FacebookTwitterg+Mail

ਸਪਨਾ ਚੌਧਰੀ ਦੀ ਪਹਿਲੀ ਵਾਰ ਵਾਇਰਲ ਹੋਈ ਅਜਿਹੀ ਤਸਵੀਰ, ਦੇਖ ਤੁਸੀਂ ਵੀ ਕਹੋਗੇ WOW

sapna choudhary
05 November, 2018 04:45:10 PM

ਮੁੰਬਈ (ਬਿਊਰੋ)— ਸਪਨਾ ਚੌਧਰੀ ਦੀਆਂ ਕਈ ਹੌਟ ਤਸਵੀਰਾਂ ਤੁਸੀਂ ਦੇਖੀਆਂ ਹੋਣਗੀਆਂ ਪਰ ਹੁਣ ਉਨ੍ਹਾਂ ਦੀ ਇਕ ਅਜਿਹੀ ਤਸਵੀਰ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਕੇ ਤੁਸੀਂ ਕਹੋਗੇ ਕਿ ਉਹ ਕਿੰਨੀ ਮਾਸੂਮ ਹੈ। ਦਰਅਸਲ ਸਪਨਾ ਚੌਧਰੀ ਦੀ ਸੋਂਦੇ ਹੋਏ ਦੀ ਇਕ ਤਸਵੀਰ ਵਾਇਰਲ ਹੋ ਰਹੀ ਹੈ। ਇਹ ਤਸਵੀਰ ਉਨ੍ਹਾਂ ਦੇ ਇੰਸਟਾਗ੍ਰਾਮ ਅਕਾਊਂਟ 'ਤੇ ਅਪਲੋਡ ਕੀਤੀ ਗਈ ਹੈ, ਜੋ ਬੇਹੱਦ ਦਿਲਕਸ਼ ਤੇ ਖੂਬਸੂਰਤ ਹੈ। ਦੱਸ ਦੇਈਏ ਕਿ ਇਹ ਤਸਵੀਰ ਸਪਨਾ ਦੇ ਭਰਾ ਨੇ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਉਹ ਆਪਣੇ ਭਰਾ ਦੇ ਮੋਢੇ 'ਤੇ ਸਿਰ ਰੱਖ ਸੋ ਰਹੀ ਹੈ।

Punjabi Bollywood Tadka

ਉੱਥੇ ਇਸ ਤਸਵੀਰ ਨੂੰ ਦੇਖ ਕੇ ਉਨ੍ਹਾਂ ਦੇ ਅਤੇ ਉਨ੍ਹਾਂ ਦੇ ਭਰਾ ਵਿਚਕਾਰ ਦੀ ਬਾਂਡਿੰਗ ਦਾ ਅੰਦਾਜ਼ਾ ਵੀ ਲਗਾਇਆ ਜਾ ਸਕਦਾ ਹੈ। ਸਪਨਾ ਆਪਣੇ ਪਰਿਵਾਰ ਅਤੇ ਭਰਾ ਦੇ ਕਾਫੀ ਕਰੀਬ ਹੈ। ਦੱਸ ਦੇਈਏ ਕਿ ਉਂਝ ਤਾਂ ਸਪਨਾ ਚੌਧਰੀ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ ਪਰ ਗਾਇਕ-ਡਾਂਸਰ ਦੀ ਇਸ ਤਸਵੀਰ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।


Tags: Sapna ChoudharyKaran MirzaInstagramPictureViral

About The Author

Chanda

Chanda is content editor at Punjab Kesari