ਮੁੰਬਈ (ਬਿਊਰੋ)— ਹਰਿਆਣੇ ਦੀ ਮਸ਼ਹੂਰ ਡਾਂਸਰ ਤੇ ਅਦਾਕਾਰਾ ਸਪਨਾ ਚੌਧਰੀ ਅੱਜ ਆਪਣਾ 28ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ। ਬੀਤੀ ਰਾਤ ਉਨ੍ਹਾਂ ਘਰ ਗ੍ਰੈਂਡ ਸੈਲੀਬ੍ਰੇਸ਼ਨ ਕੀਤਾ ਗਿਆ। ਇਸ ਸੈਲੀਬ੍ਰੇਸ਼ਨ ਦੀਆਂ ਕਈ ਤਸਵੀਰਾਂ ਸਪਨਾ ਨੇ ਆਪਣੇ ਅਧਿਕਾਰਕ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ। ਇਨ੍ਹਾਂ ਵੀਡੀਓਜ਼ ਤੋਂ ਪਤਾ ਲਗਦਾ ਹੈ ਕਿ ਇਸ ਖਾਸ ਮੌਕੇ ਸਪਨਾ ਚੌਧਰੀ ਸਰਪ੍ਰਾਈਜ਼ ਤੋਂ ਕਾਫੀ ਖੁਸ਼ ਸੀ। ਸਪਨਾ ਨੇ ਆਪਣੀ ਟੀਮ ਅਤੇ ਪਰਿਵਾਰਕ ਮੈਬਰਾਂ ਨਾਲ ਇਸ ਦਿਨ ਨੂੰ ਸੈਲੀਬ੍ਰੇਟ ਕੀਤਾ ਹੈ।
ਸਪਨਾ ਨੇ ਇੰਸਟਾਗ੍ਰਾਮ 'ਤੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, ''ਅਜੇ ਤਾਂ ਪਾਰਟੀ ਸ਼ੁਰੂ ਹੋਈ ਹੈ''। ਇਸ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਸਪਨਾ ਜਦੋਂ ਆਪਣੇ ਕਮਰੇ 'ਚ ਐਂਟਰੀ ਕਰਦੀ ਹੈ। ਸਰਪ੍ਰਾਈਜ਼ ਦੇਖ ਖੁਸ਼ ਹੋ ਜਾਂਦੀ ਹੈ। ਉਨ੍ਹਾਂ ਦੇ ਪਰਿਵਾਰ ਵਲੋਂ ਉਸ ਦਾ ਕਮਰਾ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਸਜਾਇਆ ਹੁੰਦਾ ਹੈ। ਉੱਥੇ ਹੀ ਕਈ ਵੀਡੀਓਜ਼ 'ਚ ਸਪਨਾ ਆਪਣੇ ਪਰਿਵਾਰ ਨਾਲ ਮਸਤੀ ਕਰਦੀ ਨਜ਼ਰ ਆ ਰਹੀ ਹੈ। ਇਸ ਮੌਕੇ ਸਪਨਾ ਨੇ ਆਪਣੇ ਹਿੱਟ ਗੀਤਾਂ 'ਤੇ ਠੁਮਕੇ ਵੀ ਲਾਏ। ਸੋਸ਼ਲ ਮੀਡੀਆ 'ਤੇ ਇਨ੍ਹਾਂ ਵੀਡੀਓਜ਼ ਨੂੰ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਦੱਸਣਯੋਗ ਹੈ ਕਿ ਸਪਨਾ ਆਪਣੀ ਜ਼ਬਰਦਸਤ ਡਾਂਸ ਪਰਫਾਰਮੈਂਸ ਨਾਲ ਪਹਿਲਾਂ ਹੀ ਬਹੁਤ ਮਸ਼ਹੂਰ ਸੀ ਪਰ ਪਿਛਲੇ ਸਾਲ ਬਿੱਗ ਬੌਸ 11 'ਚ ਆਉਣ ਤੋਂ ਬਾਅਦ ਉੁਸ ਦੀ ਫੈਨਜ਼ ਫਾਲੋਇੰਗ ਲਗਾਤਾਰ ਵੱਧਦੀ ਗਈ। ਜਲਦ ਹੀ ਸਪਨਾ ਫਿਲਮ 'ਦੋਸਤੀ ਕੇ ਸਾਈਡ ਇਫੈਕਟ' ਨਾਲ ਬਾਲੀਵੁੱਡ 'ਚ ਡੈਬਿਊ ਕਰਨ ਵਾਲੀ ਹੈ। ਇਸ ਤੋਂ ਪਹਿਲਾਂ ਸਪਨਾ 'ਨਾਨੂ ਕੀ ਜਾਨੂ' 'ਚ ਡਾਂਸ ਨੰਬਰ ਕਰਦੀ ਨਜ਼ਰ ਆਈ ਸੀ।