FacebookTwitterg+Mail

ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਸਪਨਾ ਚੌਧਰੀ ਦਾ ਇਹ ਡਾਂਸ

sapna choudhary
11 November, 2018 04:54:31 PM

ਮੁੰਬਈ(ਬਿਊਰੋ)— ਸਪਨਾ ਚੌਧਰੀ ਆਪਣੇ ਡਾਂਸ ਨਾਲ ਲੋਕਾਂ ਨੂੰ ਦੀਵਾਨਾ ਬਣਾਉਂਦੀ ਰਹਿੰਦੀ ਹੈ। ਆਏ ਦਿਨ ਉਸ ਦੇ ਡਾਂਸ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਹਰਿਆਣਵੀ ਗੀਤਾਂ ਤੋਂ ਇਲਾਵਾ ਸਪਨਾ ਚੌਧਰੀ ਭੋਜਪੁਰੀ, ਪੰਜਾਬੀ ਗੀਤਾਂ 'ਤੇ ਵੀ ਕਮਾਲ ਦਾ ਡਾਂਸ ਕਰਦੀ ਨਜ਼ਰ ਆਉਂਦੀ ਹੈ। ਹਾਲ ਹੀ 'ਚ ਸਪਨਾ ਚੌਧਰੀ ਨੇ ਦੀਵਾਲੀ ਦੀਆਂ ਕੁਝ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ। ਸਪਨਾ ਚੌਧਰੀ ਨੇ ਦੀਵਾਲੀ ਦੀਆਂ ਜੋ ਤਸਵਰਾਂ ਸ਼ੇਅਰ ਕੀਤੀਆਂ ਹਨ, ਉਹ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਚ ਉਹ ਰੰਗੋਲੀ ਬਣਾਉਂਦੀ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ 'ਚ ਸਪਨਾ ਚੌਧਰੀ ਨੇ ਕੈਪਸ਼ਨ 'ਚ ਲਿਖਿਆ ਹੈ, ''ਦੀਵਾਲੀ ਦੇ ਇਸ ਤਿਉਹਾਰ 'ਤੇ ਤੁਹਾਨੂੰ ਸਭ ਨੂੰ ਬਹੁਤ-ਬਹੁਤ ਮੁਬਾਰਕਾਂ।''

 

ਦੱਸ ਦੇਈਏ ਕਿ ਇਸ ਦੌਰਾਨ ਸਪਨਾ ਚੌਧਰੀ ਨੇ ਟ੍ਰਡੀਸ਼ਨਲ ਡਰੈੱਸ ਪਾਈ ਸੀ। ਇਸ ਦੀ ਇਕ ਵੀਡੀਓ ਵੀ ਸਪਨਾ ਚੌਧਰੀ ਨੇ ਆਪਣੇ ਇੰਸਟਾ 'ਤੇ ਸ਼ੇਅਰ ਕੀਤੀ ਹੈ। ਵੀਡੀਓ 'ਚ ਸਪਨਾ ਚੌਧਰੀ ਨੇ ਸਿਰ 'ਤੇ ਚੁੰਨੀ ਲੈ ਕੇ ਡਾਂਸ ਕੀਤਾ ਹੈ।

 

 

ਦੱਸਣਯੋਗ ਹੈ ਕਿ ਸਪਨਾ ਚੌਧਰੀ 'ਬਿੱਗ ਬੌਸ 11' ਦੀ ਮੁਕਾਬਲੇਬਾਜ਼ ਰਹਿ ਚੁੱਕੀ ਹੈ। 'ਬਿੱਗ ਬੌਸ 12' 'ਚ ਵੀ ਉਹ ਦੀਵਾਲੀ ਦੇ ਸਪੈਸ਼ਲ ਐਪੀਸੋਡ 'ਚ ਗੈਸਟ ਦੇ ਤੌਰ 'ਤੇ ਨਜ਼ਰ ਆਈ ਸੀ।
 

 


Tags: Sapna Choudhary Instagram Dance Video Diwali Bigg Boss 11 Salman Khan Haryanvi Dancer

About The Author

sunita

sunita is content editor at Punjab Kesari