ਮੁੰਬਈ(ਬਿਊਰੋ)— ਮਸ਼ਹੂਰ ਰਿਐਲਿਟੀ ਸ਼ੋਅ 'ਬਿੱਗ ਬੌਸ 12' ਨੂੰ ਸ਼ੁਰੂ ਹੋਏ ਕਈ ਹਫਤੇ ਹੋ ਚੁੱਕੇ ਹਨ। ਬੀਤੇ ਐਪੀਸੋਡ 'ਚ ਸ਼ਿਲਪਾ ਸ਼ਿੰਦੇ ਤੇ ਵਿਕਾਸ ਗੁਪਤਾ ਨੇ 'ਬਿੱਗ ਬੌਸ' ਦੇ ਘਰ 'ਚ ਐਂਟਰੀ ਕੀਤੀ ਸੀ, ਜਿਸ ਨੂੰ ਦੇਖ ਕੇ ਸਾਰੇ ਕਾਫੀ ਹੈਰਾਨ ਹੋ ਗਏ। ਸ਼ਿਲਪਾ ਪਿਛਲੇ ਸੀਜ਼ਨ ਦੀ ਜੇਤੂ ਰਹਿ ਚੁੱਕੀ ਹੈ ਅਤੇ ਜਦੋਂਕਿ ਵਿਕਾਸ ਨੂੰ ਪਿਛਲੇ ਸੀਜ਼ਨ ਦੇ ਮਾਸਟਰਮਾਇੰਡ ਦਾ ਖਿਤਾਬ ਮਿਲਿਆ ਸੀ। ਦੋਵੇਂ ਘਰ 'ਚ ਐਂਟਰੀ ਲੈਂਦੇ ਹੀ ਘਰਦਿਆਂ ਨੂੰ ਖੂਬ ਖਰੀਆਂ-ਖੋਟੀਆਂ ਸੁਣਾਈ। ਹੁਣ ਮੇਕਰ ਸ਼ੋਅ 'ਚ ਨਵਾਂ ਧਮਾਲ ਮਚਾਉਣਾ ਚਾਹੁੰਦੇ ਹਨ। ਦੀਵਾਲੀ ਜਲਦ ਹੀ ਆ ਰਹੀ ਹੈ, ਜਿਸ ਨੂੰ ਲੈ ਕੇ 'ਬਿੱਗ ਬੌਸ' ਮੇਕਰਸ ਨੇ ਪਲਾਨ ਕੀਤਾ ਹੈ ਕਿ ਘਰ 'ਚ ਸਪਨਾ ਚੌਧਰੀ ਨੂੰ ਐਂਟਰੀ ਦੇਣ ਦਾ। ਹਾਲ ਹੀ 'ਚ ਸਪਨਾ ਚੌਧਰੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਵੀਡੀਓਜ਼ ਪੋਸਟ ਕੀਤੀਆਂ ਹਨ, ਜਿਨ੍ਹਾਂ 'ਚ ਉਹ ਨਾਗਿਨ ਡਾਂਸ ਕਰਦੀ ਨਜ਼ਰ ਆ ਰਹੀ ਹੈ। ਉਸ ਦਾ ਇਹ ਨਾਗਿਨ ਡਾਂਸ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।
ਦੱਸ ਦੇਈਏ ਕਿ ਸਪਨਾ ਚੌਧਰੀ ਦਾ ਜਨਮ 25 ਸਤੰਬਰ 1990 ਨੂੰ ਹਰਿਆਣਾ ਦੇ ਰੋਹਤਕ 'ਚ ਹੋਇਆ ਸੀ। ਸਪਨਾ ਬਚਪਨ ਤੋਂ ਇੰਸਪੈਕਟਰ ਬਣਨਾ ਚਾਹੁੰਦੀ ਸੀ ਪਰ ਆਰਥਿਕ ਸਥਿਤੀ ਕਾਰਨ ਉਸ ਨੂੰ ਉੱਚ ਸਿੱਖਿਆ ਛੱਡਣੀ ਪਈ। 2008 'ਚ ਸਪਨਾ ਚੌਧਰੀ ਦੇ ਪਿਤਾ ਦਾ ਦਿਹਾਂਤ ਹੋ ਗਿਆ ਸੀ, ਉਸ ਸਮੇਂ ਉਹ ਸਿਰਫ 18 ਸਾਲ ਦੀ ਸੀ।
ਦੱਸਣਯੋਗ ਹੈ ਕਿ ਸਪਨਾ ਚੌਧਰੀ ਘਰ 'ਚ ਐਂਟਰੀ ਕਰਨ ਵਾਲੀ ਹੈ। ਜੀ ਹਾਂ, ਖ਼ਬਰਾਂ ਹਨ ਕਿ ਸਪਨਾ ਦੀਵਾਲੀ ਮੌਕੇ ਘਰ 'ਚ ਸੈਲੀਬ੍ਰੇਸ਼ਨ 'ਚ ਹਿੱਸਾ ਲੈਣ ਲਈ ਆ ਰਹੀ ਹੈ ਜਿਸ 'ਚ ਉਹ ਡਾਂਸ ਦਾ ਤੜਕਾ ਲਾਵੇਗੀ ਤੇ ਘਰਦਿਆਂ ਨੂੰ ਖੂਬ ਐਂਟਰਟੇਨ ਕਰੇਗੀ।