤਰੀ, ਜਿਸ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਸਪਨਾ ਨੇ ਗ੍ਰੇ-ਪਰਪਲ ਕਲਰ ਦਾ ਲਹਿੰਗਾ-ਚੋਲੀ ਪਾਇਆ ਹੋਇਆ ਹੈ, ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ।

Punjabi Bollywood Tadka

ਡਿਜ਼ਾਈਨਰ ਲਹਿੰਗੇ 'ਚ ਜਦੋਂ ਸਪਨਾ ਰੈਂਪ 'ਤੇ ਉਤਰੀ ਤਾਂ ਉਨ੍ਹਾਂ ਦਾ ਕਾਨਫੀਡੈਂਸ ਦੇਖਣ ਲਾਇਕ ਸੀ।

Punjabi Bollywood Tadka

ਉਹ ਕਿਸੇ ਸੁਪਰਮਾਡਲ ਤੋਂ ਘੱਟ ਨਹੀਂ ਲੱਗ ਰਹੀ ਸੀ।

Punjabi Bollywood Tadka

ਹਾਲ ਹੀ 'ਚ ਸਪਨਾ ਨੇ ਮੇਕਓਵਰ ਕਰਾਇਆ ਸੀ, ਜਿਸ ਦੀਆਂ ਤਸਵੀਰਾਂ ਹਰ ਪਾਸੇ ਵਾਇਰਲ ਹੋਈਆਂ ਸਨ।

Punjabi Bollywood Tadka

ਹੁਣ ਸਪਨਾ ਨੂੰ ਸੂਟ-ਸਲਵਾਰ ਦੀ ਜਗ੍ਹਾ ਜ਼ਿਆਦਾ ਵੈਸਟਰਨ ਡਰੈੱਸਾਂ 'ਚ ਦੇਖਿਆ ਜਾ ਰਿਹਾ ਹੈ।

Punjabi Bollywood Tadka


Tags: Sapna ChoudharyPhotoshootInstagramTraditional Look

Edited By

Chanda Verma

Chanda Verma is News Editor at Jagbani.